29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਮਾਹਿਲਪੁਰ, 12 ਮਾਰਚ (ਰਜਿੰਦਰ ਸਿੰਘ)-ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਜੋੜ ਮੇਲਾ ਪਿੰਡ ਨੰਗਲ ਖਿਲਾੜੀਆਂ ਦੀਆਂ ਦੇਸ਼ ਵਿਦੇਸ਼ ਸੰਗਤਾਂ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਤੇ ਤਲਵਿੰਦਰ ਸਿੰਘ ਹੀਰ ਕਿਸਾਨ ਆਗੂ ਦੀ ਦੇਖ-ਰੇਖ 'ਚ ਕਰਵਾਇਆ ਗਿਆ | ਇਸ ਮੌਕੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਉਪਰੰਤ ਜਥੇਦਾਰ ਬਾਬਾ ਗੁਰਦੇਵ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਬਜਵਾੜਾ ਕਲਾਂ ਵਾਲਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਗੁਰ ਦੇ ਕੀਰਤਨੀਏ ਸੰਤ ਬਾਬਾ ਜੋਗਾ ਸਿੰਘ ਰਾਮੂਥਿਹਾੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਜਥਾ ਭਾਈ ਬਲਜੋਤ ਸਿੰਘ ਤੇ ਸਿਮਰਨਜੋਤ ਸਿੰਘ ਨੇ ਕੁਰਬਾਨੀਆਂ ਭਰੇ ਜੁਝਾਰੂ ਇਤਿਹਾਸ ਨਾਲ ਬਾਖ਼ੂਬੀ ਜੋੜਿਆ! ਸੰਤ ਬਾਬਾ ਅਜੈਬ ਸਿੰਘ ਚੱਕ ਮੱਲਾਂ, ਸੰਤ ਮੱਖਣ ਸਿੰਘ ਤੇ ਸੰਤ ਬਾਬਾ ਬਲਬੀਰ ਸਿੰਘ ਟੂਟੋਮਜਾਰੇ ਵਾਲਿਆਂ ਨੇ ਵੀ ਸੰਗਤਾਂ ਨੂੰ ਆਪਣੇ ਵਚਨਾਂ ਰਾਹੀਂ ਨਿਹਾਲ ਕੀਤਾ | ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ, ਸੰਤ ਬਾਬਾ ਗੁਰਮੀਤ ਸਿੰਘ, ਸੰਤ ਬਾਬਾ ਜਗਤਾਰ ਸਿੰਘ ਬਾਹੋਵਾਲ, ਭਾਈ ਸੁੰਦਰ ਸਿੰਘ, ਬਾਬਾ ਮਦਨ ਲਾਲ ਭੁੱਲੇਵਾਲ ਗੁੱਜਰਾਂ ਵਾਲੇ, ਝਲਮਣ ਸਿੰਘ ਕੈਨੇਡੀਅਨ,ਮੱਖਣ ਸਿੰਘ ਕੋਠੀ,ੇ ਭਾਈ ਹਰਮੇਸ਼ ਸਿੰਘ ਦਿੱਲੀ, ਅਵਤਾਰ ਸਿੰਘ ਫਗਵਾੜਾ, ਗੁਰਦੇਵ ਸਿੰਘ ਗਿੱਲ, ਡੀ.ਐੱਸ.ਪੀ. ਸੁਰਿੰਦਰਪਾਲ ਸਿੰਘ ਲਿੱਧੜ, ਇੰਸ: ਗੁਰਦਿਆਲ ਸਿੰਘ ਬੈਂਸ, ਦਲਜੀਤ ਸਿੰਘ ਬਿੱਟੂ, ਗੁਰਮਿੰਦਰ ਕੈਂਡੋਵਾਲ, ਨਵਦੀਪ ਸਿੰਘ ਬੈਂਸ, ਬੱਡੂ ਸੈਣੀਂ, ਚੈਂਚਲ ਸਿੰਘ ਹੀਰ, ਮਲਕੀਤ ਸਿੰਘ ਹੀਰ, ਬਲਬੀਰ ਸਿੰਘ, ਸਤਨਾਮ ਸਿੰਘ, ਸੰਤੋਖ ਸਿੰਘ, ਕੇਸਰ ਸਿੰਘ, ਸਤਿੰਦਰ ਸਿੰਘ, ਡਿੰਪਲ ਸਿੰਘ,ਗੁਰਜੰਟ ਸਿੰਘ,ਜਸਵੀਰ ਸਿੰਘ ਗੜ੍ਹਸ਼ੰਕਰ, ਕਸ਼ਮੀਰ ਸਿੰਘ ਖੈਰੜ, ਜਸਵਿੰਦਰ ਸਿੰਘ ਸਕਰੂਲੀ, ਅਗਮ ਸਿੰਘ, ਹੁਕਮ ਸਿੰਘ, ਦਿਲਾਵਰ ਸਿੰਘ ਤੇ ਲਾਲੀ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਕਾਲਜ 'ਚ ਵਿਸ਼ਵ ਕਿਡਨੀ ਦਿਵਸ ਮਨਾਇਆ ਅਗਲੀ ਖ਼ਬਰ ਫੁੱਟਬਾਲ ਖਿਡਾਰੀਆਂ ਦੀ ਚੋਣ ਲਈ ਟਰਾਇਲ 21 ਤੋਂ
Ad Position 24