ਬੰਗਾ, 16 ਮਈ (ਕਰਮ ਲਧਾਣਾ)-ਇਸ ਹਲਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਇਸ ਬਲਾਕ ਦੇ ਪਿੰਡ ਪਠਲਾਵਾ ਵਿਖੇ ਸਥਿਤ ਸੰਤ ਬਾਬਾ ਘਨੱਯਾ ਸਿੰਘ ਚੈਰੀਟੇਬਲ ਹਸਪਤਾਲ ਵਿਖੇ ਹਰਮਨ ਪਿਆਰੇ ਡਾ. ਸਤੀਸ਼ ਅਨੰਦ ਡੀ. ਐਚ. ਐਮ. ਐਸ. ਹੋਮੀਓਪੈਥੀ ਮਾਹਿਰ ਨੇ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਹਸਪਤਾਲ ਟਰੱਸਟ ਦੇ ਪ੍ਰਧਾਨ ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ ਨੇ ਦੱਸਿਆ ਕਿ ਉਹ ਵਿਦੇਸ਼ ਦੌਰੇ 'ਤੇ ਸਿਖਲਾਈ ਲਈ ਗਏ ਸਨ | ਹੁਣ ਉਹ ਪਰਤ ਆਏ ਹਨ ਤੇ ਆਪਣੀਆਂ ਮਾਹਿਰ ਸੇਵਾਵਾਂ ਦੇਣ ਲਈ ਤਤਪਰ ਹਨ | ਇਸ ਮੌਕੇ ਇਲਾਕੇ ਦੇ ਹਰਮਨ ਪਿਆਰੇ ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਤੇ ਜਸਪਾਲ ਸਿੰਘ ਜਗੈਤ ਯੂ. ਐਸ. ਏ. ਸੇਠਾਂ ਦੇ ਵੀ ਹਾਜ਼ਰ ਸਨ | ਇਸ ਮੌਕੇ ਪੱਲੀ ਝਿੱਕੀ ਨੇ ਇਸ ਅਦਾਰੇ ਵਲੋਂ ਨਿਭਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਸਪਤਾਲ ਦੇ ਹੋਰ ਸਟਾਫ਼ ਵਿਚ ਸ਼ਾਮਲ ਡਾ. ਵਰਿੰਦਰ ਕੁਮਾਰ ਸ਼ਰਮਾ, ਰਵੀ ਕੁਮਾਰ ਲੈਬ ਟੈਕਨੀਸ਼ੀਅਨ, ਮੈਡਮ ਨਿਸ਼ਾ ਬੀ. ਐਸ. ਸੀ. ਨਰਸਿੰਗ ਆਦਿ ਸਟਾਫ ਮੈਂਬਰਾਨ ਹਾਜ਼ਰ ਸਨ |