ਸੁਨੀਤਾ ਜੀ ਮਹਾਰਾਜ ਦੇ ਪੰਜ ਭੂਤਿਕ ਸਰੀਰ ਦਾ ਸਸਕਾਰ
ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਜੈਨ ਭਾਈਚਾਰੇ ਦੀ ਮਹਾਂ ਸਾਧਵੀ ਅਤੇ ਸਵਾਮੀ ਰੂਪ ਸ਼ੁਭ ਜੈਨ ਸਾਧਨਾ ਸਥਲ ਜਗਰਾਉਂ ਦੇ ਸੇਵਾਦਾਰ ਸੁਨੀਤਾ ਜੀ ਮਹਾਰਾਜ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਪੰਜਾਬ ਭਰ ਤੋਂ ਆਏ ਸ਼ਰਧਾਲੂਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ।
ਜਗਰਾਉਂ, 19 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ, ਵਿਨੋਦ ਕੁਮਾਰ)-ਜੈਨ ਭਾਈਚਾਰੇ ਦੀ ਮਹਾਂ ਸਾਧਵੀ ਅਤੇ ਸਵਾਮੀ ਰੂਪ ਸ਼ੁਭ ਜੈਨ ਸਾਧਨਾ ਸਥਲ ਜਗਰਾਉਂ ਦੇ ਸੇਵਾਦਾਰ ਸੁਨੀਤਾ ਜੀ ਮਹਾਰਾਜ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਪੰਜਾਬ ਭਰ ਤੋਂ ਆਏ ਸ਼ਰਧਾਲੂਆਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ। ਉਨ੍ਹਾਂ ਦੇ ਪੰਜ ਭੂਤਿਕ ਸਰੀਰ ਨੂੰ ਫੁੱਲਾਂ ਨਾਲ ਸਜੀ ਪਾਲਕੀ ਵਿਚ ਰੱਖ ਕੇ ਪੂਰੇ ਸ਼ਹਿਰ ’ਚ ਸੰਗਤਾਂ ਨੂੰ ਦਰਸ਼ਨ ਕਰਵਾਉਂਦਿਆਂ ਸ਼ੇਰਪੁਰਾ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਸਸਕਾਰ ਕੀਤਾ ਗਿਆ। ਸਾਧਵੀ ਜੀ ਦੀ ਅੰਤਿਮ ਯਾਤਰਾ ਵਿਚ ਵੱਖ-ਵੱਖ ਧਾਰਮਿਕ, ਸਮਾਜਿਕ, ਰਾਜਨੀਤਿਕ, ਵਪਾਰਿਕ ਆਦਿ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਰਮੇਸ਼ ਜੈਨ, ਧਰਮਪਾਲ ਜੈਨ, ਮਹਾਂਵੀਰ ਜੈਨ, ਬਸੰਤ ਜੈਨ, ਤਰੁਣ ਜੈਨ, ਵਿਜੇ ਜੈਨ ਆਦਿ ਹਾਜ਼ਰ ਸਨ।