dff
ਬਹੁਜਨ ਮੁਕਤੀ ਪਾਰਟੀ ਦਾ ਪੰਜਾਬ ਪੱਧਰੀ ਵਿਸ਼ਾਲ ਸਮਾਗਮ 15 ਨੂੰ - ਦਰਸ਼ਨ ਸਿੰਘ ਦੇਹੜ ਦੇਸ਼ ਭਰ ਤੋਂ ਪਾਰਟੀ ਦੇ ਕੌਮੀ ਆਗੂ ਕਰਨਗੇ ਸ਼ਿਰਕਤ ਹਲਵਾਰਾ, 12 ਨਵੰਬਰ (ਮਨਦੀਪ ਸਿੰਘ ਉੱਭੀ)- ਬਹੁਜਨ ਮੁਕਤੀ ਪਾਰਟੀ ਵੱਲੋਂ ਆਪਣੀਆਂ ਵਿਚਾਰਧਾਰਕ ਗਤੀਵਿਧੀਆਂ ਤੇ ਜਥੇਬੰਦਕ ਮਜ਼ਬੂਤੀ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ 15 ਨਵੰਬਰ ਨੂੰ ਸਰਕਾਰੀ ਮਿਡਲ ਸਕੂਲ ਗੋਂਦਵਾਲ ਦੇ ਜਿੰਮ ਸਟੇਡੀਅਮ ਵਿਖੇ ਪੰਜਾਬ ਪੱਧਰੀ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਮੁਕਤੀ ਪਾਰਟੀ ਦੇ ਤਹਿਸੀਲ ਪ੍ਰਧਾਨ ਦਰਸ਼ਨ ਸਿੰਘ ਦੇਹੜ ਹਲਵਾਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਪਾਰਟੀ ਦੇ ਕੌਮੀ ਪੱਧਰ ਦੇ ਆਗੂ ਅਤੇ ਵੱਖ-ਵੱਖ ਖੇਤਰਾਂ ਤੋਂ ਪਾਰਟੀ ਦੇ ਵਰਕਰ ਤੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਬਹੁਜਨ ਮੁਕਤੀ ਪਾਰਟੀ ਦਾ ਪੰਜਾਬ ਪੱਧਰੀ ਵਿਸ਼ਾਲ ਸਮਾਗਮ 15 ਨੂੰ - ਦਰਸ਼ਨ ਸਿੰਘ ਦੇਹੜ ਦੇਸ਼ ਭਰ ਤੋਂ ਪਾਰਟੀ ਦੇ ਕੌਮੀ ਆਗੂ ਕਰਨਗੇ ਸ਼ਿਰਕਤ ਹਲਵਾਰਾ, 12 ਨਵੰਬਰ (ਮਨਦੀਪ ਸਿੰਘ ਉੱਭੀ)- ਬਹੁਜਨ ਮੁਕਤੀ ਪਾਰਟੀ ਵੱਲੋਂ ਆਪਣੀਆਂ ਵਿਚਾਰਧਾਰਕ ਗਤੀਵਿਧੀਆਂ ਤੇ ਜਥੇਬੰਦਕ ਮਜ਼ਬੂਤੀ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ 15 ਨਵੰਬਰ ਨੂੰ ਸਰਕਾਰੀ ਮਿਡਲ ਸਕੂਲ ਗੋਂਦਵਾਲ ਦੇ ਜਿੰਮ ਸਟੇਡੀਅਮ ਵਿਖੇ ਪੰਜਾਬ ਪੱਧਰੀ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹੁਜਨ ਮੁਕਤੀ ਪਾਰਟੀ ਦੇ ਤਹਿਸੀਲ ਪ੍ਰਧਾਨ ਦਰਸ਼ਨ ਸਿੰਘ ਦੇਹੜ ਹਲਵਾਰਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਪਾਰਟੀ ਦੇ ਕੌਮੀ ਪੱਧਰ ਦੇ ਆਗੂ ਅਤੇ ਵੱਖ-ਵੱਖ ਖੇਤਰਾਂ ਤੋਂ ਪਾਰਟੀ ਦੇ ਵਰਕਰ ਤੇ ਸਮਰਥਕ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਨੂੰ ਸੰਬੋਧਨ ਕਰਨ ਲਈ ਮੂਲ ਨਿਵਾਸੀ ਨਾਇਕ ਵਾਮਨ ਮੇਸ਼ਰਾਮ ਰਾਸ਼ਟਰੀ ਪ੍ਰਧਾਨ ਬਾਮਸੇਫ ਅਤੇ ਦਾਸ ਰਾਮ ਨਾਇਕ ਰਾਸ਼ਟਰੀ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਸ ਮੌਕੇ ਹਲਕਾ ਰਾਏਕੋਟ ਤੋਂ ਬਹੁਜਨ ਮੁਕਤੀ ਪਾਰਟੀ ਦੇ ਉਮੀਦਵਾਰ ਸਿਕੰਦਰ ਸਿੰਘ ਸਿੱਧੂ ਰੱਤੋਵਾਲ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਇਲਾਕੇ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਤੋਂ ਇਲਾਵਾ ਮਾਸਟਰ ਰਾਜਪਾਲ ਨਾਹਰ, ਮਾਸਟਰ ਜੋਗਿੰਦਰ ਰਾਏ ਅਤੇ ਮਾਸਟਰ ਕੇਵਲ ਬੱਤਰਾ ਵੀ ਸਮਾਗਮ ਵਿੱਚ ਪਹੁੰਚਣਗੇ। ਦਰਸ਼ਨ ਸਿੰਘ ਦੇਹੜ ਨੇ ਪਾਰਟੀ ਦੇ ਸਮੂਹ ਵਰਕਰਾਂ, ਸਮਰਥਕਾਂ ਤੇ ਇਨਸਾਫ਼ ਪਸੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ 15 ਨਵੰਬਰ ਨੂੰ ਗੋਂਦਵਾਲ ਵਿਖੇ ਹੋਣ ਵਾਲੇ ਇਸ ਪੰਜਾਬ ਪੱਧਰੀ ਸਮਾਗਮ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ।