ਸੜੋਆ, 16 ਮਈ (ਹਰਮੇਲ ਸਹੂੰਗੜਾ)-ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਨੇ ਸੈਸ਼ਨ 2025-26 ਦੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ ਵਿਚ ਆਪਣਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ, ਕਾਮਰਸ ਤੇ ਆਰਟਸ ਤਿੰਨਾਂ ਹੀ ਸਟ੍ਰੀਮਾਂ ਵਿਚ ਬੇਹਤਰੀਨ ਅੰਕ ਪ੍ਰਾਪਤ ਕਰਕੇ ਸਕੂਲ, ਮਾਪਿਆਂ ਤੇ ਅਧਿਆਪਕਾਂ ਦਾ ਮਾਣ ਵਧਾਇਆ | ਸਾਇੰਸ ਸਟ੍ਰੀਮ ਵਿਚ ਹਰਲੀਨ ਕੌਰ ਨੇ 475/500 ਅੰਕ ਪ੍ਰਾਪਤ ਕਰਕੇ 95 ਫੀਸਦੀ ਨਾਲ ਪਹਿਲਾ ਸਥਾਨ ਹਾਸਲ ਕੀਤਾ | ਹਰਪ੍ਰੀਤ ਕੌਰ ਨੇ 457/500 ਅੰਕ ਲੈ ਕੇ 91.4 ਫੀਸਦੀ ਨਾਲ ਦੂਜਾ ਤੇ ਪਲਵੀ ਜਨਾਗਲ ਨੇ 450/500 ਅੰਕ ਪ੍ਰਾਪਤ ਕਰਕੇ 90 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟ੍ਰੀਮ ਵਿਚ ਸਿਮਰਨ ਕੌਰ ਨੇ 461/500 ਅੰਕ ਹਾਸਿਲ ਕਰਕੇ 92.2 ਫੀਸਦੀ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਦਿਲਪ੍ਰੀਤ ਕੌਰ ਤੇ ਅੰਸ਼ੁਮਨ ਨੇ 426/500 ਅੰਕ ਲੈ ਕੇ 85.2 ਫੀਸਦੀ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਿਲ ਕੀਤਾ | ਜਸਪ੍ਰੀਤ ਕੌਰ ਨੇ 423/500 ਅੰਕ ਪ੍ਰਾਪਤ ਕਰਕੇ 84.6 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਸਟ੍ਰੀਮ ਵਿਚ ਸ਼ਾਇਨਾ ਨੇ 460/500 ਅੰਕ ਲੈ ਕੇ 92 ਫੀਸਦੀ ਨਾਲ ਪਹਿਲਾ ਸਥਾਨ ਹਾਸਿਲ ਕੀਤਾ | ਕਿ੍ਸ਼ਮਾ ਨੇ 412/500 ਅੰਕ ਪ੍ਰਾਪਤ ਕਰਕੇ 82.4 ਫੀਸਦੀ ਤੇ ਜੀਆ ਨੇ 395/500 ਅੰਕ ਲੈ ਕੇ 79 ਫੀਸਦੀ ਨਾਲ ਵਧੀਆ ਪ੍ਰਦਰਸ਼ਨ ਕੀਤਾ | ਇਸ ਮੌਕੇ 'ਤੇ ਵਿਦਿਆਰਥੀਆਂ ਦੇ ਮਾਪੇ ਸਕੂਲ ਪਹੁੰਚੇ ਤੇ ਆਪਣੇ ਬੱਚਿਆਂ ਦੀ ਕਾਮਯਾਬੀ ਦੀ ਖੁਸ਼ੀ ਵਿਚ ਸਕੂਲ ਸਟਾਫ ਦਾ ਮੂੰਹ ਮਿੱਠਾ ਕਰਵਾਇਆ | ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਸਕੂਲ ਦੇ ਐਮ. ਡੀ. ਸ੍ਰੀ ਸੰਜੇ ਮਲਹੋਤਰਾ ਤੇ ਪਿ੍ੰਸੀਪਲ ਮੈਡਮ ਗੀਤਿਕਾ ਚੰਦੇਲ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਉੱਚਾਈਆਂ ਹਾਸਿਲ ਕਰਨ ਅਤੇ ਜੀਵਨ ਵਿਚ ਸਫਲਤਾ ਦੀਆਂ ਨਵੀਆਂ ਮੰਜਿਲਾਂ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ | ਐਮ. ਡੀ. ਸੰਜੇ ਮਲਹੋਤਰਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ | ਸਕੂਲ ਪ੍ਰਬੰਧਕ ਕਮੇਟੀ ਤੇ ਸਟਾਫ ਵੱਲੋਂ ਵੀ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |