12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਵਿਧਾਇਕ ਡਾ. ਸੁੱਖੀ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 25-01-2026
ਨਵਾਂਸ਼ਹਿਰ, 24 ਜਨਵਰੀ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਚੰਡੀਗੜ੍ਹ ਰੋਡ ਦੇ ਮੁਹੱਲਾ ਗੁਰੂ ਅੰਗਦ ਨਗਰ ਦੀ ਸਟਰੀਟ ਨੰਬਰ ਚਾਰ ਦੇ ਵਸਨੀਕਾਂ ਵਲੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਦੇ ਪਿਤਾ ਰਿਟਾ: ਤਹਿਸੀਲਦਾਰ ਚੌਧਰੀ ਰਾਮ ਕਿਸ਼ਨ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ | ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਵ: ਚੌਧਰੀ ਰਾਮ ਕਿਸ਼ਨ ਦੇ ਜੀਵਨ ਨੂੰ ਬਹੁਤ ਨਜ਼ਦੀਕ ਤੋਂ ਵੇਖਿਆ ਹੋਇਆ ਹੈ | ਉਹ ਕਹਿਣੀ ਤੇ ਕਰਨੀ ਦੇ ਧਨੀ ਸਨ ਤੇ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜਨ ਵਾਲੀ ਸ਼ਖ਼ਸੀਅਤ ਸਨ | ਸਰਕਾਰੀ ਨੌਕਰੀ ਕਰਦਿਆਂ ਜਿੱਥੇ ਉਨ੍ਹਾਂ ਸਮਾਜ ਦੀ ਸੇਵਾ ਕੀਤੀ ਉੱਥੇ ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦੀ ਪ੍ਰਾਪਤੀ ਲਈ ਯੋਗ ਅਗਵਾਈ ਤੇ ਮਦਦ ਕੀਤੀ ਅਤੇ ਉੱਚੇ ਅਹੁਦਿਆਂ 'ਤੇ ਸਥਾਪਿਤ ਕੀਤਾ | ਮੁਹੱਲਾ ਵਾਸੀਆਂ 'ਚ ਡਾ. ਐਸ. ਕੇ. ਸੂਦਨ, ਡਾ. ਸ਼ਾਲਿਨੀ ਸੂਦਨ, ਬਲਦੇਵ ਕਿ੍ਸ਼ਨ, ਮੈਡਮ ਊਸ਼ਾ, ਜੇ.ਐਸ.ਗਿੱਦਾ, ਦਲਜੀਤ ਸਿੰਘ, ਅਵਿਨਾਸ਼ ਕੁਮਾਰ, ਲਖਵਿੰਦਰ ਸਿੰਘ ਲੱਖਾ, ਰਣਜੀਤ ਕੌਰ, ਜਸਬੀਰ ਕੌਰ ਕਰਵਲ, ਗੁਰਮੀਤ ਕੌਰ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਸਤਿੰਦਰਪਾਲ ਕੌਰ, ਕੀਰਤੀ ਅਵਿਨਾਸ਼, ਰਾਕੇਸ਼ ਬੱਕੀ, ਅੰਨੂ, ਧਰਮਵੀਰ ਚੋਪੜਾ, ਰਮਨ ਚੋਪੜਾ ਤੇ ਰਾਣਾ ਪ੍ਰਤਾਪ ਤੇ ਮੁਹੱਲਾ ਵਾਸੀਆਂ ਨੇ ਪਰਿਵਾਰ ਨਾਲ੍ਹ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ |


Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਬੰਗਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਜਨਮ ਦਿਹਾੜੇ ਸੰਬੰਧੀ ਸਮਾਗਮ ਭਲਕੇ
Ad Position 24