ਕਟਾਰੀਆਂ, 8 ਮਈ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਸੰਧਵਾਂ ਦੇ ਨੇੜੇ ਪੈਂਦੇ ਫਰਸ਼ਾਂ-ਅਰਸ਼ਾਂ ਦੇ ਮਾਲਕ ਸਾਈਾ ਲੋਕਾਂ ਦੇ ਇਲਾਹੀ ਦਰਬਾਰ 'ਤੇ ਗੱਦੀ ਨਸ਼ੀਨ ਬਿੰਦਰ ਭਗਤ ਯੂ. ਕੇ. ਵਾਲਿਆਂ ਦੇ ਜਨਮ ਦਿਨ ਦੀ ਖੁਸ਼ੀ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਖਿਆਲਾਂ ਦੇ ਧਾਰਨੀ ਦੇਸ ਰਾਜ ਹੀਰਾ, ਮੈਡਮ ਸੀਮਾ ਹੀਰਾ ਤੇ ਪਰਮ ਸੇਵਕ ਗੁਰਪ੍ਰੀਤ ਸਿੰਘ ਸੰਧੂ ਯੂ. ਕੇ. ਵਾਲਿਆਂ ਦੀ ਅਗਵਾਈ ਹੇਠ ਧਾਰਮਿਕ ਸਮਾਗਮ ਕਰਵਾਇਆ | ਸੰਗਤਾਂ ਵਲੋਂ ਸ਼ਬਦ ਚੌਂਕੀ ਲਗਾਈ ਗਈ | ਉਪਰੰਤ ਦੇਸ ਰਾਜ ਹੀਰਾ ਨੇ ਸਾਈਾ ਲੋਕਾਂ ਦੇ ਪਰਮ ਸੇਵਕ ਭਗਤ ਬਿੰਦਰ ਯੂ. ਕੇ. ਵਾਲਿਆਂ ਦੀ ਲੰਮੀ ਉਮਰ ਤੇ ਤੰਦਰੁਸਤੀ ਲਈ ਅਰਦਾਸ ਕੀਤੀ ਗਈ ਅਤੇ ਸੰਗਤਾਂ ਵਿਚ ਅਤੁੱਟ ਪ੍ਰਸ਼ਾਦ ਵਰਤਾਇਆ | ਇਸ ਮੌਕੇ ਸੁਿਲੰਦਰ ਪਾਲ ਅਹੀਰ, ਸੀਮਾ ਅਹੀਰ, ਬਿਮਲਾ ਦੇਵੀ ਯੂ. ਕੇ ਸੀਮਾ ਹੀਰਾ, ਭਾਈ ਚੰਦਰ ਪਾਲ ਹੀਰਾ, ਗੁਰਦਿਆਲ ਹੀਰਾ, ਸਰਪੰਚ ਡਾ. ਜਗਨ ਨਾਥ ਹੀਰਾ, ਮੈਨੇਜਰ ਰਮਨਜੀਤ ਕੌਰ ਹੀਰਾ, ਅਰਵਿੰਦ ਹੀਰਾ, ਜੈਲ ਰਾਮ ਸਾਬਕਾ ਪੰਚ, ਗੁਰਦੀਪ ਸਿੰਘ ਬਸਰਾ ਪੰਚ, ਦੀਪੀ ਕੈਂਥ ਪੰਚ, ਬਲਿਹਾਰ ਸਿੰਘ ਸੰਧੂ, ਬਿੱਟੂ ਹੀਰਾ, ਘੁੱਗਾ ਹੀਰਾ, ਰਵਿੰਦਰ ਹੀਰਾ, ਅਰਜਨ ਰਾਮ ਕਾਲਾ, ਕੁਲਦੀਪ ਕੌਰ ਹੀਰਾ, ਪ੍ਰਭਜੋਤ, ਸ਼ਿੰਦੋ, ਚਰਨ ਕੌਰ ਹੀਰਾ ਆਦਿ ਹਾਜ਼ਰ ਸਨ |