ਬੰਗਾ, 8 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਗੁਰੂ ਨਾਨਕ ਨਾਮ ਲੇਵਾ ਨਿਰਮਲ ਕੁਟੀਆ ਪਿੰਡ ਕਰਨਾਣਾ ਦੇ ਬਾਨੀ ਸੰਤ ਬਾਬਾ ਦਰਸ਼ਨ ਸਿੰਘ ਦੇ ਤਪ ਅਸਥਾਨ ਵਿਖੇ ਸੰਤਾਂ ਮਹਾਂਪੁਰਸ਼ਾਂ ਦੇ ਵਰੋਸਾਏ ਬਾਬਾ ਜੋਗਾ ਸਿੰਘ ਦੀ ਯੋਗ ਅਗਵਾਈ ਵਿਚ ਦੂਜਾ ਬਰਸੀ ਗੁਰਮਤਿ ਸਮਾਗਮ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ | ਇਸ ਮੌਕੇ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਏ ਗਏ, ਜਿਸ 'ਚ ਪੰਥ ਦੇ ਮਹਾਨ ਰਾਗੀ, ਢਾਡੀ, ਕਵੀਸ਼ਰ, ਕਥਾ ਵਾਚਕ, ਗਿਆਨੀ, ਸੰਤ ਮਹਾਂਪੁਰਸ਼, ਗੁਰੂ ਕਾ ਪੰਥ ਨਿਹੰਗ ਸਿੰਘ ਫੌਜਾਂ, ਨਗਰ ਨਿਵਾਸੀਆਂ, ਇਲਾਕਾ ਨਿਵਾਸੀ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ | ਅੰਤ ਵਿਚ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਵਲੋਂ ਆਈਆਂ ਸੰਗਤਾਂ, ਸੰਤ ਮਹਾਂਪੁਰਸ਼ਾਂ ਤੇ ਨਿਹੰਗ ਸਿੰਘ ਫੌਜਾਂ ਦਾ ਧੰਨਵਾਦ ਕੀਤਾ | ਸਮਾਗਮ ਦੌਰਾਨ ਸੰਤ ਗੁਰਚਰਨ ਸਿੰਘ ਪੰਡਵਾਂ ਵਾਲੇ, ਸੰਤ ਬਲਵੀਰ ਸਿੰਘ ਟੂਟੋਮਜਾਰਾ ਵਾਲੇ, ਬਾਬਾ ਸੁਖਵਿੰਦਰ ਸਿੰਘ ਮੰਗਾ ਝਿੰਗੜਾਂ ਵਾਲੇ, ਸੰਤ ਬਾਬਾ ਠਾਕੁਰ ਸਿੰਘ ਗੁਰਦੁਆਰਾ ਠੇਰੀ ਸਾਹਿਬ ਗੜ੍ਹਪਧਾਣਾ ਵਾਲੇ, ਬਲਵੰਤ ਸਿੰਘ ਬਿਰਧ ਆਸ਼ਰਮ ਭਰੋਮਜਾਰਾ ਮੁੱਖ ਸੇਵਾਦਾਰ, ਜਸਵੀਰ ਸਿੰਘ ਰਾਹੋਂ, ਬਾਬਾ ਮਨਜੀਤ ਸਿੰਘ ਬਟਾਲਾ ਵਾਲੇ, ਬਾਬਾ ਬਲਕਾਰ ਸਿੰਘ, ਬਾਬਾ ਤੀਰਥ ਸਿੰਘ ਰਸੂਲਪੁਰ ਵਾਲੇ, ਬਾਬਾ ਨਰੇਸ਼ ਸਿੰਘ ਘਟਾਰੋਂ, ਸੰਤ ਬਾਬਾ ਸੇਵਾ ਸਿੰਘ ਨਵਾਂਸ਼ਹਿਰ, ਬਾਬਾ ਅੰਮਿ੍ਤ ਪਾਲ ਸਿੰਘ, ਜਥੇਦਾਰ ਗੁਰਨਾਮ ਸਿੰਘ ਬੰਗਿਆਂ ਵਾਲੇ, ਬਾਬਾ ਰੇਸ਼ਮ ਸਿੰਘ ਜੀਂਦੋਵਾਲ, ਬਾਬਾ ਸ਼ਿਆਮਾ ਸਿੰਘ ਨੇ ਆਪਣੇ ਪ੍ਰਵਚਨਾਂ ਅਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਬਾਬਾ ਜੋਗਾ ਸਿੰਘ ਨੰਬਰਦਾਰ, ਜਸਵੀਰ ਸਿੰਘ ਕਰਨਾਣਾ, ਸੁਖਵਿੰਦਰ ਸਿੰਘ ਕਰਨਾਣਾ, ਜਸਵੰਤ ਸਿੰਘ ਕਰਨਾਣਾ, ਪਰਮਜੀਤ ਸਿੰਘ ਬਿੱਟੂ ਕਰਨਾਣਾ, ਸਤਨਾਮ ਸਿੰਘ ਨੰਬਰਦਾਰ ਰਾਏਪੁਰ ਡੱਬਾ, ਰਾਜੂ ਪਹਿਲਵਾਨ ਰਾਏਪੁਰ ਡੱਬਾ, ਮਨਿੰਦਰ ਸਿੰਘ ਚਾਹਲ ਖੁਰਦ, ਕੁਲਵਿੰਦਰ ਸਿੰਘ ਚਾਹਲ, ਕਮਲਜੀਤ ਸਿੰਘ ਮੱਲਪੁਰ, ਮਨਜੀਤ ਸਿੰਘ ਵਿਰਕ, ਆਦਿ ਹਾਜ਼ਰ ਸਨ | ਇਸ ਮੌਕੇ ਬਾਬਾ ਜੋਗਾ ਸਿੰਘ ਨੇ ਆਏ ਹੋਏ ਸੰਤ ਮਹਾਂਪੁਰਸ਼ਾਂ ਤੇ ਸੇਵਾਦਾਰਾਂ ਨੂੰ ਗੁਰੂ ਘਰ ਦੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |