14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਲੋਕ ਆਗੂਆਂ ’ਤੇ ਹਮਲੇ ਖ਼ਿਲਾਫ਼ ਵਫ਼ਦ ਐੱਸ.ਐੱਸ.ਪੀ. ਨੂੰ ਮਿਲਿਆ

ਜਗਰਾਉਂ, 14 ਨਵੰਬਰ (ਗੁਰਦੀਪ ਸਿੰਘ ਮਲਕ)-ਜਨਤਕ ਜਥੇਬੰਦੀਆਂ ਦਾ ਵਿਸ਼ਾਲ ਵਫ਼ਦ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ’ਚ ਐੱਸ. ਐੱਸ.

Ad Position 21
No active advertisement
ਅਜੀਤ ਡੈਸਕ 15-11-2026
ਜਗਰਾਉਂ, 14 ਨਵੰਬਰ (ਗੁਰਦੀਪ ਸਿੰਘ ਮਲਕ)-ਜਨਤਕ ਜਥੇਬੰਦੀਆਂ ਦਾ ਵਿਸ਼ਾਲ ਵਫ਼ਦ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ’ਚ ਐੱਸ.ਐੱਸ.ਪੀ. ਅੰਕੁਰ ਗੁਪਤਾ ਨੂੰ ਉਨ੍ਹਾਂ ਦੇ ਦਫ਼ਤਰ ’ਚ ਮਿਲਿਆ। ਵਫ਼ਦ ਨੇ ਜ਼ਿਲ੍ਹਾ ਪੁਲਿਸ ਅਧਿਕਾਰੀ ਤੋਂ ਥਾਣਾ ਸਿਟੀ ਜਗਰਾਉਂ ’ਚ ਦਰਜ ਐੱਫ.ਆਈ.ਆਰ. ਨੰਬਰ 257 ਮਿਤੀ 13-10-26 ’ਚ ਨਾਮਜ਼ਦ ਦੋਸ਼ੀਆਂ ਨੂੰ ਪੁਲਿਸ ਵਲੋਂ ਅਜੇ ਤੱਕ ਗ੍ਰਿਫਤਾਰ ਨਾ ਕਰਨ ’ਤੇ ਗਹਿਰੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਅਤੇ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਉੱਪਰ 9 ਅਕਤੂਬਰ ਦੀ ਰਾਤ ਨੂੰ ਦੋਸ਼ੀਆਂ ਵਲੋਂ ਮੋਟਰਸਾਈਕਲਾਂ ਅਤੇ ਕਾਰ ਤੇ ਸਵਾਰ ’ਤੇ ਹੋ ਕੇ ਪਿੱਛਾ ਕਰਦਿਆਂ ਕਾਤਲਾਨਾ ਹਮਲਾ ਕੀਤਾ ਗਿਆ ਸੀ। ਇੰਦਰਪ੍ਰੀਤ ਸਿੰਘ ਦੀ ਦਲੇਰੀ ਨਾਲ ਕਿਸਾਨ ਯੂਨੀਅਨ ਦੀ ਸਕਾਰਪੀਓ ਗੱਡੀ ’ਚ ਜਦੋਂ ਉਨਾਂ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਦੋਸ਼ੀਆਂ ਨੇ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਇਸ ਮਾਮਲੇ ’ਚ ਇਕ ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਵਫ਼ਦ ਨੇ ਦੱਸਿਆ ਕਿ ਪੁਲਿਸ ਦੀ ਢਿੱਲਮੱਠ ਕਾਰਨ ਖੁੱਲ੍ਹੇ ਫਿਰਦੇ ਦੋਸ਼ੀ ਦੁਬਾਰਾ ਵੀ ਕਿਸਾਨ ਆਗੂ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੇ ਹਨ। ਪੁਲਿਸ ਮੁਖੀ ਨੇ ਵਫ਼ਦ ਨੂੰ ਮਾਮਲੇ ’ਚ ਤੁਰੰਤ ਕਾਰਵਾਈ ਦਾ ਭਰੋਸਾ ਦਿਵਾਇਆ। ਵਫ਼ਦ ਨੇ ਲੋਕ ਆਗੂ ਕੰਵਲਜੀਤ ਖੰਨਾ ਖ਼ਿਲਾਫ਼ ਫੇਸਬੁੱਕ ’ਤੇ ਜਾਲੀ ਆਈ.ਡੀ. ਬਣਾ ਕੇ ਕਿਰਦਾਰਕੁਸ਼ੀ ਕਰਨ ਦੇ ਦੋਸ਼ੀ ਵਲੋਂ ਆਪਣੀਆਂ ਹਰਕਤਾਂ ਤੋਂ ਅਜੇ ਵੀ ਬਾਜ਼ ਨਾ ਆਉਣ ’ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਜ਼ਿਲ੍ਹਾ ਪੁਲਿਸ ਨੂੰ ਦੱਸਿਆ ਗਿਆ ਕਿ ਸਾਈਬਰ ਸੈੱਲ ਵਲੋਂ ਦੋਸ਼ੀ ਲੱਭ ਲੈਣ ਅਤੇ ਉਸ ਵਲੋਂ ਮਾਫੀ ਮੰਗ ਲੈਣ ਦੇ ਬਾਵਜੂਦ ਉਹ ਦੁਬਾਰਾ ਫਿਰ ਉਸੇ ਤਰ੍ਹਾਂ ਦੀਆਂ ਨਿੰਦਣਯੋਗ ਕਾਰਵਾਈਆਂ ਕਰ ਰਿਹਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਮਾਮਲੇ ਦੀ ਪੜਤਾਲ ਤੁਰੰਤ ਕਰਕੇ ਦੋਸ਼ੀ ਖ਼ਿਲਾਫ਼ ਆਈ.ਟੀ. ਐਕਟ ਦੀ ਧਾਰਾ ਤਹਿਤ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਵਫ਼ਦ ਵਿਚ ਕਿਸਾਨ ਆਗੂ ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਗੁਰਦੀਪ ਸਿੰਘ ਸਨੀ, ਬਲਰਾਜ ਸਿੰਘ ਕੋਟੳਮਰਾ, ਜਗਵਿੰਦਰ ਸਿੰਘ ਤੂਰ, ਜਗਜੀਤ ਸਿੰਘ ਕਲੇਰ, ਬਲਵਿੰਦਰ ਸਿੰਘ ਕੋਠੇ ਪੋਨਾ, ਗੁਰਮੇਲ ਸਿੰਘ ਰੂਮੀ, ਹਰਦੇਵ ਸਿੰਘ ਅਖਾੜਾ, ਆਤਮਾ ਸਿੰਘ ਭੰਮੀਪੂਰਾ ਮਜ਼ਦੂਰ ਆਗੂ ਦੇਵ ਰਾਜ, ਮਦਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਹੁਕਮਾਂ ’ਤੇ ਅਸ਼ਟਾਮ ਡਿਊਟੀ ਚੋਰੀ ਮਾਮਲੇ ’ਚ ਰਾਏਕੋਟ ਦੇ 31 ਵਸੀਕਿਆਂ ਤੇ 44 ਖ਼ਰੀਦਦਾਰਾਂ ਖ਼ਿਲਾਫ਼ ਮਾਮਲ... ਅਗਲੀ ਖ਼ਬਰ ਜੂਨੀਅਰਜ਼ ਲੈਂਡ ਪ੍ਰੀ ਸਕੂਲ ਮੰਡੀ ਮੁੱਲਾਂਪੁਰ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਪਹਿਲੀ ਪੌੜੀ- ਡਾ: ਜੈਸਮੀਨ ਕੌਰ
Ad Position 24