ਬੰਗਾ, 12 ਮਾਰਚ (ਧਰਮਵੀਰ ਪਾਲ)-ਪੰਜਾਬ ਸਰਕਾਰ ਵਲੋਂ ਮਿਊਾਸਪਲ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਨਾ ਕਰਨ ਦੇ ਰੋਸ ਵਿੱਚ ਮਿਊਾਸਪਲ ਇੰਪਲਾਈਜ ਯੂਨੀਅਨ ਤੇ ਪ੍ਰਧਾਨ ਹਰਮੇਸ਼ ਭੰਗਲ ਦੀ ਅਗਵਾਈ ਵਿੱਚ ਬੰਗਾ ਵਿਖੇ ਇਕ ਰੋਸ ਮਾਰਚ ਕੀਤਾ ਗਿਆ ਅਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਪਿਛਲੇ ਚਾਰ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਪਰ ਹੁਣ ਤੱਕ ਉਹਨਾਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਯੂਨੀਅਨ ਨੇ ਪੰਜਾਬ ਸਰਕਾਰ ਦੇ ਮੰਤਰੀ ਅਤੇ ਸਬੰਧਤ ਵਿਭਾਗ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਉਹਨਾਂ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਿਆ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਰਾਜਕੁਮਾਰ ਵਾਈਸ ਪ੍ਰਧਾਨ, ਬਲਵਿੰਦਰ ਘਈ, ਨਰੇਸ਼ ਕੁਮਾਰ, ਮਨੀਸ਼ ਕੁਮਾਰ, ਸਤਬੀਰ ਕੁਮਾਰ, ਸ਼ਮਸ਼ੇਰ ਸਿੰਘ, ਅਵਿਨਾਸ ਸਿੰਘ, ਕੇਸ਼ਵ ਘਈ, ਸਨੀਤਾ, ਸੀਮਾ, ਬਾਬਾ ਸ਼ੀਤਲ ਲਾਲੀ, ਅਰੁਣ ਘਈ, ਸਚਿਨ ਘਈ, ਬੱਬਲ ਘਈ, ਰਜਤ ਬਾਲੀ, ਕਮਲ ਘਈ, ਸਨੀ ਘਈ, ਰੇਖਾ, ਪ੍ਰੀਤੀ, ਰਾਜ ਰਾਣੀ, ਸ਼ਾਮ, ਜਸਪਾਲ, ਮਨਦੀਪ ਕੁਮਾਰ, ਪ੍ਰਦੀਪ ਬਾਲੀ, ਵਿਨੋਦ ਕੁਮਾਰ, ਸਤਪਾਲ, ਦੀਪਕ ਕੁਮਾਰ, ਅਮਨ ਹੰਸ, ਰੋਹਿਤ ਘਈ, ਗੋਲਡੀ, ਜਸਪ੍ਰੀਤ, ਮੋਨਿਕਾ, ਰੇਖਾ, ਸ਼ਕੁੰਤਲਾ, ਚਰਨਜੀਤ, ਰੇਨੂ, ਸੁਮਨ, ਕਿਰਨ ਤੇ ਗੀਤਾ ਆਦਿ ਹਾਜ਼ਰ ਸਨ |