ਉੜਾਪੜ/ਲਸਾੜਾ, 3 ਮਾਰਚ (ਲਖਵੀਰ ਸਿੰਘ ਖ਼ੁਰਦ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਖ਼ਾਲਸੇ ਦੇ ਪਵਿੱਤਰ ਤਿਉਹਾਰ ਹੋਲਾ-ਮਹੱਲਾ 'ਤੇ ਜਾਣ ਵਾਲੀਆਂ ਸੰਗਤਾਂ ਲਈ ਚੱਕਦਾਨਾ ਦੀ ਸਮੂਹ ਸੰਗਤ ਵਲੋਂ ਫਿਲੌਰ-ਨਵਾਂਸ਼ਹਿਰ ਰੋਡ 'ਤੇ ਪਿਛਲੇ ਤਿੰਨ ਦਿਨਾਂ ਤੋਂ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਹੈ | ਲੰਗਰਾਂ ਦੀ ਅਰੰਭਤਾ ਤੋਂ ਪਹਿਲਾਂ ਬੀਬੀਆਂ ਵਲੋਂ ਕਮਿਊਨਿਟੀ ਹਾਲ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ ਬਾਣੀਆਂ ਦੇ ਭੋਗ ਪਾਏ ਗਏ | ਉਪਰੰਤ ਅਰਦਾਸ ਬੇਨਤੀ ਕਰਕੇ ਲੰਗਰਾਂ ਦੀ ਅਰੰਭਤਾ ਕੀਤੀ ਗਈ | ਲੰਗਰਾਂ ਵਿਚ ਸੰਗਤਾਂ ਵਲੋਂ ਦਿਨ-ਰਾਤ ਸੇਵਾ ਕੀਤੀ ਜਾ ਰਹੀ ਹੈ | ਇਲਾਕੇ ਭਰ ਤੋਂ ਇਹਨਾਂ ਲੰਗਰਾਂ ਲਈ ਦਾਨੀ ਸੱਜਣਾਂ ਵਲੋਂ ਰਾਸ਼ਨ ਅਤੇ ਮਾਇਕ ਸਹਾਇਤਾ ਦਿੱਤੀ ਜਾ ਰਹੀ ਹੈ | ਲੰਗਰ ਕਮੇਟੀ ਦੇ ਪ੍ਰਧਾਨ ਦਾਰਾ ਸਿੰਘ ਅਤੇ ਕੇਵਲ ਸਿੰਘ ਨੇ ਦੱਸਿਆ ਕਿ ਇਹ ਲੰਗਰ ਚਾਰ ਦਿਨ ਚੱਲੇਗਾ | ਉਹਨਾਂ ਕਮਿਊਨਿਟੀ ਹਾਲ ਅਤੇ ਲੰਗਰ ਕਮੇਟੀ ਵਲੋਂ ਲੰਗਰਾਂ ਵਿਚ ਸਹਿਯੋਗ ਦੇਣ ਵਾਲੀਆਂ ਦਾਨੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨੇ ਵੱਡੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦੇ ਹਨ | ਇਸ ਮੌਕੇ ਸਰਪੰਚ ਤਰਸੇਮ ਕੌਰ, ਰਾਜਵੀਰ ਸਿੰਘ ਆੜ੍ਹਤੀ, ਬੀਬੀ ਗੁਰਮੀਤ ਕੌਰ, ਪਲਵਿੰਦਰ ਸਿੰਘ ਪੰਚ, ਕਮਲਜੀਤ ਸਿੰਘ, ਰਣਜੀਤ ਸਿੰਘ ਪੰਚ, ਬਲਵਿੰਦਰ ਸਿੰਘ, ਰਣਜੀਤ ਸਿੰਘ, ਕੇਵਲ ਸਿੰਘ, ਤਰਸੇਮ ਸਿੰਘ, ਦਿਲਬਾਗ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਬਹਾਦਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ ਛੀਨਾ, ਨੀਲਕੰਵਲ ਸਿੰਘ, ਸਰਬਜੀਤ ਕੌਰ ਆਦਿ ਵੀ ਹਾਜ਼ਰ ਸਨ |