ਮਜਾਰੀ/ਸਾਹਿਬਾ, 8 ਮਈ (ਨਿਰਮਲਜੀਤ ਸਿੰਘ ਚਾਹਲ)-ਪੀ. ਏ. ਯੂ. ਕੇ. ਵੀ. ਕੇ. ਲੰਗੜੋਆ ਜ਼ਿਲ੍ਹਾ ਐਸ. ਬੀ. ਐਸ. ਨਗਰ ਦੇ ਵਿਗਿਆਨੀਆਂ ਵਲੋਂ ਬਲਾਕ ਸੜੋਆ ਦੇ ਪਿੰਡ ਸਹਾਦੜਾ ਵਿਖੇ 'ਖਾਦਾਂ ਦੀ ਸੰਤੁਲਿਤ ਵਰਤੋਂ' ਮੁਹਿੰਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ | ਕੈਂਪ ਦੌਰਾਨ ਡਾਕਟਰ ਬਲਜੀਤ ਸਿੰਘ ਨੇ ਮਿੱਟੀ ਪਰਖ ਕਰਵਾਉਣ 'ਤੇ ਜ਼ੋਰ ਦਿੱਤਾ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਇਸ ਦੇ ਨਾਲ ਹੀ ਝੋਨੇ ਦੇ ਮਧਰੇਪਣ ਦੇ ਰੋਗ ਬਾਰੇ ਵੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਕਿ੍ਸ਼ੀ ਵਿਗਿਆਨ ਕੇਂਦਰ ਤੋਂ ਡਾ. ਤੇਜਵੀਰ ਸਿੰਘ ਵੀ ਮੌਕੇ 'ਤੇ ਮੌਜੂਦ ਸਨ, ਜਿਨ੍ਹਾਂ ਨੇ ਆਏ ਹੋਏ ਕਿਸਾਨਾਂ ਦੇ ਪਸ਼ੂਆਂ ਨਾਲ ਸੰਬੰਧਤ ਸਮੱਸਿਆਵਾਂ ਦਾ ਹੱਲ ਦੱਸਿਆ | ਇਸ ਤੋਂ ਇਲਾਵਾ ਕੇ. ਵੀ. ਕੇ. ਵਿਖੇ ਉਪਲਬਦ ਸਾਉਣੀ ਰੁੱਤ ਦੇ ਸੁਧਰੇ ਬੀਜਾਂ ਬਾਰੇ ਵੀ ਚਰਚਾ ਕੀਤੀ ਗਈ ਤੇ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਪੀ. ਏ. ਯੂ. ਦੇ ਸੁਧਰੇ ਬੀਜਾਂ ਦੀ ਵਰਤੋਂ ਕਰਕੇ ਵੱਧ ਝਾੜ ਲੈਣ ਬਾਰੇ ਜ਼ੋਰ ਦਿੱਤਾ ਗਿਆ | ਇਸ ਮੌਕੇ ਅਗਾਂਹ ਵਧੂ ਨੌਜਵਾਨ ਕਿਸਾਨ ਗੁਰਨੇਕ ਸਿੰਘ ਸਹਾਦੜਾ, ਕੇਵਲ ਸਿੰਘ ਸਹਾਦੜਾ ਤੇ ਹੋਰ ਕਿਸਾਨ ਹਾਜ਼ਰ ਸਨ |