27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਬੀ. ਬੀ. ਏ. ਦੀਆਂ ਵਿਦਿਆਰਥਣਾਂ ਦੀ ਯੂਨੀਵਰਸਿਟੀ ਨਤੀਜਿਆਂ 'ਚ ਬੇਹਤਰੀਨ ਕਾਰਗੁਜ਼ਾਰੀ

Ad Position 21
No active advertisement
ਅਜੀਤ ਡੈਸਕ 09-05-2026
ਬੰਗਾ, 8 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਬੀ. ਬੀ. ਏ. ਸਮੈਸਟਰ ਤੀਜੇ ਦੀਆਂ ਵਿਦਿਆਰਥਣਾਂ ਵਲੋਂ ਯੂਨੀਵਰਸਿਟੀ ਨਤੀਜਿਆਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਮੈਰਿਟ ਸੂਚੀ ਵਿਚ ਉੱਚ ਸਥਾਨ ਹਾਸਿਲ ਕਰਕੇ ਕਾਲਜ ਦਾ ਮਾਣ ਵਧਾਇਆ | ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਐਲਾਨੇ ਬੀ. ਬੀ. ਏ. ਸਮੈਸਟਰ ਤੀਜੇ ਦੇ ਨਤੀਜਿਆਂ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੇ ਹੁਨਰ ਤੇ ਮਿਹਨਤ ਦਾ ਲੋਹਾ ਮਨਵਾਇਆ | ਇਸ ਸੰਬੰਧੀ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ਅਨੂ ਬੰਗੜ ਨੇ 8.78 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਉਸ ਨੇ ਨਾ ਸਿਰਫ਼ ਯੂਨੀਵਰਸਿਟੀ ਵਿਚ ਸਗੋਂ ਜ਼ਿਲ੍ਹੇ ਤੇ ਕਾਲਜ ਪੱਧਰ 'ਤੇ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਪ੍ਰਾਪਤੀ ਵਿਦਿਆਰਥਣ ਦੀ ਲਗਨ, ਅਨੁਸ਼ਾਸਨ ਤੇ ਨਿਰੰਤਰ ਮਿਹਨਤ ਦਾ ਨਤੀਜਾ ਹੈ | ਇਸੇ ਤਰ੍ਹਾਂ ਵਿਦਿਆਰਥਣ ਧਰਮਪ੍ਰੀਤ ਕੌਰ ਨੇ 7.83 ਐਸ. ਜੀ. ਪੀ. ਏ. ਨਾਲ ਯੂਨੀਵਰਸਿਟੀ ਵਿਚ 12ਵਾਂ ਸਥਾਨ, ਜ਼ਿਲ੍ਹੇ ਵਿਚ ਦੂਜਾ ਤੇ ਕਾਲਜ ਵਿਚ ਦੂਜਾ ਸਥਾਨ ਹਾਸਿਲ ਕੀਤਾ | ਜਸਮੀਨ ਕੌਰ ਨੇ 7.74 ਐਸ. ਜੀ. ਪੀ. ਏ. ਨਾਲ ਯੂਨੀਵਰਸਿਟੀ ਵਿਚ 14ਵਾਂ ਸਥਾਨ ਹਾਸਿਲ ਕਰਦੇ ਹੋਏ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਹ ਸਾਰੇ ਨਤੀਜੇ ਕਾਲਜ ਦੇ ਕਾਮਰਸ ਵਿਭਾਗ ਦੀ ਉੱਚ ਸਿਖਲਾਈ ਪ੍ਰਣਾਲੀ ਤੇ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਤੀਕ ਹਨ | ਪਿ੍ੰਸੀਪਲ ਡਾ. ਭਿੰਡਰ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਾਮਰਸ ਵਿਭਾਗ ਦੀ ਮੁਖੀ ਡਾ. ਕਮਲਦੀਪ ਕੌਰ ਨੇ ਵੀ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਾਤਾਰ ਮਿਹਨਤ ਅਤੇ ਅਧਿਆਪਕਾਂ ਦੀ ਨਿਸ਼ਠਾ ਦਾ ਨਤੀਜਾ ਹਨ | ਇਸ ਦੌਰਾਨ ਡਾ. ਕਮਲਦੀਪ ਕੌਰ, ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਦੀਪਕਾ, ਪ੍ਰੋ. ਪਿ੍ਆ ਲੱਧੜ, ਪ੍ਰੋ. ਅਵਨੀਤ ਕੌਰ, ਪ੍ਰੋ. ਮਨੀਸ਼ਾ, ਪ੍ਰੋ. ਗੁਰਿੰਦਰ ਕੌਰ ਤੇ ਪ੍ਰੋ. ਹਰਸਿਮਰਨ ਕੌਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਮਰੀਜ਼ਾਂ ਦੀ ਸਹੂਲਤ ਲਈ ਸਿਵਲ ਹਸਪਤਾਲ 'ਚ ਖਾਸ ਸਿਹਤ ਸੇਵਾਵਾਂ ਮੁਹੱਈਆ-ਡਾ. ਸਤਵਿੰਦਰਪਾਲ ਸਿੰਘ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੇ ਵਿਦਿਆਰਥੀਆਂ ਵਲੋਂ ਨਾਈਲਿਟ ਰੋਪੜ ਦਾ ਦੌਰਾ
Ad Position 24