23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਤਨਖ਼ਾਹਾਂ ਤੋਂ ਵਾਂਝੇ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਕੀਤੀ ਸ਼ੁਰੂ

ਸਿੱਧਵਾਂ ਬੇਟ, 22 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਅਤੇ ਬਲਾਕ ਪੱਖੋਵਾਲ ਨੂੰ ਮਰਜ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਤਾਂ ਅਜੇ ਕੋਈ ਨੋਟੀਫਿਕੇਸਨ ਹੀ ਜਾਰੀ ਨਹੀਂ ਹੋਇਆ, ਪਰ ਸਰਕਾਰ ਨੇ ਨਵੇਂ ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੀਆਂ ਵੋਟਾਂ ਕਿਵੇਂ ਕਰਵਾ ਦਿੱਤੀਆਂ। ਜਦਕਿ ਨਿਯਮਾਂ ਅਨੁਸਾਰ ਪਹਿਲਾਂ ਨਵੇਂ ਬਲਾਕ ਲਈ ਨੋਟੀਫਿਕੇਸਨ ਜਾਰੀ ਕਰਨਾ ਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 23-10-2026
ਸਿੱਧਵਾਂ ਬੇਟ, 22 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਮਾਨ ਸਰਕਾਰ ਦੇ ਪੰਚਾਇਤੀ ਵਿਭਾਗ ਨੇ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਸਿੱਧਵਾਂ ਬੇਟ, ਬਲਾਕ ਸੁਧਾਰ ਅਤੇ ਬਲਾਕ ਪੱਖੋਵਾਲ ਨੂੰ ਮਰਜ ਕਰਕੇ ਬਣਾਏ ਗਏ ਨਵੇਂ ਬਲਾਕ ਮੁੱਲਾਂਪੁਰ ਲਈ ਤਾਂ ਅਜੇ ਕੋਈ ਨੋਟੀਫਿਕੇਸਨ ਹੀ ਜਾਰੀ ਨਹੀਂ ਹੋਇਆ, ਪਰ ਸਰਕਾਰ ਨੇ ਨਵੇਂ ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਅਤੇ 3 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਦੀਆਂ ਵੋਟਾਂ ਕਿਵੇਂ ਕਰਵਾ ਦਿੱਤੀਆਂ। ਜਦਕਿ ਨਿਯਮਾਂ ਅਨੁਸਾਰ ਪਹਿਲਾਂ ਨਵੇਂ ਬਲਾਕ ਲਈ ਨੋਟੀਫਿਕੇਸਨ ਜਾਰੀ ਕਰਨਾ ਹੁੰਦਾ ਹੈ। ਇਸ ਨੂੰ ਲੈ ਕੇ ਮਾਨ ਸਰਕਾਰ ਵਿਵਾਦਾਂ ਵਿਚ ਘਿਰਦੀ ਵਿਖਾਈ ਦੇ ਰਹੀ ਹੈ। ਦੂਜੇ ਪਾਸੇ ਸਰਕਾਰ ਦੀ ਇਹ ਵੱਡੀ ਗਲਤੀ ਨੂੰ ਲੈ ਕੇ ਅਜੇ ਤੱਕ ਡੀ.ਡੀ.ਓ. ਕੋਡ ਜਾਰੀ ਨਹੀਂ ਹੋਇਆ, ਜਿਸ ਕਾਰਨ ਬਲਾਕ ਨਾਲ ਸੰਬੰਧਿਤ ਸੈਕਟਰੀਆਂ ਨੂੰ ਅਪ੍ਰੈਲ ਮਹੀਨੇ ਤੋਂ ਅਤੇ ਦਫ਼ਤਰੀ ਮੁਲਾਜ਼ਮਾਂ ਨੂੰ ਜੁਲਾਈ ਮਹੀਨੇ ਤੋਂ ਤਨਖ਼ਾਹ ਹੀ ਨਹੀਂ ਮਿਲੀ, ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਅੱਜ ਪੰਚਾਇਤ ਸੰਮਤੀ ਸਿੱਧਵਾਂ ਬੇਟ ਦੇ ਦਫ਼ਤਰ ਵਿਚ ਕਲਮਛੋੜ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ਾਂ ਕੀਤੀ। ਸਾਡੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਦੀਆਂ ਬਦਲੀਆਂ ਬਲਾਕ ਮੁੱਲਾਂਪੁਰ ਦੇ ਨਾਮ ’ਤੇ ਹੋ ਰਹੀਆਂ ਹਨ ਅਤੇ ਦਫ਼ਤਰੀ ਪੱਤਰ-ਵਿਹਾਰ ਵੀ ਬਲਾਕ ਮੁੱਲਾਂਪੁਰ ਦੇ ਨਾਮ ’ਤੇ ਹੀ ਕੀਤਾ ਜਾ ਰਿਹਾ ਹੈ, ਇੱਥੇ ਹੀ ਬੱਸ ਨਹੀਂ ਸਾਡੇ ਕੋਲੋਂ ਵਿਭਾਗ ਵਲੋਂ ਮੰਗੀਆਂ ਜਾ ਰਹੀਆਂ ਰਿਪੋਰਟਾਂ ਵੀ ਮੁੱਲਾਂਪੁਰ ਬਲਾਕ ਦੇ ਨਾਲ ਮੰਗੀਆਂ ਜਾ ਰਹੀਆਂ ਹਨ ਤਾਂ ਫਿਰ ਸਾਨੂੰ ਤਨਖ਼ਾਹ ਕਿਉਂ ਨਹੀਂ ਮਿਲੀ। ਉਨ੍ਹਾਂ ਹੈਰਾਨੀਜਨਕ ਤੱਥ ਪੇਸ਼ ਕਰਦੇ ਹੋਏ ਆਖਿਆ ਕਿ ਜਦੋਂ ਅਸੀਂ ਆਪਣੇ ਜ਼ਿਲ੍ਹਾ ਅਧਿਕਾਰੀਆਂ ਨੂੰ ਮਿਲੇ ਤਾਂ ਸਾਨੂੰ ਉਸ ਸਮੇਂ ਸੁਣ ਕੇ ਹੈਰਾਨੀ ਹੋਈ ਕਿ ਨਵੇਂ ਬਲਾਕ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਹੀ ਸਾਨੂੰ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਇਹ ਵੀ ਆਖਿਆ ਕਿ ਸਾਨੂੰ ਅਜੇ ਤੱਕ ਇਹ ਵੀ ਨਹੀਂ ਦੱਸਿਆ ਗਿਆ ਕਿ ਸਾਨੂੰ ਤਨਖ਼ਾਹ ਜਗਰਾਉਂ ਖਜ਼ਾਨੇ ਵਿਚੋਂ ਮਿਲਣੀ ਹੈ ਕਿ ਲੁਧਿਆਣਾ ਖਜ਼ਾਨੇ ਵਿਚੋਂ। ਦੁਖੀ ਮੁਲਾਜ਼ਮਾਂ ਨੇ ਆਖਿਆ ਕਿ ਤਨਖ਼ਾਹਾਂ ਨਾ ਮਿਲਣ ਕਾਰਨ ਅਸੀਂ ਆਪਣੇ ਬੱਚਿਆਂ ਦੀਆਂ ਫ਼ੀਸਾਂ, ਘਰੇਲੂ ਲੋੜਾਂ, ਕਿਸ਼ਤਾਂ ਅਤੇ ਕਈ ਹੋਰ ਖ਼ਰਚੇ ਨਹੀਂ ਕਰ ਸਕਦੇ। ਦੂਜੇ ਪਾਸੇ ਤਿਉਹਾਰਾਂ ਦਾ ਸਮਾਂ ਹੈ, ਪਰ ਅਸੀਂ ਤਨਖ਼ਾਹਾਂ ਲੈਣ ਲਈ ਤਰਸ ਰਹੇ ਹਾਂ। ਉਨ੍ਹਾਂ ਇਸ ਮੌਕੇ ਆਖਿਆ ਕਿ ਜਾਂ ਤਾਂ ਸਰਕਾਰ ਪੁਰਾਣੇ ਬਲਾਕਾਂ ਨੂੰ ਮੁੜ ਬਹਾਲ ਕਰੇ ਜਾਂ ਫਿਰ ਤੁਰੰਤ ਡੀ.ਡੀ.ਓ. ਕੋਡ ਜਾਰੀ ਕਰਕੇ ਸਾਡੀਆਂ ਤਨਖ਼ਾਹਾਂ ਦਿੱਤੀਆਂ ਜਾਣ ਨਹੀਂ ਤਾਂ ਅਸੀਂ ਆਪਣੀ ਕਲਮਛੋੜ ਹੜਤਾਲ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਸੰਬੰਧੀ ਬੀ.ਡੀ.ਪੀ.ਓ. ਮਲਕੀਤ ਸਿੰਘ ਭੱਟੀ ਨੇ ਆਖਿਆ ਕਿ ਇਹ ਸਾਰਾ ਮਾਮਲਾ ਉੱਚ-ਅਧਿਕਾਰੀਆਂ ਨੇ ਹੀ ਹੱਲ ਕਰਨਾ ਹੈ, ਸਾਡਾ ਇਸ ਨਾਲ ਕੋਈ ਸੰਬੰਧੀ ਨਹੀਂ। ਇਸ ਮੌਕੇ ਦਲਵੀਰ ਸਿੰਘ ਸਿੱਧੂ, ਪਰਮਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਨੂਰਪੁਰਾ, ਗੁਰਮੀਤ ਸਿੰਘ ਪੁੜੈਣ, ਦਲਜਿੰਦਰ ਸਿੰਘ, ਉਪਕਾਰ ਸਿੰਘ, ਸੁਖਮਿੰਦਰ ਸਿੰਘ, ਰਾਜੇਸ਼ ਕੁਮਾਰ (ਸਾਰੇ ਪੰਚਾਇਤ ਵਿਕਾਸ ਅਫ਼ਸਰ, ਅਮਨਦੀਪ ਕੌਰ ਸਟੈਨੋ, ਅਮਨਦੀਪ ਲੇਖਾਕਾਰ ਅਤੇ ਮੰਗਲ ਸਿੰਘ ਆਦਿ ਕਲਮਛੋੜ ਹੜਤਾਲ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਸਬਾ ਹੰਬੜਾਂ ’ਚ ਮਾਂ ਦੁਰਗਾ ਦੀ ਮੂਰਤੀ ਦਾ ਵਿਸਰਜਨ ਕੀਤੇ ਜਾਣ ਸਮੇਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਉੱਦਮਤਾ ਅਤੇ ਨਵੀਨਤਾ ਬਾਰੇ ਵਿਸ਼ੇਸ਼ ਲੈਕਚਰ ਕਰਵਾਇਆ
Ad Position 24