ਬਲਾਚੌਰ, 16 ਮਈ (ਨਰੇਸ਼ ਧੌਲ)-ਅਮਰ ਸ਼ਹੀਦ ਅਜੇ ਕੁਮਾਰ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਟੱਪਰੀਆਂ ਵਿਖੇ ਦਸਵੀਂ ਜਮਾਤ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ 'ਤੇ ਆਏ ਵਿਦਿਆਰਥੀਆਂ ਪਹਿਲਾ ਸਥਾਨ ਦੀਕਸ਼ਾ 91.3 ਫੀਸਦੀ, ਦੂਜਾ ਸਥਾਨ ਅਰਸ਼ਦੀਪ ਚੌਧਰੀ 87.3 ਫੀਸਦੀ, ਤੀਜਾ ਸਥਾਨ ਖੁਸ਼ਪ੍ਰੀਤ ਕੌਰ 85.5 ਫੀਸਦੀ ਤੇ ਐਨ. ਐਮ. ਐਮ. ਐਸ. 'ਚ 48000 ਰੁਪਏ ਵਜੀਫਾ ਪ੍ਰਾਪਤ ਵਿਦਿਆਰਥੀ ਦੀਪਕ ਚੌਧਰੀ ਨੂੰ ਐਸ. ਐਮ. ਸੀ. ਚੇਅਰਮੈਨ ਨਰੇਸ਼ ਕੁਮਾਰ ਤੇ ਐਸ. ਐਮ. ਸੀ. ਮੈਂਬਰ ਰੋਸ਼ਨ ਲਾਲ, ਸੁਨੀਤਾ, ਜਸਵਿੰਦਰ ਪਾਲ ਆਦਿ ਵਲੋਂ ਸਕੂਲ ਮੁਖੀ ਸੁਨੀਤਾ ਰਾਣੀ ਦੀ ਹਾਜ਼ਰੀ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸਕੂਲ ਮੁਖੀ ਸੁਨੀਤਾ ਰਾਣੀ ਤੇ ਸਟਾਫ ਵਲੋਂ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਚੇਅਰਮੈਨ ਨਰੇਸ਼ ਕੁਮਾਰ ਨੇ ਜਿਥੇ ਸਮੁੱਚੇ ਸਟਾਫ ਵਲੋਂ ਕਰਵਾਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਉਥੇ ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਵੀ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਬਲਜਿੰਦਰ ਕੌਰ, ਪ੍ਰੇਮ ਚੰਦ, ਰਮਨਾ, ਕੁਲਵੰਤ ਰਾਏ, ਗੁਰਪ੍ਰੀਤ ਕੌਰ, ਰਿਸ਼ੂ ਰਾਣੀ, ਸੀਮਾ ਰਾਣੀ, ਜੈਸਮੀਨ ਕੌਰ ਤੇ ਹੋਰ ਵੱਖ ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |