01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਐੱਨ. ਆਰ. ਆਈ. ਭਰਾਵਾਂ ਸ਼ੇਰਮਾਰ ਤੇ ਕਰਨੈਲ ਸਿੰਘ ਨੌਰਦ ਵਲੋਂ ਅਸ਼ੋਕ ਭੌਰਾ ਦੀ ਪੁਸਤਕ 'ਪੰਜਾਬੀ ਰੂਟਸ ਅਮਰੀਕਨ ਡਰੀਮਜ' ਦੀ ਪ੍ਰਸੰਸਾ

Ad Position 21
No active advertisement
ਅਜੀਤ ਡੈਸਕ 04-03-2026
ਨਵਾਂ ਸ਼ਹਿਰ, 3 ਮਾਰਚ (ਅ. ਬ.)-ਅਮਰੀਕਾ ਦੇ ਇੰਡਿਆਨਾ ਤੇ ਫੋਰਟਵਿਨ 'ਚ ਵਸਦੇ ਸ਼ਿੰਗਾਰਾ ਸਿੰਘ ਸ਼ੇਰਮਾਰ ਤੇ ਕਰਨੈਲ ਸਿੰਘ ਨੌਰਦ ਨੇ ਉੱਘੇ ਪੱਤਰਕਾਰ ਤੇ ਲੇਖਕ ਐੱਸ. ਅਸ਼ੋਕ ਭਾਰਾ ਵਲੋਂ ਅਮਰੀਕਾ ਵਸਦੇ ਨਾਮੀ ਕਾਰੋਬਾਰ ਪੰਜਾਬੀਆਂ ਬਾਰੇ ਲਿਖੀ ਪੁਸਤਕ 'ਪੰਜਾਬੀ ਰੂਟਸ ਅਮਰੀਕਨ ਡਰੀਮਜ਼' ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਸੱਚੀ ਮੁੱਚੀ ਹੀ ਅਮਰੀਕਨ ਪੰਜਾਬੀਆਂ ਲਈ ਇਕ ਮਾਣ ਹੈ ਤੇ ਉਹ ਦਸਤਾਵੇਜ਼ ਹੈ ਜੋ ਭਵਿੱਖ ਵਿਚ ਪੰਜਾਬੀਆਂ ਦੀ ਤਰੱਕੀ ਦਾ ਅਮਰੀਕਾ 'ਚ ਇਤਿਹਾਸ ਬਣੇਗਾ | ਉਨ੍ਹਾਂ ਕਿਹਾ ਕਿ ਇਹ ਵੱਡ ਅਕਾਰੀ ਪੁਸਤਕ ਸਾਂਭਣ ਯੋਗ ਹੀ ਨਹੀਂ ਸਗੋਂ ਆਉਣ ਵਾਲੀਆਂ ਪੰਜਾਬੀ ਪੀੜੀਆਂ ਲਈ ਪ੍ਰੇਰਨਾ ਸਰੋਤ ਵੀ ਬਣੇਗੀ | ਉਨ੍ਹਾਂ ਇਸ ਪ੍ਰਸਥਕ ਵਿਚ ਸ਼ਾਮਿਲ ਸਖਸ਼ੀਅਤਾਂ ਖਾਸ ਕਰ ਆਪੋ ਆਪਣੇ ਖਿੱਤੇ 'ਚ ਜਿਵੇਂ ਬਦਾਮ ਪਿਸਤਾ, ਸੌਗੀ, ਪੈਟਰੋਲੀਅਮ ਵਿਚ ਕੀਤੀਆਂ ਪ੍ਰਾਪਤੀਆਂ ਪੰਜਾਬ ਦੇ ਮੱਥੇ ਤੇ ਮਾਣ ਦਾ ਟਿੱਕਾ ਹਨ, ਜਿਸ ਨਾਲ ਪੰਜਾਬੀਆਂ ਨੂੰ ਹੋਰ ਵੀ ਸਿਰ ਉੱਚਾ ਕਰਕੇ ਵਿਚਰਨ ਦਾ ਮਾਨ ਸਨਮਾਨ ਮਿਲੇਗਾ | ਸ਼ੰਗਾਰਾ ਸਿੰਘ ਸ਼ੇਰਮਾਰ ਤੇ ਕਰਨੈਲ ਸਿੰਘ ਨੌਰਦ ਇਨੀ ਦਿਨੀ ਪੰਜਾਬ ਫੇਰੀ ਤੇ ਪੁਸਤਕ 'ਚ ਉਨ੍ਹਾਂ ਦੇ ਕਾਰੋਬਾਰ ਬਾਰੇ ਵੀ ਵਿਸਥਾਰ 'ਚ ਚਰਚਾ ਹੋਈ ਹੈ, ਉਨ੍ਹਾਂ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਇਸ ਪੁਸਤਕ ਦੀ ਪ੍ਰਕਾਸ਼ਨਾ ਤੇ ਖੁਸ਼ੀ ਭਰਪੂਰ ਪ੍ਰਤੀਕਿਰਿਆ ਜਾਹਰ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਈਾ ਲੋਕਾਂ ਦੀ ਯਾਦ 'ਚ ਸ਼ੋਭਾ ਯਾਤਰਾ 8 ਨੂੰ ਅਗਲੀ ਖ਼ਬਰ ਭਾਜਪਾ ਦੀ ਮੋਗਾ ਰੈਲੀ ਸੂਬੇ ਦੀ ਰਾਜਸੀ ਦਿਸ਼ਾ ਬਦਲ ਦੇਵੇਗੀ- ਰਸ਼ਪਾਲ ਸਿੰਘ
Ad Position 24