ਰੱਤੇਵਾਲ, 3 ਮਾਰਚ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ ਮਹੀਨਾਵਾਰ ਪੂਰਨਮਾਸ਼ੀ ਸਮਾਗਮ ਸੱਤ ਲੋਕ ਧਾਮ ਰੱਤੇਵਾਲ ਵਿਖੇ ਕਰਵਾਇਆ ਗਿਆ | ਬੰਦੀ ਛੋੜ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਸਨ | ਸੰਪੂਰਨਤਾ ਦੇ ਭੋਗ ਕਿ੍ਸ਼ਨਾ ਨੰਦ ਦੀ ਸਰਪ੍ਰਸਤੀ ਹੇਠ ਪਾਏ ਗਏ | ਉਪਰੰਤ ਸੁਆਮੀ ਜੀ ਨੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ | ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਧਾਮ ਦੇ ਮੁੱਖ ਸੰਚਾਲਕ ਸਵਾਮੀ ਕਿ੍ਸ਼ਨਾ ਨੰਦ 'ਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦੱਸਿਆ ਕਿ ਅੱਜ ਦੇ ਸਮਾਗਮ 'ਚ ਸਮੂਹ ਨਗਰ ਨਿਵਾਸੀ ਬੜੇ ਉਤਸ਼ਾਹ ਨਾਲ ਪਹੁੰਚੇ ਹਨ ਅਤੇ ਸੇਵਾਦਾਰਾਂ ਵੱਲੋਂ ਬੜੀ ਸ਼ਰਧਾ ਪੂਰਵਕ ਸੇਵਾ ਨਿਭਾਈ ਜਾ ਰਹੀ ਹੈ | ਇਸ ਮੌਕੇ 'ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਗਿਆ ਹੈ, ਜਿਸ ਦਾ ਉਦਘਾਟਨ ਸੁਆਮੀ ਕਿ੍ਸ਼ਨਾ ਨੰਦ ਨੇ ਕੀਤਾ ਜਿਸ ਵਿੱਚ ਵਰੁਣ ਬਵੇਜਾ ਦੀ ਸਰਪਰਸਤੀ ਹੇਠ ਬਵੇਜਾ ਹਸਪਤਾਲ ਰੂਪਨਗਰ ਦੀ ਟੀਮ ਡਾ. ਰਿੰਪੀ, ਡਾ. ਅੰਕਿਤਾ ਅਤੇ ਗੁਰਪ੍ਰੀਤ ਕੌਰ ਵੱਲੋਂ ਮਰੀਜਾਂ ਦੀ ਮੁਫ਼ਤ ਜਾਂਚ ਕੀਤੀ ਗਈ | ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਗਈਆਂ | ਇਸ ਮੌਕੇ 'ਤੇ ਦੁਰਗੇਸ਼ ਜੰਡੀ, ਕੀਮਤੀ ਲਾਲ, ਜਤਿੰਦਰ ਬਾਂਠ, ਡਾ. ਕੇਵਲ, ਵਿਜੇ ਖਟਾਣਾ, ਦਾਰਾ ਸਿੰਘ ਸਰਪੰਚ ਕਲੇਰਾਂ, ਡਾ. ਸੁੱਚਾ ਸਿੰਘ ਗਰਲੇ ਢਾਂਹਾ, ਰਾਜਕੁਮਾਰ ਖਟਾਣਾ, ਕਾਵਲ ਸਿੰਘ ਚੇਚੀ, ਸ਼ੰਕਰ ਜੰਡੀ, ਰਾਮ ਸਾਹ ਸਰਪੰਚ, ਰਾਜਕੁਮਾਰ ਖਟਾਣਾ, ਜਸਵਿੰਦਰ ਸਿੰਘ ਅਤੇ ਸਮੂਹ ਸੰਗਤਾਂ ਮੌਕੇ ਤੇ ਮੌਜੂਦ ਸਨ |