29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਖਲੌਰ ਵਿਖੇ ਫੁੱਟਬਾਲ ਟੂਰਨਾਮੈਂਟ 'ਚ ਹੋਏ ਸ਼ਾਨਦਾਰ ਮੁਕਾਬਲੇ

Ad Position 21
No active advertisement
ਅਜੀਤ ਡੈਸਕ 13-03-2026
ਉੜਾਪੜ/ਲਸਾੜਾ, 12 ਮਾਰਚ (ਲਖਵੀਰ ਸਿੰਘ ਖ਼ੁਰਦ)-ਬਲਾਕ ਔੜ ਦੇ ਪਿੰਡ ਬਖਲੌਰ ਵਿਖੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਤੇ ਤੰਦਰੁਸਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਇਹ ਟੂਰਨਾਮੈਂਟ ਪਿੰਡ ਦੇ ਸਪੋਰਟਸ ਕਲੱਬ ਵਲੋਂ ਐਨ.ਆਰ.ਆਈ ਵੀਰਾਂ, ਸਮੂਹ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਟੀਮਾਂ ਨੇ ਹਿੱਸਾ ਲਿਆ | ਫਾਈਨਲ ਮੁਕਾਬਲਾ ਬਹੁਤ ਰੋਮਾਂਚਕਾਰੀ ਰਿਹਾ, ਜਿਸ ਵਿਚ ਬਖਲੌਰ ਅਤੇ ਖਾਨਖਾਨਾਂ ਦੀਆਂ ਟੀਮਾਂ ਵਿਚਕਾਰ ਕਾਂਟੇ ਦੀ ਟੱਕਰ ਹੋਈ ਅਤੇ ਦੋਨਾਂ ਟੀਮਾਂ ਦਿੱਤੇ ਸਮੇਂ 'ਚ ਬਰਾਬਰ ਰਹੀਆਂ | ਜੂਨੀਅਰ ਟੀਮਾਂ ਦੇ ਮੁਕਾਬਲਿਆਂ ਵਿਚ ਬਖਲੌਰ ਦੀ ਟੀਮ ਨੇ ਮਿਉਵਾਲ ਦੀ ਟੀਮ ਨੂੰ ਹਰਾਇਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੀ੍ਰਸ਼ਦ ਮੈਂਬਰ ਸੋਹਣ ਲਾਲ ਢੰਡਾ ਤੇ ਯੂਥ ਆਗੂ ਰੌਬੀ ਕੰਗ ਨੇ ਆਯੋਜਕਾਂ ਨਾਲ ਮਿਲ ਕੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਸ਼ਾਨਦਾਰ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਸੂਬੇਦਾਰ ਯੁੱਧਵੀਰ ਸਿੰਘ, ਸ਼ਿਵ ਕੁਮਾਰ ਹੈਪੀ, ਪੁੰਨੂ ਰਾਮ ਸਰਪੰਚ, ਪੰਚ ਸੰਜੀਵ ਰਾਣਾ, ਪਰਮਜੀਤ ਸਿੰਘ ਰਾਣਾ ਪੰਚ, ਜੈ ਗੋਪਾਲ ਰਾਣਾ, ਸੰਜੀਵ ਰਾਣਾ, ਜਤਿੰਦਰ ਰਾਣਾ, ਰਾਕੇਸ਼ ਰਾਣਾ, ਸਾਬਕਾ ਸਰਪੰਚ ਪਰਵੇਸ਼ ਸਿੰਘ ਅਤੇ ਮਨਜੀਤ ਸਿੰਘ ਮੰਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਸ਼ੁਕਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਬਲਵੀਰ ਸਿੰਘ ਤੇ ਵਰਕਰਾਂ ਨੇ ਹਾਜਰੀ ਲਗਾਈ ਅਗਲੀ ਖ਼ਬਰ ਜ਼ਿਲ੍ਹੇ 'ਚ ਐੱਲ. ਪੀ. ਜੀ., ਪੈਟਰੋਲ ਜਾਂ ਡੀਜ਼ਲ ਦੀ ਕੋਈ ਕਮੀ ਨਹੀਂ- ਏ. ਡੀ. ਸੀ.
Ad Position 24