ਭੰਗ ਕੀਤੇ ਬਲਾਕ ਸੁਧਾਰ ਦੇ ਸਰਪੰਚ ਮੁੱਲਾਂਪੁਰ ਬਲਾਕ ਦੀ ਇਮਾਰਤ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨ
ਗੁਰੂਸਰ ਸੁਧਾਰ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬਾ ਸਰਕਾਰ ਵਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ਪਿਛਲੇ ਸਮੇਂ ਸੁਧਾਰ, ਪੱਖੋਵਾਲ, ਸਿੱਧਵਾਂ ਬੇਟ ਬਲਾਕਾਂ ਨੂੰ ਭੰਗ ਕਰਕੇ ਮੁੱਲਾਂਪੁਰ ਨਾਂਅ ਦਾ ਨਵਾਂ ਬਲਾਕ ਬਣਾਉਣ ਅਤੇ ਪਿੰਡਾਂ ਦੀ ਨਵੀਂ ਵੰਡ ਕਰਨ ਦੇ ਫ਼ੈਸਲੇ ਤੋਂ ਬਾਅਦ ਜਿੱਥੇ ਪ੍ਰਸ਼ਾਸਕੀ ਕੰਮਕਾਜ ਵਿਚ ਤਬਦੀਲੀਆਂ ਆਈਆਂ ਹਨ, ਉੱਥੇ ਨਵੇਂ ਬਣੇ ਬਲਾਕ ਮੁੱਲਾਂਪੁਰ ਲਈ ਦਫ਼ਤਰੀ ਇਮਾਰਤ ਅਤੇ ਢੁੱਕਵੀਂ ਜਗ੍ਹਾ ਦੀ ਉਪਲਬਧਤਾ ਨਾ ਹੋਣ ਕਾਰਨ ਭੰਗ ਕੀਤੇ ਗਏ ਬਲਾਕ ਸੁਧਾਰ ਦੇ ਸਰਪੰਚਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਾਕਾਂ ਦੀ ਪੁਨਰ-ਵੰਡ ਤਹਿਤ ਸੁਧਾਰ ਅਤੇ ਪੱਖੋਵਾਲ ਬਲਾਕਾਂ ਦੇ ਕਈ ਪਿੰਡਾਂ ਨੂੰ ਬਲਾਕ ਰਾਏਕੋਟ ਨਾਲ ਜੋੜ ਦਿੱਤਾ ਗਿਆ, ਜਦਕਿ ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਨੂੰ ਮੁੱਲਾਂਪੁਰ ਬਲਾਕ ਅਧੀਨ ਲਿਆਂਦਾ ਗਿਆ।
ਗੁਰੂਸਰ ਸੁਧਾਰ, 21 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬਾ ਸਰਕਾਰ ਵਲੋਂ ਪ੍ਰਸ਼ਾਸਕੀ ਸੁਧਾਰਾਂ ਤਹਿਤ ਪਿਛਲੇ ਸਮੇਂ ਸੁਧਾਰ, ਪੱਖੋਵਾਲ, ਸਿੱਧਵਾਂ ਬੇਟ ਬਲਾਕਾਂ ਨੂੰ ਭੰਗ ਕਰਕੇ ਮੁੱਲਾਂਪੁਰ ਨਾਂਅ ਦਾ ਨਵਾਂ ਬਲਾਕ ਬਣਾਉਣ ਅਤੇ ਪਿੰਡਾਂ ਦੀ ਨਵੀਂ ਵੰਡ ਕਰਨ ਦੇ ਫ਼ੈਸਲੇ ਤੋਂ ਬਾਅਦ ਜਿੱਥੇ ਪ੍ਰਸ਼ਾਸਕੀ ਕੰਮਕਾਜ ਵਿਚ ਤਬਦੀਲੀਆਂ ਆਈਆਂ ਹਨ, ਉੱਥੇ ਨਵੇਂ ਬਣੇ ਬਲਾਕ ਮੁੱਲਾਂਪੁਰ ਲਈ ਦਫ਼ਤਰੀ ਇਮਾਰਤ ਅਤੇ ਢੁੱਕਵੀਂ ਜਗ੍ਹਾ ਦੀ ਉਪਲਬਧਤਾ ਨਾ ਹੋਣ ਕਾਰਨ ਭੰਗ ਕੀਤੇ ਗਏ ਬਲਾਕ ਸੁਧਾਰ ਦੇ ਸਰਪੰਚਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬਲਾਕਾਂ ਦੀ ਪੁਨਰ-ਵੰਡ ਤਹਿਤ ਸੁਧਾਰ ਅਤੇ ਪੱਖੋਵਾਲ ਬਲਾਕਾਂ ਦੇ ਕਈ ਪਿੰਡਾਂ ਨੂੰ ਬਲਾਕ ਰਾਏਕੋਟ ਨਾਲ ਜੋੜ ਦਿੱਤਾ ਗਿਆ, ਜਦਕਿ ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਨੂੰ ਮੁੱਲਾਂਪੁਰ ਬਲਾਕ ਅਧੀਨ ਲਿਆਂਦਾ ਗਿਆ। ਇਸ ਤਰ੍ਹਾਂ ਨਵੇਂ ਬਲਾਕ ਮੁੱਲਾਂਪੁਰ ਦਾ ਗਠਨ ਤਾਂ ਕਰ ਦਿੱਤਾ ਗਿਆ ਪਰ ਇੱਥੇ ਬਲਾਕ ਦਫ਼ਤਰ ਸਥਾਪਿਤ ਕਰਨ ਲਈ ਲੋੜੀਂਦੀ ਜਗ੍ਹਾ, ਇਮਾਰਤ ਦੀ ਵਿਵਸਥਾ ਨਾ ਹੋਣ ਕਾਰਨ ਇਸ ਦਾ ਸਮੁੱਚਾ ਕੰਮਕਾਜ ਅਜੇ ਵੀ ਸਿੱਧਵਾਂ ਬੇਟ ਤੋਂ ਹੀ ਚਲਾਇਆ ਜਾ ਰਿਹਾ ਹੈ। ਪਹਿਲਾਂ ਬਲਾਕ ਸੁਧਾਰ ਵਿਚ ਸ਼ਾਮਿਲ ਪਿੰਡ ਸਹੌਲੀ ਦੇ ਸਰਪੰਚ ਪਲਵਿੰਦਰ ਸਿੰਘ ਲਿੱਟ, ਢੈਪਈ ਦੇ ਇੰਦਰਜੀਤ ਸਿੰਘ, ਰੁੜਕਾ ਦੇ ਜਗਜੀਤ ਸਿੰਘ ਤੇ ਹੋਰਨਾਂ ਸਰਪੰਚਾਂ ਨੇ ਕਿਹਾ ਕਿ ਸਰਕਾਰੀ ਅਤੇ ਪੰਚਾਇਤੀ ਕੰਮਾਂ ਲਈ ਸਿੱਧਵਾਂ ਬੇਟ ਪੁੱਜਣ ਲਈ ਸਰਪੰਚਾਂ, ਪੰਚਾਂ, ਨਰੇਗਾ ਦੇ ਮੇਟਾਂ ਅਤੇ ਹੋਰਨਾਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਆ ਰਹੀ ਹੈ ਤੇ ਇਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਚ ਹੁੰਦੇ ਹਨ। ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਲੋਕਾਂ ਅਤੇ ਪੰਚਾਇਤੀ ਨੁਮਾਇੰਦਿਆਂ ਲਈ ਇਹ ਪ੍ਰਬੰਧ ਕਾਫ਼ੀ ਅਸੁਵਿਧਾਜਨਕ ਸਾਬਤ ਹੋ ਰਿਹਾ ਹੈ। ਸੂਬੇ ਦੀ ‘ਆਪ’ ਸਰਕਾਰ ਦਾ ਆਖ਼ਰੀ ਵਿਧਾਨ ਸਭਾ ਸੈਸ਼ਨ ਵੀ ਸਮਾਪਤ ਹੋ ਚੁੱਕਾ ਹੈ, ਜਿਸ ਕਾਰਨ ਹੁਣ ਬਲਾਕ ਮੁੱਲਾਂਪੁਰ ਲਈ ਦਫ਼ਤਰੀ ਜਗ੍ਹਾ ਸਬੰਧੀ ਕੋਈ ਨਵਾਂ ਫ਼ੈਸਲਾ ਜਾਂ ਨੋਟੀਫਿਕੇਸ਼ਨ ਅਗਲੀ ਸਰਕਾਰ ਵਲੋਂ ਹੀ ਕੀਤਾ ਜਾ ਸਕੇਗਾ। ਇਨ੍ਹਾਂ ਸਰਪੰਚਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਹੜਤਾਲ ਉੱਪਰ ਚੱਲ ਰਹੇ ਪੰਚਾਇਤ ਸਕੱਤਰਾਂ ਕਾਰਨ ਪਿੰਡਾਂ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੂਬੇ ਦੀ ਮੌਜੂਦਾ ਸਰਕਾਰ ਇਸ ਸਬੰਧੀ ਜਲਦੀ ਹੀ ਬਲਾਕ ਦੀ ਇਮਾਰਤ ਸਬੰਧੀ ਕੋਈ ਢੁਕਵਾਂ ਜਾਂ ਬਦਲਵੇਂ ਹੱਲ ਦੀ ਤਲਾਸ਼ ਕਰੇ ਤਾਂ ਜੋ ਪੰਚਾਇਤਾਂ ਸਮੇਤ ਬਲਾਕ ਦਫ਼ਤਰ ਤੱਕ ਰਾਬਤਾ ਕਾਇਮ ਕਰਨ ਵਾਲੇ ਹਰ ਪੰਚ, ਸਰਪੰਚ,ਮੇਟਾ ਤੇ ਹੋਰਨਾਂ ਨੂੰ ਖੱਜਲ ਖ਼ੁਆਰੀ ਤੋਂ ਨਿਜ਼ਾਤ ਮਿਲ ਸਕੇ।