05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬੀਬੀ ਕੁਲਵਿੰਦਰ ਕੌਰ ਵਿਰਦੀ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟ

Ad Position 21
repet_subhas-goyals [Copy P29]
ਅਜੀਤ ਡੈਸਕ 17-05-2026
ਸੜੋਆ, 16 ਮਈ (ਬਲਵਿੰਦਰ ਨਾਨੋਵਾਲੀਆ)-ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਇਕਤਰਤਾ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਮਿਸ਼ਨਰੀ ਆਗੂ ਤੇ ਗੁਰੁੂ ਘਰ ਵਿਖੇ ਲੰਮਾ ਸਮਾਂ ਬਤੌਰ ਹੈੱਡ ਕੈਸ਼ੀਅਰ ਸੇਵਾਵਾਂ ਨਿਭਾਉਣ ਵਾਲੇ ਸ੍ਰੀ ਰਾਮ ਲਾਲ ਵਿਰਦੀ ਵਾਸੀ ਗੜ੍ਹਸ਼ੰਕਰ ਦੀ ਧਰਮਪਤਨੀ ਬੀਬੀ ਕੁਲਵਿੰਦਰ ਕੌਰ 67 ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਤੇ ਨਾਜਰ ਰਾਮ ਮਾਨ ਚੇਅਰਮੈਨ ਨੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਵਿਰਦੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਚੜ੍ਹਦੀਕਲਾ ਵਿਚ ਲਿਜਾਉਣ ਦਾ ਹਮੇਸ਼ਾ ਯਤਨ ਕਰਦੇ ਰਹੇ | ਹਾਜ਼ਰ ਸਮੂਹ ਮੈਂਬਰਾਂ ਨੇ ਬੀਬੀ ਵਿਰਦੀ ਦੀ ਅਚਾਨਕ ਮੌਤ 'ਤੇ ਦੋ ਮਿੰਟ ਦਾ ਮੌਨ ਰਖ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਸਮੂਹ ਮੈਂਬਰਾਂ ਨੇ ਵਿਛੜੀ ਆਤਮਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਿਵਾਰ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਅਪੀਲ ਵੀ ਕੀਤੀ | ਸ੍ਰੀ ਰਾਮ ਲਾਲ ਵਿਰਦੀ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਸੰਤ ਕਰਮ ਚੰਦ ਸਾਬਕਾ ਬੀ. ਪੀ. ਈ. ਓ., ਮਨਜੀਤ ਮੁਗੋਵਾਲੀਆ ਕੈਸ਼ੀਅਰ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਚੰਦ ਬੰਗਾ, ਮਾ: ਰਾਜ ਕੁਮਾਰ ਡੋਗਰਪੁਰ, ਪੀ.ਐਲ ਸੂਦ ਸੀਨੀਅਰ ਮੈਨੇਜਰ, ਮੇਜਰ ਸਿੰਘ ਘਟਾਰੋਂ, ਜਗਦੀਸ਼ ਦੀਸ਼ਾ, ਸੁਰਜੀਤ ਸਿੰਘ ਖਾਨਪੁਰੀ, ਦਲਵੀਰ ਰਾਜੂ ਗੜ੍ਹਸ਼ੰਕਰ, ਬੀਬੀ ਸਤਿਆ ਦੇਵੀ, ਬਸ਼ੇਸ਼ਵਰ ਦਾਸ, ਬੀਬੀ ਪ੍ਰਕਾਸ਼ ਕੌਰ, ਹਰਮੇਸ਼ ਲਾਲ ਕਾਨੂੰਗੋ ਬਿਲਾਸਪੁਰ, ਸੰਤ ਨਰੰਜਣ ਸਿੰਘ ਦੁਰਾਹਾ, ਸੰਤ ਹਰਬੰਸ ਸਿੰਘ ਲੁਧਿਆਣਾ, ਜਸਪਾਲ ਚੇਚੀ, ਧਰਮ ਪਾਲ, ਭਾਈ ਵਿਨੋਦ ਕੁਮਾਰ, ਟੋਨੀ ਕੁਮਾਰ, ਰਮੇਸ਼ ਕੁਮਾਰ ਅਤੇ ਸਵਿਤਾ ਚੇਚੀ ਆਦਿ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗਿਆਨੋ ਦੇਵੀ ਨੂੰ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਰਿਆਤ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ 12ਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24