ਬਹਿਰਾਮ, 16 ਮਈ (ਨਛੱਤਰ ਸਿੰਘ ਬਹਿਰਾਮ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੱਕ ਮੰਡੇਰ ਦੇ ਵਿਦਿਆਰਥੀਆਂ ਨੇ ਸੀ. ਬੀ. ਐਸ. ਈ. ਬਾਰ੍ਹਵੀਂ ਜਮਾਤ ਦੇ ਬੋਰਡ ਇਮਤਿਹਾਨਾਂ ਵਿਚ ਸ਼ਾਨਦਾਰ 100 ਫੀਸਦੀ ਨਤੀਜਾ ਪ੍ਰਾਪਤ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਪਿ੍ੰਸੀਪਲ ਮਨਿੰਦਰਪਾਲ ਕੌਰ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਦਿਆਂ ਆਪਣੀ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦਾ ਸਬੂਤ ਦਿੱਤਾ | ਕਾਮਰਸ ਸਟ੍ਰੀਮ ਵਿਚ ਪ੍ਰਭਕਿਰਨ ਕੌਰ, ਸਪੁੱਤਰੀ ਅਮਰਪ੍ਰੀਤ ਸਿੰਘ ਪਿੰਡ ਫਰਾਲਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 9ਵਾਂ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਜ਼ਿਕਰਯੋਗ ਹੈ ਕਿ ਉਕਤ ਵਿਦਿਆਰਥਣ ਨੇ ਅਕਾਊਾਟੈਂਸੀ ਵਿਚ 100 ਵਿਚੋਂ 100 ਅੰਕ, ਬਿਜ਼ਨਸ ਸਟਡੀਜ਼ ਵਿਚ 99, ਇਨਫਾਰਮੇਸ਼ਨ ਟੈਕਨੋਲੋਜੀ ਵਿਚ 98, ਅਰਥਸ਼ਾਸਤਰ ਤੇ ਫਿਜ਼ੀਕਲ ਐਜੂਕੇਸ਼ਨ ਵਿਚੋਂ ਕ੍ਰਮਵਾਰ 97-97 ਤੇ ਅੰਗਰੇਜ਼ੀ ਵਿਚ 96 ਅੰਕ ਪ੍ਰਾਪਤ ਕੀਤੇ | ਇਸੇ ਸਟ੍ਰੀਮ ਵਿਚ ਗੁਰਚੇਤਨ ਕੌਰ ਨੇ 88 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਜਦਕਿ ਮਨਰੀਤ ਕੌਰ ਨੇ 87 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਹਿਊਮੈਨਟੀਜ਼ ਸਟ੍ਰੀਮ ਵਿਚ ਜੈਸਿਕਾ ਨੇ 82.6 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਇਨ੍ਹਾਂ ਸਾਰੇ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨਾਲ ਅਕਾਲ ਅਕੈਡਮੀ ਦਾ ਮਾਣ ਹੋਰ ਵਧਾਇਆ | ਪਿ੍ੰਸੀਪਲ ਮਨਿੰਦਰਪਾਲ ਕੌਰ ਸੰਧੂ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਦਿਲੋਂ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ |