03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰਾਹੋਂ ਵਿਖੇ ਹੋਲੀ ਦੇ ਤਿਉਹਾਰ ਮੌਕੇ ਰੰਗਾਂ ਦੀ ਬਜਾਏ ਗੰਦਗੀ ਹੀ ਭਾਰੂ ਰਹੇਗੀ- ਬਲਦੇਵ ਭਾਰਤੀ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਰਾਹੋਂ, 3 ਮਾਰਚ (ਉਂਕਾਰ ਸਿੰਘ ਰਾਠੋਰ)-ਨਗਰ ਕੌਂਸਲ ਰਾਹੋਂ ਦੇ ਸਾਬਕਾ ਉਪ ਪ੍ਰਧਾਨ ਬਲਦੇਵ ਭਾਰਤੀ ਸਟੇਟ ਐਵਾਰਡੀ ਨੇ ਦੱਸਿਆ ਕਿ ਰਾਹੋਂ ਵਿਖੇ ਹੋਲੀ ਦੇ ਤਿਉਹਾਰ ਮੌਕੇ ਰੰਗਾਂ ਦੀ ਬਜਾਏ ਗੰਦਗੀ ਹੀ ਭਾਰੂ ਰਹੇਗੀ, ਕਿਉਂਕਿ ਰਾਹੋਂ ਵਿੱਚ ਫਿਲੌਰ ਚੌਂਕ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਮਾਛੀਵਾੜਾ ਰੋਡ ਤੱਕ ਮੇਨ ਸੜਕ ਦੀ ਨਵੀਂ ਉਸਾਰੀ ਲਈ ਪੁਟਾਈ ਪਿਛਲੇ ਕਰੀਬ ਡੇਢ ਮਹੀਨੇ ਪਹਿਲਾਂ ਤੋਂ ਕੀਤੀ ਗਈ ਹੈ | ਇਸ ਸੜਕ 'ਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ, ਬਾਬਾ ਵਿਸ਼ਵਕਰਮਾ ਮੰਦਰ ਅਤੇ ਦਰਬਾਰ ਬਾਬਾ ਕੁੱਲੇਵਾਲਾ ਧਾਰਮਿਕ ਅਸਥਾਨ ਸੁਸ਼ੋਭਿਤ ਹਨ | ਇਸ ਸੜਕ ਦੀ ਪੁਟਾਈ ਉਪਰੰਤ ਸਬੰਧਿਤ ਵਿਭਾਗ ਅਤੇ ਸਰਕਾਰ ਇਸ ਦੀ ਨਵੀਂ ਉਸਾਰੀ ਕਰਨਾ ਭੁੱਲ ਗਏ ਹਨ | ਇਸ ਸੜਕ ਦੇ ਆਲੇ-ਦੁਆਲੇ ਪੁਟਾਈ ਦੇ ਮਲਬੇ ਦੇ ਢੇਰ ਅਤੇ ਉੱਡਦੀ ਧੂੜ ਜਿੱਥੇ ਆਵਾਜਾਈ ਵਿੱਚ ਵੱਡਾ ਵਿਘਨ ਪਾਉਂਦੀ ਹੈ, ਉੱਥੇ ਆਲੇ-ਦੁਆਲੇ ਰਹਿੰਦੇ ਵਸਨੀਕਾਂ ਲਈ ਨਰਕ ਬਣੇ ਹੋਏ ਹਨ | ਖ਼ਦਸ਼ਾ ਹੈ ਕਿ ਇਹ ਧੂੜ-ਧੜੱਪਾ ਕਈ ਬਿਮਾਰੀਆਂ ਨੂੰ ਜਨਮ ਦੇਵੇਗਾ | ਇਸ ਨਾਲ ਮਹਿਮੀ ਪੈਲੇਸ, ਮੁਹੱਲਾ ਤਾਜਪੁਰਾ, ਸਰੋਆ ਪੈਲੇਸ, ਮੁਹੱਲਾ ਪਹਾੜ ਸਿੰਘ, ਸ਼ਮਸ਼ਾਨ ਘਾਟ ਮਾਛੀਵਾੜਾ ਰੋਡ, ਅਮਨ ਪੈਲੇਸ ਅਤੇ ਰਾਇਲ ਹੋਟਲ ਆਦਿ ਬੁਰੀ ਤਰ੍ਹਾਂ ਪ੍ਰਭਾਵਿਤ ਹਨ | ਬਲਦੇਵ ਭਾਰਤੀ ਨੇ ਦੱਸਿਆ ਕਿ ਰਾਹੋਂ ਸ਼ਹਿਰ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਲੋਂ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਪੁੱਟੀਆਂ ਗਈਆਂ ਸੜਕਾਂ ਕਾਰਨ ਪੂਰੇ ਰਾਹੋਂ ਸ਼ਹਿਰ ਵਾਸੀ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਹੈ | ਲੋਕਾਂ ਦੀ ਵਾਰ-ਵਾਰ ਮੰਗ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਘੂਕ ਸੁੱਤੇ ਪਏ ਹਨ | ਬਲਦੇਵ ਭਾਰਤੀ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਫਿਲੌਰ ਚੌਂਕ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਮਾਛੀਵਾੜਾ ਰੋਡ ਤੱਕ ਸੜਕ ਅਤੇ ਰਾਹੋਂ ਵਿੱਚ ਟੁੱਟੀਆਂ ਹੋਈਆਂ ਸੜਕਾਂ, ਗਲੀਆਂ ਅਤੇ ਪੁਲੀਆਂ ਦੀ ਨਵੀਂ ਉਸਾਰੀ ਜਲਦੀ ਤੋਂ ਜਲਦੀ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਫੁੱਲਾਂ ਵਰਗੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਜ਼ਰੂਰੀ- ਬਸਰਾ ਅਗਲੀ ਖ਼ਬਰ ਲਿਫਟਿੰਗ ਸਿੰਚਾਈ ਸਕੀਮ ਦਾ ਪਾਣੀ ਕਾਠਗੜ੍ਹ ਪਹੁੰਚਿਆ
Ad Position 24