29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਦਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣਾ ਪਾਰਟੀ ਦੀ ਮਜ਼ਬੂਤੀ ਲਈ ਵਧੀਆ ਸੰਕੇਤ- ਅਸ਼ੋਕ ਨਾਨੋਵਾਲ

Ad Position 21
No active advertisement
ਅਜੀਤ ਡੈਸਕ 13-03-2026
ਸੜੋਆ, 12 ਮਾਰਚ (ਬਲਵਿੰਦਰ ਨਾਨੋਵਾਲੀਆ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਦੀ ਅਗਵਾਈ 'ਚ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਸਤਨਾਮ ਸਿੰਘ ਭਾਟੀਆ ਸਾਬਕਾ ਡੀ. ਐੱਸ. ਪੀ., ਲਾਡੀ ਬਾਦਸ਼ਾਹ ਜਨਤਾ ਸਵੀਟ ਸ਼ਾਪ ਬਲਾਚੌਰ ਤੇ ਅਨੇਕਾਂ ਪਾਰਟੀ ਵਰਕਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜਰੀ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਵਿਚ ਸ਼ਾਮਲ ਹੋਏ | ਅਸ਼ੋਕ ਨਾਨੋਵਾਲ ਨੇ ਦੱਸਿਆ ਕਿ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਸੁਖਬੀਰ ਸਿੰਘ ਬਾਦਲ ਨੇ ਅਸ਼ੋਕ ਨਾਨੋਵਾਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਪਾਰਟੀ ਦੀ ਮਜ਼ਬੂਤੀ ਲਈ ਯਤਨ ਕਰਨ 'ਤੇ ਧੰਨਵਾਦ ਕਰਦਿਆਂ ਪਾਰਟੀ 'ਚ ਸ਼ਾਮਲ ਹੋਏ ਆਗੂਆਂ ਨੂੰ ਜੀ ਆਇਆ ਆਖਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ | ਉਨ੍ਹਾਂ ਦੱਸਿਆ ਕਿ ਸ: ਬਾਦਲ ਨੇ ਸਮੂਹ ਪਾਰਟੀ ਵਰਕਰਾਂ ਨੂੰ ਪਾਰਟੀ ਦੀ ਚੜ੍ਹਦੀਕਲਾ ਲਈ ਆਪਣੇ ਹਲਕੇ ਅੰਦਰ ਗਰਾਊਾਡ ਪੱਧਰ 'ਤੇ ਲੋਕਾਂ ਨਾਲ ਜੁੜਨ ਦੀ ਵੀ ਅਪੀਲ ਕੀਤੀ | ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਸਮੁੱਚੇ ਪਾਰਟੀ ਵਰਕਰ ਫਰਵਰੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਫਲਤਾ ਦਵਾ ਦੇਣਾ, ਵਿਕਾਸ ਵਿਚ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗਾ | ਪਾਰਟੀ ਹਾਈਕਮਾਂਡ ਵਲੋਂ ਮਿਲੇ ਆਦੇਸ਼ਾਂ ਦੇ ਚਲਦਿਆਂ ਅਸ਼ੋਕ ਨਾਨੋਵਾਲ ਨੇ ਬਲਾਕ ਸੜੋਆ ਦੇ ਕਰੀਬ ਇਕ ਦਰਜਨ ਪਿੰਡਾਂ ਅੰਦਰ ਪਾਰਟੀ ਦੀ ਮਜਬੂਤੀ ਤੇ ਫਰਵਰੀ 2027 ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਬਾਰੇ ਪਾਰਟੀ ਹਾਈ ਕਮਾਂਡ ਵਲੋਂ ਦਿੱਤੇ ਸੰਦੇਸ਼ ਨੂੰ ਪਿੰਡ ਪੱਧਰ 'ਤੇ ਪਾਰਟੀ ਵਰਕਰਾਂ ਨਾਲ ਸਾਂਝਾ ਕੀਤਾ | ਅਸ਼ੋਕ ਨਾਨੋਵਾਲ ਨੇ ਕਿਹਾ ਕਿ ਜਦੋਂ ਤੱਕ ਅਸੀ ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਬੂਥ ਪੱਧਰ 'ਤੇ ਮਬਜੂਤ ਨਹੀ ਕਰਦੇ, ਉਦੋਂ ਤੱਕ ਪੰਜਾਬ ਦਾ ਵਿਕਾਸ ਅਸੰਭਵ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕਈ ਦਰਜਨ ਸੀਨੀਅਰ ਆਗੂ ਉਨ੍ਹਾਂ ਦੇ ਸੰਪਰਕ 'ਚ ਹਨ, ਜੋ ਸਮੇਂ ਅਨੁਸਾਰ ਪਾਰਟੀ ਦੀ ਮਜਬੂਤੀ ਲਈ ਪਾਰਟੀ ਵਿਚ ਸ਼ਾਮਿਲ ਹੋਣ ਲਈ ਤਿਆਰ ਬੈਠੇ ਹਨ ਅਤੇ ਉਹ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਹੁੰਦੇ ਹਨ | ਇਸ ਮੌਕੇ ਜਥੇਦਾਰ ਹਜੂਰਾ ਸਿੰਘ ਪੈਲੀ, ਜੋਗਿੰਦਰ ਸਿੰਘ ਮੈਨੇਜਰ ਅਟਾਲ ਮਜਾਰਾ, ਬਹਾਦਰ ਸਿੰਘ ਬਿਰਲ ਪੈਲੀ ਸਾਬਕਾ ਚੇਅਰਮੈਨ, ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ, ਅਸ਼ਨਵੀ ਕੁਮਾਰ ਬਗੂਵਾਲ ਸਾਬਕਾ ਸੰਮਤੀ ਮੈਂਬਰ, ਜਸਪਾਲ ਪਾਲ ਰਾਜੂ ਮਾਜਰਾ, ਰਾਮਸ਼ਾਹ, ਮਨਜੀਤ ਬੱਧਣ, ਲਾਡੀ ਬਾਦਸ਼ਾਹ, ਦੇਵ ਰਾਜ ਚੰਦਿਆਣੀ ਖੁਰਦ, ਗੁਰਪ੍ਰੀਤ ਗੁਰੀ ਉਧਨੋਵਾਲ, ਅਵਤਾਰ ਭੋਲਾ ਨੀਲੇ ਵਾੜੇ, ਪੋਲਾ ਟੱਪਰੀਆ, ਰਮਨ ਕੁਮਾਰ ਸਾਬਕਾ ਆਰਮੀ, ਨਰੇਸ਼ ਕੁਮਾਰ, ਰਾਕੇਸ਼ ਕੁਮਾਰ ਸਾਬਕਾ ਸਰਪੰਚ, ਮਨਜੀਤ ਕੁਮਾਰ, ਰੌਬਿਨ ਕੁਮਾਰ, ਮੋਹਿਤ ਕੁਮਾਰ, ਸਤ ਪਾਲ ਸੈਣੀ, ਨਰੇਸ਼ ਕੁਮਾਰ ਬਾਂਠ, ਸ਼ਸ਼ੀ ਕੁਮਾਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨੌਜਵਾਨ ਹੈਰੋਇਨ ਦਾ ਸੇਵਨ ਕਰਦਾ ਕਾਬੂ ਅਗਲੀ ਖ਼ਬਰ ਬਹਿਰਾਮ ਵਿਖੇ ਬਸਪਾ ਦੀ ਰੈਲੀ ਸਬੰਧੀ ਵਰਕਰਾਂ 'ਚ ਭਾਰੀ ਉਤਸ਼ਾਹ- ਬਸਰਾ
Ad Position 24