29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਵੈਕਸੀਨ ਲਗਾਈ

Ad Position 21
No active advertisement
ਅਜੀਤ ਡੈਸਕ 08-05-2026
ਸੜੋਆ, 7 ਮਈ (ਹਰਮੇਲ ਸਹੂੰਗੜਾ)-ਵੈਟਰਨਰੀ ਅਫਸਰ ਜੋਇਦੀਪ ਸਿੰਘ ਗਰੇਵਾਲ ਸੜੋਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਸ਼ੂ ਵਿਭਾਗ ਪੰਜਾਬ ਵਲੋਂ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਵੈਕਸੀਨ ਲਗਾਈ ਗਈ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਿਰ ਇਲਾਜ ਕਰਵਾਉਣ | ਉਨ੍ਹਾਂ ਕਿਹਾ ਕਿ ਇਹ ਵੈਕਸੀਨ ਸੜੋਆ, ਆਲੋਵਾਲ, ਐਮਾ, ਬੇਗਮਪੁਰ, ਹਿਆਤਪੁਰ ਰੁੜਕੀ ਤੇ ਸਹੂੰਗੜਾ ਆਦਿ ਪਿੰਡਾਂ 'ਚ ਲਗਾਈ ਜਾ ਚੁੱਕੀ ਹੈ | ਜੇਕਰ ਫਿਰ ਵੀ ਕਿਸੇ ਪਸ਼ੂ ਪਾਲਕ ਦੇ ਪਸ਼ੂਆਂ ਨੂੰ ਵੈਕਸੀਨ ਲਗਾਉਣ ਤੋਂ ਰਹਿ ਗਈ ਹੋਵੇ ਤਾਂ ਹਸਪਤਾਲ ਆ ਕੇ ਲਗਵਾ ਸਕਦੇ ਹਨ | ਉਨ੍ਹਾਂ ਦੇ ਨਾਲ ਮਹਿੰਦਰਪਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਰਨ ਹਸਪਤਾਲ ਬੰਗਾ ਵਿਖੇ ਡਾ. ਬਖਸ਼ੀਸ਼ ਸਿੰਘ ਦਾ ਸਨਮਾਨ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਇੰਟਰਨੈਸ਼ਨਲ ਨਰਸਿੰਗ ਦਿਵਸ ਮਨਾਇਆ
Ad Position 24