ਕੋਆਪ੍ਰੇਟਿਵ ਅਦਾਰੇ ਵਲੋਂ ਜਾਰੀ ਕੀਤੀ ਕੇ.ਸੀ.ਸੀ. ਪਾਲਿਸੀ ਕਿਸਾਨ ਹਿੱਤਾਂ ਲਈ ਘਾਤਕ ਸਿੱਧ ਹੋਵੇਗੀ
ਹੰਬੜਾਂ, 16 ਅਕਤੂਬਰ (ਮੇਜਰ ਹੰਬੜਾਂ)-ਧੰਨ ਮਾਤਾ ਕਲਸਾਂ ਸਤਨਾਮ ਕੇਂਦਰ ਘਮਣੇਵਾਲ ਵਿਖੇ ਯੁੱਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਦਾ ਨੀਂਹ ਪੱਥਰ ਬਾਬਾ ਜੋਗਿੰਦਰ ਸਿੰਘ ਟੂਸੇ ਅਤੇ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਘਮਣੇਵਾਲ ਵਲੋਂ ਸਮੂਹ ਕਮੇਟੀ ਅਤੇ ਇਲਾਕੇ ਦੇ ਮੋਹਤਵਰ ਸੱਜਣਾਂ ਦੀ ਮੌਜੂਦਗੀ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਸਮਾਜ ਨੂੰ ਯੁਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵੱਡੀ ਦੇਣ ਰਹੀ ਹੈ ਤੇ ਉਨ੍ਹਾਂ ਨੂੰ ਯਾਦ ਕੀਤੇ ਜਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਘਮਣੇਵਾਲ ’ਚ ਉਸਾਰੇ ਜਾ ਰਹੇ ਡਾਕਟਰ ਭੀਮ ਰਾਓ ਅੰਬੇਡਕਰ ਭਵਨ ’ਚ ਬਣਦਾ ਯੋਗਦਾਨ ਪਾਏ ਜਾਣ ਦੀ ਅਪੀਲ ਕੀਤੀ।
ਹੰਬੜਾਂ, 16 ਅਕਤੂਬਰ (ਮੇਜਰ ਹੰਬੜਾਂ)-ਧੰਨ ਮਾਤਾ ਕਲਸਾਂ ਸਤਨਾਮ ਕੇਂਦਰ ਘਮਣੇਵਾਲ ਵਿਖੇ ਯੁੱਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਭਵਨ ਦਾ ਨੀਂਹ ਪੱਥਰ ਬਾਬਾ ਜੋਗਿੰਦਰ ਸਿੰਘ ਟੂਸੇ ਅਤੇ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਘਮਣੇਵਾਲ ਵਲੋਂ ਸਮੂਹ ਕਮੇਟੀ ਅਤੇ ਇਲਾਕੇ ਦੇ ਮੋਹਤਵਰ ਸੱਜਣਾਂ ਦੀ ਮੌਜੂਦਗੀ ਵਿੱਚ ਰੱਖਿਆ। ਉਨ੍ਹਾਂ ਕਿਹਾ ਕਿ ਸਮਾਜ ਨੂੰ ਯੁਗ ਪੁਰਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵੱਡੀ ਦੇਣ ਰਹੀ ਹੈ ਤੇ ਉਨ੍ਹਾਂ ਨੂੰ ਯਾਦ ਕੀਤੇ ਜਾਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਨ੍ਹਾਂ ਇਲਾਕਾ ਵਾਸੀਆਂ ਨੂੰ ਘਮਣੇਵਾਲ ’ਚ ਉਸਾਰੇ ਜਾ ਰਹੇ ਡਾਕਟਰ ਭੀਮ ਰਾਓ ਅੰਬੇਡਕਰ ਭਵਨ ’ਚ ਬਣਦਾ ਯੋਗਦਾਨ ਪਾਏ ਜਾਣ ਦੀ ਅਪੀਲ ਕੀਤੀ।ਭਵਨ ਬਣਾਏ ਜਾਣ ਲਈ ਮੁੱਖ ਸੇਵਾਦਾਰ ਬਾਬਾ ਗੁਲਜਾਰ ਸਿੰਘ ਘਮਣੇਵਾਲ ਵਲੋਂ ਦਸ ਮਰਲੇ ਜਮੀਨ ਦਾਨ ਵਜੋਂ ਦਿੱਤੇ ਜਾਣ ਦੇ ਨਾਲ ਸਮਾਜ ਸੇਵੀ ਸਾਬਕਾ ਸਰਪੰਚ ਮੇਵਾ ਸਿੰਘ ਸਲੇਮਪੁਰ ਅਤੇ ਸਾਬਕਾ ਸਰਪੰਚ ਉਜਾਗਰ ਸਿੰਘ ਕੈਨੇਡਾ ਵਲੀਪੁਰ ਕਲਾਂ ਵੱਲੋਂ ਵੀ ਜ਼ਮੀਨ ਦੇਣ ਦੀ ਸੇਵਾ ’ਚ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਬਲਾਕ ਸੰਮਤੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਮੌਜੂਦਾ ਸੰਮਤੀ ਮੈਂਬਰ ਨੇ ਇਸ ਸਾਂਝੇ ਕਾਰਜ ’ਚ ਯੋਗਦਾਨ ਪਾਉਣ ਵਾਲੇ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਕਰਨੈਲ ਸਿੰਘ ਮਾਣੀਏਵਾਲ, ਪਾਲ ਸਿੰਘ, ਕੈਪਟਨ ਅਮਰਜੀਤ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ, ਤਰਸੇਮ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ, ਅਜੀਤ ਸਿੰਘ, ਪ੍ਰਧਾਨ ਸਤਨਾਮ ਸਿੰਘ, ਜੇ.ਈ. ਚਰਨਜੀਤ ਸਿੰਘ, ਗਿਆਨੀ ਦੀਦਾਰ ਸਿੰਘ, ਬਲਾਕ ਪ੍ਰਧਾਨ ਰਣਜੀਤ ਸਿੰਘ, ਪੰਚ ਸੁਖਦੀਪ ਸਿੰਘ, ਸਾਬਕਾ ਸਰਪੰਚ ਅਲਬੇਲ ਸਿੰਘ, ਸਾਬਕਾ ਸਰਪੰਚ ਗੁਰਪਾਲ ਸਿੰਘ ਮਾਣੀਏਵਾਲ, ਕਰਤਾਰ ਸਿੰਘ, ਸੋਹਣ ਸਿੰਘ, ਬਚਨ ਸਿੰਘ, ਪਰਮਜੀਤ ਕੌਰ, ਕੁਲਦੀਪ ਕੌਰ, ਮਨਜੀਤ ਕੌਰ ਅਤੇ ਹੋਰ ਸੰਗਤਾਂ ਮੌਜੂਦ ਸਨ।