05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਾਲਜ ਰੋਡ ਦਾਖਾ ਵਸਨੀਕ ਇੰਦਰਜੀਤ ਸਿੰਘ ਸੇਖੋਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ

ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ ਕਾਲਜ ਰੋਡ ਦਾਖਾ ਵਸਨੀਕ ਇੰਦਰਜੀਤ ਸਿੰਘ ਸੇਖੋਂ (ਅਧਿਕਾਰੀ ਲੋਕ ਨਿਰਮਾਣ ਵਿਭਾਗ) ਸੰਖੇਪ ਬਿਮਾਰੀ ਦੀ ਪੀੜ ਨਾ ਸਹਾਰਦਾ ਹੋਇਆ ਅਕਾਲ ਚਲਾਣਾ ਕਰ ਗਿਆ। ਸਵ: ਪ੍ਰੀਤਮ ਸਿੰਘ ਸੇਖੋਂ ਦੇ ਸਪੁੱਤਰ ਅਤੇ ਸਿਮਰ ਸੇਖੋਂ ਦੇ ਵੱਡੇ ਭਰਾ ਸਵ: ਇੰਦਰਜੀਤ ਸਿੰਘ ਦੀ ਸੇਖੋਂ ਨਿਵਾਸ ਤੋਂ ਉੱਠੀ ਅਰਥੀ ਨਾਲ ਚੱਲ ਰਹੀ ਮਜ਼ਲ ਸਵ: ਇੰਦਰਜੀਤ ਸਿੰਘ ਦੇ ਥੋੜ੍ਹੀ ਉਮਰ ਵਿਚ ਇਲਾਕੇ ਭਰ ਅੰਦਰ ਬਣਾਈ ਮੁਹੱਬਤ ਅਤੇ ਪਿਆਰ ਦਾ ਸੰਕੇਤ ਰਹੀ।

Ad Position 21
No active advertisement
ਅਜੀਤ ਡੈਸਕ 06-11-2026
ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ ਕਾਲਜ ਰੋਡ ਦਾਖਾ ਵਸਨੀਕ ਇੰਦਰਜੀਤ ਸਿੰਘ ਸੇਖੋਂ (ਅਧਿਕਾਰੀ ਲੋਕ ਨਿਰਮਾਣ ਵਿਭਾਗ) ਸੰਖੇਪ ਬਿਮਾਰੀ ਦੀ ਪੀੜ ਨਾ ਸਹਾਰਦਾ ਹੋਇਆ ਅਕਾਲ ਚਲਾਣਾ ਕਰ ਗਿਆ। ਸਵ: ਪ੍ਰੀਤਮ ਸਿੰਘ ਸੇਖੋਂ ਦੇ ਸਪੁੱਤਰ ਅਤੇ ਸਿਮਰ ਸੇਖੋਂ ਦੇ ਵੱਡੇ ਭਰਾ ਸਵ: ਇੰਦਰਜੀਤ ਸਿੰਘ ਦੀ ਸੇਖੋਂ ਨਿਵਾਸ ਤੋਂ ਉੱਠੀ ਅਰਥੀ ਨਾਲ ਚੱਲ ਰਹੀ ਮਜ਼ਲ ਸਵ: ਇੰਦਰਜੀਤ ਸਿੰਘ ਦੇ ਥੋੜ੍ਹੀ ਉਮਰ ਵਿਚ ਇਲਾਕੇ ਭਰ ਅੰਦਰ ਬਣਾਈ ਮੁਹੱਬਤ ਅਤੇ ਪਿਆਰ ਦਾ ਸੰਕੇਤ ਰਹੀ। ਕਾਲਜ ਰੋਡ ਦਾਖਾ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਸਸਕਾਰ ਤੋਂ ਕੁਝ ਪਲ ਪਹਿਲਾਂ ਸਵ: ਇੰਦਰਜੀਤ ਸਿੰਘ ਨੂੰ ਚਾਹੁਣ ਵਾਲਿਆਂ ਦੀ ਭੀੜ ਉਸ ਦੀ ਮਿੱਤਰਤਾ ਦੀ ਹਾਮੀ ਭਰ ਗਈ। ਮ੍ਰਿਤਕ ਦੇਹ ਨੂੰ ਅਗਨੀ ਸਵ: ਇੰਦਰਜੀਤ ਸਿੰਘ ਸੇਖੋਂ ਦੇ ਛੋਟੇ ਭਰਾਤਾ ਸਿਮਰ ਸਿੰਘ ਸੇਖੋਂ, ਲਖਤ-ਏ-ਜਿਗਰ ਸੁਖਪ੍ਰੀਤ ਸਿੰਘ ਸੇਖੋਂ ਵਲੋਂ ਦਿੱਤੀ ਗਈ। ਸਸਕਾਰ ਨਾਲ ਜੁੜੀਆਂ ਖਬਰਾਂ ਵਿਚ ਕੁਝ ਅਹਿਮ ਸ਼ਖਸ਼ੀਅਤਾਂ, ਰਿਸ਼ਤੇਦਾਰਾਂ ਦਾ ਨਾਂਅ ਅਕਸਰ ਵਰਣਨ ਕੀਤਾ ਜਾਂਦਾ, ਪਰ ਇੰਦਰਜੀਤ ਸਿੰਘ ਨੂੰ ਨਮ ਅੱਖਾਂ ਨਾਲ ਵਿਦਾਇਗੀ, ਸਸਕਾਰ ਸਮੇਂ ਕਾਲਜ ਰੋਡ ਦਾਖਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਹਰ ਵਾਰਡ ਨਾਲ ਜੁੜੇ ਕੁਝ ਮਿੱਤਰ ਲੋਕ, ਪਿੰਡ ਦਾਖਾ ਦੇ ਸੇਖੋਂ ਪਰਿਵਾਰ ਨਜ਼ਦੀਕੀ, ਸੋਨੂੰ ਸਿੰਘ ਚੱਕਰ ਯੂ. ਐਸ. ਏ., ਐੱਨ. ਆਰ. ਆਈ, ਅਧਿਆਪਕ ਵਰਗ, ਸੀਨੀਅਰ ਸਿਟੀਜਨ ਐਸੋਸੀਏਸ਼ਨ ਮੰਡੀ ਮੁੱਲਾਂਪੁਰ ਦਾਖਾ ਦੀ ਸਮੁੱਚੀ ਟੀਮ, ਲੋਕ ਨਿਰਮਾਣ ਵਿਭਾਗ ਦੇ ਲੁਧਿਆਣਾ ਦਫਤਰੋਂ ਮ੍ਰਿਤਕ ਦੇ ਸਾਥੀਆਂ ਦੀ ਵੱਡੀ ਟੀਮ, ਰਿਸ਼ਤੇਦਾਰਾਂ ਦੀ ਇਕੱਤਰਤਾ ਦਾ ਹਿੱਸਾ ਕਿਸੇ ਵਿਅਕਤੀ ਦਾ ਨਾਂਅ ਮੇਰੇ ਵਲੋਂ ਲਿਖਣਾ ਅਣਉਚਿਤ ਲੱਗਾ, ਕਿਉਂਕਿ ਸੈਂਕੜਿਆਂ ਦੀ ਤਾਆਦ ਹਰ ਚਿਹਰਾ ਖਾਸ ਲੱਗਾ। ਸਵ: ਇੰਦਰਜੀਤ ਸਿੰਘ ਸੇਖੋਂ ਨਮਿਤ ਅੰਤਿਮ ਅਰਦਾਸ ਸੋਮਵਾਰ 9 ਨਵੰਬਰ ਨੂੰ ਗੁਰਦੁਅੁਾਰਾ ਸਿੰਘ ਸਭਾ ਕਾਲਜ ਰੋਡ ਦਾਖਾ (ਲੁਧਿ:) ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਈ ਜਸਪ੍ਰੀਤ ਸਿੰਘ ਜੱਸਾ (ਨਿਹੰਗ ਸਿੰਘ) ਦੀ ਯਾਦ ’ਚ ਗੱਤਕਾ ਕੱਪ ਕਰਵਾਇਆ ਬਾਬਾ ਜੋਗਿੰਦਰ ਸਿੰਘ 96ਵੇਂ ਕਰੋੜੀ, ਸਰਪ੍ਰਸ... ਅਗਲੀ ਖ਼ਬਰ ਚਾਈਨਾ ਦਾ ਐਜ਼ੂਕੇਸ਼ਨਲ ਡੈਲੀਗੇਸ਼ਨ ਐੱਮ. ਐੱਲ. ਡੀ. ਸਕੂਲ ਪੁੱਜਾ
Ad Position 24