13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੌਲੀਟੈਕਨਿਕ ਕਾਲਜ ਬਹਿਰਾਮ 'ਚ ਦੇਸ਼ ਦਾ 77ਵਾਂ ਗਣਤੰਤਰਤ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਬਹਿਰਾਮ, (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪੌਲੀਟੈਕਨਿਕ ਕਾਲਜ ਬਹਿਰਾਮ ਵਿਖੇ ਦੇਸ਼ ਦਾ 77ਵਾਂ ਗਣਤੰਤਰਤ ਦਿਵਸ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਰਿਟਾ. ਏ.ਐਸ.ਆਈ ਮੋਹਣ ਲਾਲ ਭੁੱਟਾ ਸਰਪੰਚ ਬਹਿਰਾਮ ਅਤੇ ਕਾਲਜ ਪਿ੍ੰਸੀਪਲ ਸ. ਕੁਲਵਿੰਦਰ ਸਿੰਘ ਬੇਦੀ ਨੇ ਨਿਭਾਈ | ਉਪਰੰਤ ਉਨ੍ਹਾਂ ਉਕਤ ਦਿਹਾੜੇ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਇਹ ਜ਼ਿਲ੍ਹੇ ਵਿੱਚ ਇਕਲੌਤਾ ਕਾਲਜ ਹੈ ਜਿੱਥੇ ਫੀਲਡ ਟੈਕਨੀਸ਼ੀਅਨ ਕੰਪੀਊਟਿੰਗ ਪੈਰਾਫਰਲ ਅਤੇ ਸੀਨੀਅਰ ਟੈਕਨੀਸ਼ੀਅਨ ਰੈਫਰੀਜਰੇਸ਼ਨ, ਏ.ਸੀ., ਵਾਸ਼ਿੰਗ ਮਸ਼ੀਨ ਦੇ ਮੁਫ਼ਤ ਹੁਨਰ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ | ਉਨ੍ਹਾਂ ਹੋਰ ਦੱਸਿਆ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਅਧੀਨ ਸ਼ੁਰੂ ਕੀਤੇ ਜਾਣ ਵਾਲੇ ਇਹਨਾਂ ਮੁਫ਼ਤ ਕੋਰਸਾਂ ਵਿੱਚ ਤਿੰਨ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ | ਇਨ੍ਹਾਂ ਕੋਰਸਾਂ ਵਿੱਚ ਦਾਖਲੇ ਲਈ ਘੱਟੋ-ਘੱਟ ਯੋਗਤਾ 10ਵੀਂ ਹੈ ਅਤੇ ਉਮਰ ਦੀ ਸੀਮਾ 15 ਤੋਂ 45 ਸਾਲ ਤੱਕ ਦੀ ਹੈ | ਇਹਨਾਂ ਕੋਰਸਾਂ ਵਿੱਚ ਟ੍ਰੇਨਿੰਗ ਉਪਰੰਤ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਬੰਧਤ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਕਾਰੀ ਸਰਟੀਫਿਕੇਟ ਦਿੱਤਾ ਜਾਵੇਗਾ | ਇਸ ਮੌਕੇ ਪਿ੍ੰਸੀਪਲ ਕੁਲਵਿੰਦਰ ਸਿੰਘ ਬੇਦੀ, ਸਰਪੰਚ ਮੋਹਣ ਲਾਲ ਬਹਿਰਾਮ, ਬਲਵੰਤ ਸਿੰਘ ਸਰਪੰਚ ਚੱਕਬਿਲਗਾਂ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆਂ, ਅਮਰਜੀਤ ਸਿੰਘ ਲੇਹਲ, ਸੁਖਦੇਵ ਰਾਜ ਸਾਬਕਾ ਸੰਮਤੀ ਮੈਂਬਰ, ਨਿਰਮਲ ਪੰਚ ਮੱਲ੍ਹਾ ਸੋਢੀਆ, ਬਲਵੀਰ ਰਾਮ ਪੰਚ, ਤਰਸੇਮ ਲਾਲ ਸਾਬਕਾ ਪੰਚ, ਦਿਨੇਸ਼ ਭੰਡਾਰੀ, ਹੈਪੀ ਕਾਹਲੋਂ, ਪਰਮਜੀਤ ਅਪਰੇਟਰ, ਨੰਬਰਦਾਰ ਹਰਜਿੰਦਰ ਸਿੰਘ, ਗੁਰਪਾਲ ਸਿੰਘ, ਵਰੁਣ ਭਗਤ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰ, ਸ਼੍ਰੀਮਤੀ ਮਮਤਾ ਗਰਗ ਮੁਖੀ ਵਿਭਾਗ, ਅਵਤਾਰ ਸਿੰਘ ਸੁਪਰਡੈਂਟ, ਠਾਕੁਰ ਪ੍ਰਕਾਸ਼ ਸਿੰਘ ਫੋਰਮੈਨ ਇੰਸਟ੍ਰਕਟਰ, ਵਰਿੰਦਰ ਸਿੰਘ ਲਾਇਬ੍ਰੇਰੀਅਨ ਅਤੇ ਪਰਗਟ ਸਿੰਘ ਵਰਕਸ਼ਾਪ ਇੰਸਟ੍ਰਕਟਰ ਅਤੇ ਕਾਲਜ ਦੇ ਸਿਖਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਿਊਜ਼ੀਲੈਂਡ ਨੇ ਭਾਰਤ ਨੂੰ 50 ਦੌੜਾਂ ਨਾਲ ਹਰਾਇਆ <br/> ਅਗਲੀ ਖ਼ਬਰ ਗੁਰਦੁਆਰਾ ਅਦਲੀ ਜੀ ਗਰਚਾ ਵਿਖੇ ਅੱਖਾਂ ਦੇ ਮੁਫ਼ਤ ਜਾਂਚ ਕੈਂਪ 'ਚ 325 ਮਰੀਜ਼ਾਂ ਦੀ ਜਾਂਚ
Ad Position 24