12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰੂ ਨਾਨਕ ਲੰਗਰ ਹਾਲ ਪੱਲੀ-ਝਿੱਕੀ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਲੰਗਰਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-03-2026
ਬੰਗਾ, 2 ਮਾਰਚ (ਕੁਲਦੀਪ ਸਿੰਘ ਪਾਬਲਾ)-ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸ੍ਰੀ ਆਨੰਦਪੁਰ ਸਾਹਿਬ ਦੇ ਜੋੜ ਮੇਲੇ ਨੂੰ ਆਉਂਦੀਆਂ-ਜਾਂਦੀਆਂ ਸੰਗਤਾਂ ਲਈ ਸ੍ਰੀ ਗੁਰੂ ਨਾਨਕ ਲੰਗਰ ਹਾਲ ਪਿੰਡ ਪੱਲੀ-ਝਿੱਕੀ ਵਿਖੇ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਤੇ ਸੇਵਾਦਾਰ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਇਹ ਲੰਗਰ 1 ਮਾਰਚ ਤੋਂ ਲੈ ਕੇ 6 ਮਾਰਚ ਤੱਕ ਲਗਾਤਾਰ ਸਲਾਨਾ ਚਲਦੇ ਹਨ | ਇਨ੍ਹਾਂ ਲੰਗਰਾਂ ਦੀ ਸੇਵਾ ਝਿੱੜੀ ਅਸਥਾਨ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਐੱਨ.ਆਰ.ਆਈ. ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਸੇਵਾ ਕੀਤੀ ਜਾਂਦੀ ਹੈ | ਪਿੰਡ ਦੀਆਂ ਬੀਬੀਆਂ ਭੈਣਾਂ ਇਸ ਲੰਗਰ ਦੀ ਸੇਵਾ ਸਬਜੀਆਂ ਕੱਟ ਕੇ ਤੇ ਰੋਟੀਆਂ ਬਣਾ ਕੇ ਕਰਦੀਆਂ ਹਨ | ਇਸ ਮੌਕੇ ਸਰਪੰਚ ਸਰੂਪ ਸਿੰਘ, ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਬਾਬਾ ਚੰਚਲ ਰਾਮ, ਸੇਵਾਦਾਰ ਭਗਤ ਸੀਤਲ ਸਿੰਘ ਹਲਵਾਈ, ਲੱਕੀ, ਜਗਤਾਰ ਸਿੰਘ ਤਾਰਾ, ਅਸ਼ੋਕ ਕੁਮਾਰ ਸੋਨੂੰ, ਗ੍ਰੰਥੀ ਰਾਮ ਸਿੰਘ ਲਾਲਾ, ਹਰਕਿਸ਼ਨ ਸਿੰਘ, ਬਲਵੀਰ ਸਿੰਘ ਅੱਡੇਵਾਲਾ, ਹਰਪ੍ਰੀਤ ਸਿੰਘ ਟੈਂਟ ਵਾਲਾ, ਅਮਰੀਕ ਸਿੰਘ ਬਿੱਟੂ, ਸਮੂਹ ਨਗਰ ਵਾਸੀ ਪਤਵੰਤੇ ਸੱਜਣ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੱਕ ਗੁਰੂ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਅਗਲੀ ਖ਼ਬਰ ਓਵਰ ਲੋਡਿੰਗ ਟਰਾਲੀਆਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ- ਬੀਹੜਾ
Ad Position 24