04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਅਨੁਭਵ ਧਾਮ ਨਾਨੋਵਾਲ ਵਿਖੇ ਮਹੀਨਾਵਾਰ ਸਮਾਗਮ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਬਲਾਚੌਰ, 16 ਮਈ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਤੀਜੇ ਗੱਦੀ ਨਸ਼ੀਨ ਸਤਿਗੁਰ ਅਨੁਭਵ ਨੰਦ ਮਹਾਰਾਜ ਦੁਆਰਾ ਮਿਥੇ ਗਏ ਪਾਠਾਂ ਦੀ ਲੜੀ ਤਹਿਤ ਕੁਟੀਆ ਸਾਹਿਬ ਅਨੁਭਵ ਧਾਮ ਨਾਨੋਵਾਲ ਨਜ਼ਦੀਕ ਭੱਦੀ ਵਿਖੇ ਸਮੂਹ ਸੰਗਤਾਂ ਵਲੋਂ ਜੇਠੇ ਐਤਵਾਰ ਦਾ ਦਿਹਾੜਾ ਸਤਿਗੁਰ ਦਾਸਾ ਨੰਦ ਦੇ ਅਸ਼ੀਰਵਾਦ ਸਦਕਾ ਮੌਜੂਦਾ ਗੱਦੀ ਮਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ | ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਵੇਰ ਵੇਲੇ ਹਵਨ ਪੂਜਾ ਕਰਨ ਉਪਰੰਤ ਜਗਤ ਗੁਰੂ ਅਚਾਰਿਆ ਗਰੀਬਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਭੋਗ ਪਾਉਣ ਉਪਰੰਤ ਅਚਾਰਿਆ ਨਮਰਤਾ ਨੰਦ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ | ਉਪਰੰਤ ਸਤਿਗੁਰਾਂ ਦਾ ਲੰਗਰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ | ਸੇਵਾਦਾਰਾਂ ਨੇ ਸਮੁੱਚੀਆਂ ਸੰਗਤਾਂ ਨੂੰ ਇਸ ਸਮਾਗਮ ਵਿਚ ਪਹੁੰਚ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਜ਼ਿਕਰਯੋਗ ਹੈ ਕਿ ਅਨੁਭਵ ਧਾਮ ਨਾਨੋਵਾਲ ਭੇਖ ਦੇ ਦੋ ਉੱਚ ਕੋਟੀ ਦੇ ਮਹਾਂਪੁਰਸ਼ਾਂ ਦਾ ਤਪੋ ਸਥਾਨ ਅਤੇ ਨਿਰਵਾਣ ਸਥਾਨ ਹੈ ਜਿਥੇ ਉਨ੍ਹਾਂ ਮਹਾਂਪੁਰਸ਼ ਦੀਆਂ ਦੀਆਂ ਮੂਰਤੀਆਂ ਵੀ ਸੁਸ਼ੋਭਿਤ ਹਨ | ਇਸ ਤੋਂ ਇਲਾਵਾ ਸਤਿਗੁਰਾਂ ਵਲੋਂ ਇਕ ਗਊਸ਼ਾਲਾ ਵੀ ਚਲਾਈ ਗਈ ਹੈ | ਜੂਨ ਮਹੀਨੇ ਦੀ 15 ਤਰੀਕ ਨੂੰ ਸਤਿਗੁਰ ਅਨੁਭਵਾ ਨੰਦ ਮਹਾਰਾਜ ਤੇ 6 ਦਸੰਬਰ ਨੂੰ ਸਤਿਗੁਰ ਦਾਸਾ ਨੰਦ ਦੇ ਸਾਲਾਨਾ ਬਰਸੀ ਸਮਾਗਮਾਂ 'ਤੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ | ਸੰਸਥਾ ਦੇ ਮੌਜੂਦਾ ਮੁਖੀ ਅਚਾਰਿਆ ਨਮਰਤਾ ਨੰਦ ਸੰਗਤਾਂ ਦੇ ਸਹਿਯੋਗ ਨਾਲ ਇਸ ਪਵਿੱਤਰ ਧਾਮ ਦੀ ਉਨਤੀ ਲਈ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸੂਰਾਪੁਰ ਸਕੂਲ ਵਿਖੇ ਰਾਸ਼ਟਰੀ ਡੇਂਗੂ ਦਿਵਸ ਦਿਵਸ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਲਈ ਖਾਨਖਾਨਾ ਤੋਂ ਸੰਗਤ ਰਵਾਨਾ
Ad Position 24