‘ਆਪ’ ਵਲੋਂ ਉਮੀਦਵਾਰ ਐਲਾਨੇ ਡਾ. ਕੰਵਲਨੈਨ ਸਿੰਘ ਕੰਗ ਗੁਰੂ ਘਰ ਨਤਮਸਤਕ ਹੋਏ
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ‘ਆਪ’ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਦੀ ਦੂਜੀ ਸੂਚੀ ਵਿਚ ਵਿਧਾਨ ਸਭਾ ਹਲਕਾ ਦਾਖਾ ਲਈ ਉਮੀਦਵਾਰ ਬਣੇ ਡਾ. ਕੇ.
ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਆਗਾਮੀ ਪੰਜਾਬ ਚੋਣਾਂ ਲਈ ‘ਆਪ’ ਪਾਰਟੀ ਵਲੋਂ ਐਲਾਨੇ ਉਮੀਦਵਾਰਾਂ ਦੀ ਦੂਜੀ ਸੂਚੀ ਵਿਚ ਵਿਧਾਨ ਸਭਾ ਹਲਕਾ ਦਾਖਾ ਲਈ ਉਮੀਦਵਾਰ ਬਣੇ ਡਾ. ਕੇ. ਐੱਨ. ਐੱਸ ਕੰਗ (ਕੰਵਲ ਨੈਨ ਸਿੰਘ) ਨੂੰ ਟਿਕਟ ਉਸਦੀ ਇਮਾਨਦਾਰੀ ਦਾ ਫ਼ਲ ਹੈ। ਹਲਕਾ ਦਾਖਾ ’ਚ ਕਿਰਦਾਰ ਵਾਲੇ ਸਿਆਸੀ ਆਗੂ ਕੰਵਲ ਨੈਨ ਸਿੰਘ ਕੰਗ ਨੂੰ ‘ਆਪ’ ਪਾਰਟੀ ਵਲੋਂ ਉਮੀਦਵਾਰ ਐਲਾਨੇ ਜਾਣ ਬਾਅਦ ਡਾ: ਕੰਵਲ ਨੈਨ ਸਿੰਘ ਆਪਣੇ ਸਾਥੀਆਂ ਨਾਲ ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ (ਹਲਕਾ ਦਾਖਾ) ਨਤਮਸਤਕ ਹੋਏ ਅਤੇ ਗੁਰੂ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਿਸ਼ਾਹ ਲੋਕਾਂ ’ਚ ਭਰੋਸਾ ਤੇ ਇੱਜਤ ਬਣੀ ਰਹਿਣ ਦੇ ਨਾਲ ਜਿੱਤ ਮੇਰੀ ਝੋਲੀ ਪਾਏ। ਦਿੱਗਜ਼ ਸਿਆਸੀ ਸ਼ਖਸ਼ੀਅਤ ਡਾ: ਕੰਵਲ ਨੈਨ ਸਿੰਘ ਦੇ ਬੇਹੱਦ ਕਰੀਬੀ ਸਾਬਕਾ ਸਰਪੰਚ ਦਾਖਾ ਵਰਿੰਦਰ ਸਿੰਘ ਸੇਖੋਂ ਨੇ ‘ਆਪ’ ਦੇ ਉਮੀਦਵਾਰ ਆਪਣੇ ਸਿਆਸੀ ਆਗੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਾ: ਕੰਵਲ ਨੈਨ ਸਿੰਘ ਨੂੰ ਆਪ ਪਾਰਟੀ ਵਲੋਂ ਉਮੀਦਵਾਰ ਬਣਾਉਣਾ ਨੈਤਿਕ ਕਦਰਾਂ ਕੀਮਤਾਂ ਦੀ ਇੱਜਤ ਹੈ। ਵਰਿੰਦਰ ਸਿੰਘ ਦਾਖਾ ਨੇ ਕਿਹਾ ਕਿ ਅਨੁਭਵੀ, ਸੰਵੇਦਨਸ਼ੀਲ ਚਿਹਰਾ ਡਾ: ਕੇ.ਐੱਨ.ਐੱਸ ਕੰਗ ਨੂੰ ਵੋਟ ਲਈ ਉਹ ਸਮੁੱਚੀ ਟੀਮ ਨਾਲ ਹੁਣ ਤੋਂ ਹੀ ਬੂਥ ਪੱਧਰ ਤੱਕ ਸੰਪਰਕ ਬਣਾਉਣਗੇਂ। ‘ਆਪ’ ਪਾਰਟੀ ਬਲਾਕ ਪ੍ਰਧਾਨ ਨਵਲ ਕਿਸ਼ੋਰ, ਚੇਅਰਮੈਨ ਵਿਜੇ ਬੈਕਟਰ, ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ਬੂਟਾ ਸਿੰਘ ਧਨੋਆ, ਰਿਟਾ: ਇੰਸਪੈਕਟਰ ਕਰਤਾਰ ਸਿੰਘ ਤੂਰ, ਗੁਰਦੀਪ ਸਿੰਘ ਬੜੈਚ, ਉਜਾਗਰ ਸਿੰਘ ਗਿੱਲ ਮੁੱਲਾਂਪੁਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਗਿੱਲ, ਜਾਂਗਪੁਰ ਸਰਪੰਚ ਸੁਰਿੰਦਰਪਾਲ ਸਿੰਘ, ਜੈਕਿਸ਼ਨ ਭੂਸ਼ਣ, ਸਜਨ ਗੋਇਲ, ਕਮਲ ਦਾਖਾ, ਮੋਹਣ ਸਿੰਘ ਮਾਜਰੀ ਸਮੇਤ ਵੱਡੀ ਤਾਆਦ ‘ਆਪ’ ਪਾਰਟੀ ਦੇ ਵਲੰਟੀਅਰ ਅਤੇ ਡਾ: ਕੰਵਲ ਨੈਨ ਸਿੰਘ ਦੇ ਹਮਾਇਤੀ ਸ਼ੁਕਰਾਨਾ ਅਰਦਾਸ ਵਿਚ ਸ਼ਾਮਿਲ ਹੋਏ। ਡਾ: ਕੰਵਲ ਨੈਨ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਮੇਸ਼ਾ ਸਾਕਾਰਾਤਾਮਕ ਸੋਚ ਬਣਾਈ ਰੱਖੋ, ਜਿਸ ਦਿਨ ਬੀਜਿਆ ਜਾਂਦਾ, ਉਸ ਦਿਨ ਖਾਧਾ ਨਹੀਂ ਜਾਂਦਾ, ਹਰ ਚੀਜ਼ ਸਮਾਂ ਮੰਗਦੀ ਹੈ।