ਹਲਕਾ ਦਾਖਾ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਮੁੱਖ ਮੰਤਰੀ ਦੀ ਰਿਹਾਇਸ ਦੇ ਕੀਤੇ ਜਾ ਰਹੇ ਘਿਰਾਓ ’ਚ ਸ਼ਮੂਲੀਅਤ ਕਰੇਗਾ- ਤਲਵੰਡੀ, ਪੰਡੋਰੀ
ਚੌਂਕੀਮਾਨ, 4 ਨਵੰਬਰ (ਤੇਜਿੰਦਰ ਸਿੰਘ ਚੱਢਾ)- ਸੰਘਰਸ਼ ਕਮੇਟੀ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਲੱਖਾ ਸਿੰਘ ਸਿਧਾਣਾ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਖਿਲਾਫ਼ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਰਿਹਾਇਸ਼ ਦਾ ਅੱਜ ਕੀਤੇ ਜਾ ਰਹੇ ਘਿਰਾਓ ਵਿਚ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਸੀਨੀਅਰ ਆਗੂ ਤੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਹਲਕਾ ਦਾਖਾ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਸ਼ਮੂਲੀਅਤ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਲੁਧਿਆਣਾ ਦਿਹਾਤੀ ਦੇ ਯੂਗ ਵਿੰਗ ਦੇ ਪ੍ਰਧਾਨ ਅਵਨਿੰਦਰ ਸਿੰਘ ਗੋਲਡੀ ਸ਼ਹਿਰੀਆਂ ਤਲਵੰਡੀ ਕਲਾਂ, ਸੀਨੀਅਰ ਆਗੂ ਪਰਮਜੀਤ ਸਿੰਘ ਸਿੱਧੂ ਪੰਡੋਰੀ ਤੇ ਯੂਥ ਆਗੂ ਤਨਮਨ ਸਿੱਧੂ ਪੰਡੋਰੀ ਨੇ ਕੀਤਾ।
ਅਜੀਤ ਡੈਸਕ
05-11-2026