16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਭਵਨ ਰਕਬਾ (ਮੁੱਲਾਂਪੁਰ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ

ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ, ਜਸਵੰਤ ਸਿੰਘ ਛਾਪਾ, ਕਰਮਜੀਤ ਕੌਰ ਛੰਦੜਾਂ, ਜਗਜੀਵਨ ਸਿੰਘ ਰਕਬਾ, ਮੇਘ ਸਿੰਘ ਕਲਕੱਤਾ ਪ੍ਰਬੰਧਕ ਸਕੱਤਰ, ਸਰਪੰਚ ਸੁਖਵਿੰਦਰ ਬਾਵਾ, ਜਗਦੀਸ਼ ਬਾਵਾ ਪ੍ਰਧਾਨ ਬੈਰਾਗੀ ਬੋਰਡ ਪਟਿਆਲਾ ਦੇ ਪ੍ਰਬੰਧਾਂ ਹੇਠ ਰਾਜ ਪੱਧਰੀ ਧਾਰਮਿਕ ਸਮਾਗਮ ਸਮੇਂ ਉਚੇਚਾ ਪਹੁੰਚੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪ੍ਰਬੰਧਕੀ ਟੀਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਸਾਹਮਣੇ ਨਤਮਸਤਕ ਹੁੰਦਿਆਂ ਫੁੱਲ-ਮਾਲਾਵਾਂ ਅਰਪਣ ਕੀਤੀਆਂ।

Ad Position 21
No active advertisement
ਅਜੀਤ ਡੈਸਕ 17-10-2026
ਮੁੱਲਾਂਪੁਰ-ਦਾਖਾ, 16 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 356ਵਾਂ ਜਨਮ ਉਤਸਵ ਭਵਨ ਰਕਬਾ (ਲੁਧਿ:) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਬੈਰਾਗੀ ਮਹਾਂਮੰਡਲ ਪੰਜਾਬ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸੂਬਾ ਚੇਅਰਮੈਨ ਮਨਜੀਤ ਸਿੰਘ ਝੱਮਟ, ਜਸਵੰਤ ਸਿੰਘ ਛਾਪਾ, ਕਰਮਜੀਤ ਕੌਰ ਛੰਦੜਾਂ, ਜਗਜੀਵਨ ਸਿੰਘ ਰਕਬਾ, ਮੇਘ ਸਿੰਘ ਕਲਕੱਤਾ ਪ੍ਰਬੰਧਕ ਸਕੱਤਰ, ਸਰਪੰਚ ਸੁਖਵਿੰਦਰ ਬਾਵਾ, ਜਗਦੀਸ਼ ਬਾਵਾ ਪ੍ਰਧਾਨ ਬੈਰਾਗੀ ਬੋਰਡ ਪਟਿਆਲਾ ਦੇ ਪ੍ਰਬੰਧਾਂ ਹੇਠ ਰਾਜ ਪੱਧਰੀ ਧਾਰਮਿਕ ਸਮਾਗਮ ਸਮੇਂ ਉਚੇਚਾ ਪਹੁੰਚੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪ੍ਰਬੰਧਕੀ ਟੀਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਸਾਹਮਣੇ ਨਤਮਸਤਕ ਹੁੰਦਿਆਂ ਫੁੱਲ-ਮਾਲਾਵਾਂ ਅਰਪਣ ਕੀਤੀਆਂ। ਭਵਨ ਰਕਬਾ (ਮੁੱਲਾਂਪੁਰ) ਵਿਖੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨਾਂ ਸਮੇਂ ਕ੍ਰਿਸ਼ਨ ਕੁਮਾਰ ਵਲੋਂ ਅਜਾਇਬ ਘਰ ਦੀ ਬਣਤਰ ਅਤੇ ਸਹਿਯੋਗੀਆਂ ਬਾਰੇ ਖਹਿਰਾ ਨੂੰ ਵਿਸਥਾਰ ’ਚ ਦੱਸਦਿਆਂ ਕਿਹਾ ਕਿ ਸਾਡੇ ਵਲੋਂ ਇਹ ਅਨਮੋਲ ਖਜ਼ਾਨਾ ਪੰਜਾਬੀਆਂ, ਖਾਸਕਰ ਸਿੱਖਾਂ ਦੀ ਨਵੀਂ ਪੀੜ੍ਹੀ ਲਈ ਇਕ ਸੌਗਾਤ ਹੈ। ਇਸ ਮੌਕੇ ਪੱੱਤਰਕਾਰਾਂ ਨਾਲ ਗੱਲਬਾਤ ਸਮੇਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਮੀਂਦਾਰਾ ਪ੍ਰਥਾ ਖ਼ਤਮ ਕਰਕੇ ਕਾਸ਼ਤਕਾਰਾਂ ਨੂੰ ਮਾਲਕਾਨਾ ਹੱਕ ਦੇਣ ਵਾਲੇ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਬਚਾਉਣਾ ਸਰਕਾਰਾਂ ਦਾ ਫਰਜ਼ ਹੁੰਦਾ। ਖਹਿਰਾ ਨੇ ਕਿਹਾ ਕਿ ਅੱਜ ਬਿਪਰੀਤ ਹੋ ਰਿਹਾ, ਸਰਮਾਰੇਦਾਰ ਅਮੀਰ ਹੁੰਦਾ ਜਾ ਰਿਹਾ, ਗਰੀਬ ਹੋਰ ਗੁਰਬਤ ਵੱਲ ਵਧ ਰਿਹਾ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ’ਚ ਨਸ਼ੇ ਰੋਕਣ ਲਈ ਪੂਰੀ ਤਰ੍ਹਾਂ ਨਾਕਾਮ ਰਿਹਾ, ਪਿਛਲੇ ਦਿਨੀਂ ਮੈਡੀਕਲ ਨਸ਼ਾ ਵਿਕਰੀ ਵਾਲੇ ਵਲੋਂ ਨਸ਼ਿਆਂ ਦਾ ਵਿਰੋਧ ਕਰਨ ਕਰਕੇ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਕਤਲ ਕਰਕੇ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਸਾਹਮਣੇ ਇਕ ਚੁਣੌਤੀ ਖੜ੍ਹੀ ਕਰ ਦਿੱਤੀ। ਖਹਿਰਾ ਨੇ ਕਿਹਾ ਕਿ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬੀਆਂ ਵਲੋਂ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਸਹੀ ਹੈ, ਸਰਕਾਰ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਹੀ ਕਦਮ ਨਹੀਂ ਚੁੱਕ ਰਹੀ। ਖਹਿਰਾ ਨੇ ਕਿਹਾ ਕਿ ਪੰਜਾਬ ਨਸ਼ਿਆਂ ਦੀ ਅੱਗ ’ਚ ਜਲ ਰਿਹਾ, ਭਗਵੰਤ ਮਾਨ ਫਰਾਂਸ ਫੇਰੀ ਦੀ ਇੰਤਜਾਮ ’ਚ ਲੱਗਾ ਹੋਇਆ। ਸੁਖਪਾਲ ਸਿੰਘ ਖਹਿਰਾ ਵਲੋਂ ਕ੍ਰਿਸ਼ਨ ਕੁਮਾਰ ਬਾਵਾ, ਮਨਜੀਤ ਸਿੰਘ ਝੱਮਟ, ਕਰਨੈਲ ਸਿੰਘ ਗਿੱਲ ਮੁੱਲਾਂਪੁਰ, ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜੋ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਨੂੰ ਪ੍ਰਚਾਰਨ ਵਿਚ ਲੱਗੇ ਹੋਏ ਹਨ। ਕ੍ਰਿਸ਼ਨ ਕੁਮਾਰ ਬਾਵਾ ਨੇ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਮਿਲਾਉਂਦੀ ਮੁੱਲਾਂਪੁਰ-ਰਾਏਕੋਟ ਰਾਜ ਮਾਰਗ ਦਾ ਨਾਂਅ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂਅ ’ਤੇ ਹੋਵੇ। ਕ੍ਰਿਸ਼ਨ ਕੁਮਾਰ ਬਾਵਾ ਵਲੋਂ ਖੇਤੀ ਕਾਸ਼ਤ ਕਿਸਾਨਾਂ ਨੂੰ ਮੁੜ ਅਪੀਲ ਕੀਤੀ ਕਿ ਜਿਮੀਂਦਾਰੀ ਪ੍ਰਥਾ ਖਤਮ ਕਰਕੇ ਕਾਸ਼ਤਕਾਰਾਂ ਨੂੰ ਮਾਲਕਾਨਾ ਹੱਕ ਦੇਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦਾ ਘੱਟੋ-ਘੱਟ ਇਕ ਪੋਸਟਰ (ਤਸਵੀਰ) ਹਰ ਘਰ ਦੇ ਡਰਾਇੰਗ ਰੂਮ ਵਿਚ ਲਗਾਇਆ ਜਾਵੇ। ਪਿਛਲੇ ਚਾਰ ਦਹਾਕਿਆਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਜੁੜਿਆ ਹਰ ਪੁਰਬ ਮਨਾ ਰਹੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀ ਸਮੁੱਚੀ ਟੀਮ ਵਲੋਂ ਬਾਬਾ ਜੀ ਦੇ 356ਵੇਂ ਜਨਮ ਦਿਵਸ ਦੀ ਲੱਖ-ਲੱਖ ਵਧਾਈ ਦਿੱਤੀ। ਭਵਨ ਰਕਬਾ (ਮੁੱਲਾਂਪੁਰ) ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਮਹਾਨ ਸਿੱਖ ਯੋਧੇ ਦੇ ਜਨਮ ਦਿਨ ਮੌਕੇ ਦਮਦਮੀ ਟਕਸਾਲ ਦੇ ਸੰਤ ਬਾਬਾ ਬਲਬੀਰ ਸਿੰਘ ਲੰਮਾ-ਜੱਟਪੁਰਾ, ਹਰਜੀਤ ਸਿੰਘ ਗਰੇਵਾਲ ਸੇਵਾ ਮੁਕਤ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ, ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਐੱਸ.ਏ, ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜੰਗੀਰ ਸਿੰਘ, ਪੰਜਾਬ ਹੋਮੀਓਪੈਥਿਕ ਕੌਂਸਲ ਦੇ ਚੇਅਰਮੈਨ ਡਾ: ਤੇਜਿੰਦਰਪਾਲ ਸਿੰਘ, ਜਗਜੀਤ ਸਿੰਘ ਸਫਰੀ, ਕੁਲਦੀਪ ਸਿੰਘ ਉੱਤਰ ਪ੍ਰਦੇਸ਼, ਸੁੱਚਾ ਸਿੰਘ ਤੁਗਲ, ਗੁਰਜੀਤ ਸਿੰਘ ਬਾਜਵਾ, ਗੁਲਜਿੰਦਰ ਸਿੰਘ ਲੁਹਾਰਾ, ਸੋਨੀਆ ਅਰੋੜਾ, ਭੋਜਰਾਜ ਬਾਵਾ, ਇੰਦਰਜੀਤ ਸਿੰਘ ਢੀਂਗਰਾ, ਸੁਰਿੰਦਰ ਕੌਰ ਬਾਵਾ, ਸਰਪੰਚ ਜਗਦੀਸ਼ ਸਿੰਘ ਪਮਾਲ, ਸੈਂਕੜੇ ਹੋਰ ਲੋਕਾਂ ਦੀ ਸ਼ਮੂਲੀਅਤ ਰਹੀ।
Ad Position 22
No active advertisement
ਪਿਛਲੀ ਖ਼ਬਰ 21 ਤੋਂ ਮੁਕੰਮਲ ਹੜਤਾਲ ਕਰਕੇ ਵਿਧਾਨ ਸਭਾ ਸੈਸ਼ਨ ਸਮੇਤ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ’ਤੇ ਦਿੱਤਾ ਜਾਵੇਗਾ ਪੱਕਾ ਧਰਨਾ-ਜ... ਅਗਲੀ ਖ਼ਬਰ ਪਿੰਡ ਮਾਜਰੀ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਡਾ: ਕੰਗ ਤੇ ਸਾਬਕਾ ਸਰਪੰਚ ਮਾਜਰੀ ਨੇ ਲਾਭਪਾਤਰੀਆਂ ਨੂੰ ਪ੍ਰਾਪਰਟੀ...
Ad Position 24