03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਮਾਨ ਸਰਕਾਰ ਲੋਕਾਂ ਨੂੰ ਲਾਲ ਲਕੀਰ ਸੰਪਤੀ ਦੇ ਮਾਲਕੀ ਹੱਕ ਦੇਣ ਵਾਲੀ ਪਹਿਲੀ ਸਰਕਾਰ- ਵਿਧਾਇਕ ਹਾਕਮ ਸਿੰਘ

ਲੋਹਟਬੱਦੀ, 3 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੂਬੇ ਦੇ ਪਿੰਡਾਂ ਵਿਚ ਲਾਲ ਲਕੀਰ ਦੇ ਘੇਰੇ ’ਚ ਆਉਂਦੇ ਮਕਾਨਾਂ ਤੇ ਪਲਾਟਾਂ ਦੇ ਮਾਲਕਾਂ ਨੂੰ ਜਾਇਦਾਦ ਦੇ ਪੱਕੇ ਮਾਲਕੀ ਹੱਕ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ, ਜਿਸ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਵਾਸੀਆਂ ਲਈ ਬੜਾ ਰਾਹਤ ਭਰਿਆ ਕੰਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਜ਼ਦੀਕੀ ਪਿੰਡ ਤੁੰਗਾਹੇੜੀ ਵਿਖੇ ਸਮੁੱਚੀ ਗ੍ਰਾਮ ਪੰਚਾਇਤ ਦੀ ਹਾਜਰੀ ‘ਚ ਪਿੰਡ ਵਾਸੀਆਂ ਨੂੰ ਅੰਦਰੂਨ ਲਾਲ ਲਕੀਰ ਜਾਇਦਾਦ ਦੇ ਮਾਲਕੀ ਹੱਕ ਦਰਸਾਉਂਦੇ ਸਰਟੀਫਿਕੇਟ ਵੰਡਣ ਸਮੇਂ ਕੀਤਾ।

Ad Position 21
No active advertisement
ਅਜੀਤ ਡੈਸਕ 04-11-2026
ਲੋਹਟਬੱਦੀ, 3 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਸੂਬੇ ਦੇ ਪਿੰਡਾਂ ਵਿਚ ਲਾਲ ਲਕੀਰ ਦੇ ਘੇਰੇ ’ਚ ਆਉਂਦੇ ਮਕਾਨਾਂ ਤੇ ਪਲਾਟਾਂ ਦੇ ਮਾਲਕਾਂ ਨੂੰ ਜਾਇਦਾਦ ਦੇ ਪੱਕੇ ਮਾਲਕੀ ਹੱਕ ਦੇਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਹੈ, ਜਿਸ ਨੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਦੀ ਸ਼ੁਰੂਆਤ ਨਾਲ ਪੰਜਾਬ ਵਾਸੀਆਂ ਲਈ ਬੜਾ ਰਾਹਤ ਭਰਿਆ ਕੰਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਜ਼ਦੀਕੀ ਪਿੰਡ ਤੁੰਗਾਹੇੜੀ ਵਿਖੇ ਸਮੁੱਚੀ ਗ੍ਰਾਮ ਪੰਚਾਇਤ ਦੀ ਹਾਜਰੀ ‘ਚ ਪਿੰਡ ਵਾਸੀਆਂ ਨੂੰ ਅੰਦਰੂਨ ਲਾਲ ਲਕੀਰ ਜਾਇਦਾਦ ਦੇ ਮਾਲਕੀ ਹੱਕ ਦਰਸਾਉਂਦੇ ਸਰਟੀਫਿਕੇਟ ਵੰਡਣ ਸਮੇਂ ਕੀਤਾ।ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਲਾਲ ਲਕੀਰ ਵਾਲੀ ਜਾਇਦਾਦ ਦੇ ਪੱਕੇ ਹੱਕ ਮਿਲਣ ਨਾਲ ਜਾਇਦਾਦ ਦੀ ਬਾਜ਼ਾਰੀ ਕੀਮਤ ਵਿਚ ਵਾਧਾ ਹੋਇਆ ਹੈ ਤੇ ਆਸਾਨੀ ਨਾਲ ਬੈਂਕਾਂ ਤੋਂ ਕਰਜ਼ੇ ਪ੍ਰਾਪਤ ਕਰ ਸਕਦੇ ਹਨ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸਰਕਾਰ ਨੇ ਅੰਦਰੂਨ ਲਾਲ ਲਕੀਰ ਵਾਲੇ ਲੋਕਾਂ ਦੀ ਸਾਰ ਲਈ ਹੈ। ਇਸ ਮੌਕੇ ਪਰਮਿੰਦਰ ਸਿੰਘ ਨਾਇਬ ਤਹਿਸੀਲਦਾਰ, ਰੀਡਰ ਜਸਕਰਨ ਸਿੰਘ, ਸਰਪੰਚ ਜਗਪ੍ਰੀਤ ਸਿੰਘ ਜੱਗੀ, ਪੰਚਾਂ ’ਚ ਹਰਮਨ ਸਿੰਘ ਪੰਧੇਰ, ਰਛਪਾਲ ਸਿੰਘ, ਦਰਸ਼ਨ ਸਿੰਘ, ਮਨਜੀਤ ਕੌਰ, ਕਿਰਨਜੀਤ ਕੌਰ, ਕਮਲ ਸਿੰਘ ਸੁਖਾਣਾ ਪੀ. ਏ. ਵਿਧਾਇਕ, ਜਸਵੰਤ ਸਿੰਘ ਜੱਸ ਹਲਵਾਰਾ ਪੀ.ਏ., ਇੰਦਰਜੀਤ ਸਿੰਘ, ਰਜਿੰਦਰ ਸਿੰਘ, ਜੋਰਾ ਸਿੰਘ ਗਿੱਲ, ਭੁਪਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ, ਭਗਵੰਤ ਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ, ਗੁਰਦੇਵ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਮਤਰੇਏ ਭਰਾ ਦਾ ਕਤਲ ਯੂਥ ਕਾਂਗਰਸ ਦਾ ਹਲਕਾ ਕਾਲਾਂਵਾਲੀ ਦਾ ਇੰਚਾਰਜ ਸੀ ਮਿ੍ਤਕ ਲਵਪ੍ਰੀਤ ਸਿੰਘ ਅਗਲੀ ਖ਼ਬਰ ਕੌਸ਼ਲ ਮੇਲੇ ’ਚ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਨੇ ਸ਼ਾਨਦਾਰ ਜਿੱਤ ਕੀਤੀ ਦਰਜ
Ad Position 24