02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਜੈਨ ਮਾਡਲ ਸਕੂਲ ਦੇ ਦਲਵੀਰ ਕੁਮਾਰ ਅਤੇ ਚਾਂਦੀਕਾ ਨੇ ਜ਼ਿਲ੍ਹੇ 'ਚੋਂ ਪਹਿਲਾ ਤੇ ਦੂਜਾ ਸਥਾਨ ਕੀਤਾ ਹਾਸਿਲ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਬੰਗਾ, 11 ਅਪ੍ਰੈਲ (ਧਰਮਵੀਰ ਪਾਲ) - ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਅੱਠਵੀਂ ਜਮਾਤ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਐਲਾਨ ਕੀਤੇ ਨਤੀਜਿਆਂ ਵਿੱਚ ਦਲਵੀਰ ਕੁਮਾਰ ਅਤੇ ਚਾਂਦੀਕਾ ਨੇ ਪੰਜਾਬ ਵਿੱਚੋਂ ਅੱਠਵਾਂ ਅਤੇ ਦਸਵਾਂ ਸਥਾਨ ਹਾਸਲ ਕਰਕੇ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ | ਦੋਹਾਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਵੀ ਪ੍ਰਾਪਤ ਕੀਤਾ | ਦਲਵੀਰ ਕੁਮਾਰ ਨੇ 98.6 ਫੀਸਦੀ ਅੰਕ (592/600) ਲੈ ਕੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚਾਂਦੀਕਾ ਨੇ 98.3 ਫੀਸਦੀ ਅੰਕ (590/600) ਨਾਲ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ, ਵਿਦਿਆਰਥਨ ਦਿਲਪ੍ਰੀਤ ਕੌਰ ਨੇ 93.6 ਫੀਸਦੀ ਅੰਕ ਹਾਸਲ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਕੁੱਲ 15 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਲੈ ਕੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ | ਹੋਰ ਹੋਣਹਾਰ ਵਿਦਿਆਰਥੀਆਂ ਵਿੱਚ ਜੈਸਮੀਨੀ 93 ਫੀਸਦੀ, ਕਿ੍ਤੀਕਾ ਥਿੰਦ 95.6 ਫੀਸਦੀ, ਹਰਲੀਨ ਕੌਰ 94.5 ਫੀਸਦੀ, ਰਿਤਿਕਾ ਸਿੰਘ 93.83 ਫੀਸਦੀ, ਈਸ਼ਾ ਸਿੰਘ 93.5 ਫੀਸਦੀ, ਏਕਮਪ੍ਰੀਤ ਗਿੱਲ 93.5 ਫੀਸਦੀ, ਸਿਮਰਨਪ੍ਰੀਤ ਕੌਰ 93 ਫੀਸਦੀ, ਹਰਜੋਤ ਕੌਰ 92.5 ਫੀਸਦੀ, ਅਰਸ਼ਦੀਪ ਸਿੰਘ 91.5 ਫੀਸਦੀ, ਜੀਆ 90.16 ਫੀਸਦੀ, ਖੁਸ਼ਜੋਤ ਕੌਰ 90.16 ਫੀਸਦੀ ਅਤੇ ਨੈਨਸੀ 90.16 ਫੀਸਦੀ ਸ਼ਾਮਲ ਹਨ | ਸਕੂਲ ਪਿ੍ੰਸੀਪਲ ਮੰਜੂ ਮੋਹਨ ਬਾਲਾ ਨੇ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਨੂੰ ਦਿੱਤਾ | ਇਸ ਮੌਕੇ ਸਕੂਲ ਪ੍ਰਧਾਨ ਕਮਲ ਜੈਨ, ਮੈਨੇਜਰ ਸੰਜੀਵ ਜੈਨ, ਵਾਈਸ ਪ੍ਰਧਾਨ ਅਰਪਨ ਜੈਨ ਅਤੇ ਸੈਕਟਰੀ ਅਰੁਣ ਜੈਨ ਨੇ ਵੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਦੇ ਐਸ. ਕੇ ਪੁਰੀ ਸਰਬਸੰਮਤੀ ਨਾਲ ਬਣੇ ਪ੍ਰਧਾਨ ਅਗਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਜਲੰਧਰ ਤੇ ਪਠਲਾਵਾ ਸੰਸਥਾ ਦੀ ਬੇਟੀਆਂ ਦੇ ਜਨਮ ਦਿਨ ਸਮਾਗਮ ਸੰਬੰਧੀ ਮੀਟਿੰਗ
Ad Position 24