31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

28ਵਾਂ ਸਾਲਾਨਾ ਜੋੜ ਮੇਲਾ ਧੂਮ-ਧਾਮ ਨਾਲ ਮਨਾਇਆ ਜਾਵੇਗਾ

Ad Position 21
No active advertisement
ਅਜੀਤ ਡੈਸਕ 21-05-2026
ਨਵਾਂਸ਼ਹਿਰ, 20 ਮਈ (ਜਸਬੀਰ ਸਿੰਘ ਨੂਰਪੁਰ)-ਪਿੰਡ ਸ਼ਾਹਪੁਰ ਪੱਟੀ ਵਿਖੇ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ 'ਤੇ ਸਲਾਨਾ ਜੋੜ ਮੇਲਾ ਸਮੂਹ ਸੰਗਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਵੇਗਾ | ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਦਰਬਾਰ ਦੇ ਸੇਵਾਦਾਰ ਬਾਬਾ ਬਲਦੇਵ ਸਿੰਘ ਸੈਣੀ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ 28ਵਾਂ ਸਲਾਨਾ ਜੋੜ
ਮੇਲਾ ਧੂਮ-ਧਾਮ ਦੇ ਨਾਲ ਕਰਵਾਇਆ ਜਾਵੇਗਾ | 21 ਮਈ ਨੂੰ ਸਵੇਰੇ 10 ਵਜੇ ਝੰਡਾ ਚੜਾਉਂਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਬੇੜੇ ਦੀ ਰਸਮ ਦੁਪਹਿਰੇ 3 ਵਜੇ ਕੀਤੀ ਜਾਵੇਗੀ | ਸ਼ਾਮ ਨੂੰ 5 ਵਜੇ ਚਾਦਰ ਦੀ ਰਸਮ ਦੇ ਨਾਲ ਚਿਰਾਗ ਵੀ ਰੌਸ਼ਨ ਕੀਤੇ ਜਾਣਗੇ | ਰਾਤ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਨਾਲ ਹੀ ਨਾਲ ਕੁਲਵਿੰਦਰ ਬਾਵਾ ਅਤੇ ਸ਼ਿੰਗਾਰਾ ਰਾਮ ਮੈਂਟਲ ਵੱਲੋਂ ਧਾਰਮਿਕ ਡਰਾਮਾ ਪੇਸ਼ ਕੀਤਾ ਜਾਵੇਗਾ | 22 ਮਈ ਨੂੰ ਸਵੇਰੇ ਪੰਜਾਬ ਦੇ ਮਸ਼ਹੂਰ ਕਲਾਕਾਰ ਦਰਬਾਰ ਦੇ ਵਿੱਚ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਜਿਨਾਂ ਦੇ ਵਿੱਚ ਗਾਇਕ ਮਹੇਸ਼ ਸਾਜਨ, ਰਜ਼ੀਆ ਖਾਨ ਊਨੇ ਵਾਲੇ, ਸਰੀਤਾ ਗਿੱਲ, ਇੰਟਰਨੈਸ਼ਨਲ ਗਾਇਕ ਰਾਜਨ ਮੱਟੂ ਵੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਐਮ. ਏ. ਅੰਗਰੇਜ਼ੀ ਵਿਦਿਆਰਥੀਆਂ ਦੀ ਜੀ. ਐਨ. ਡੀ. ਯੂ. ਵਿਚ ਸ਼ਾਨਦਾਰ ਪ੍ਰਾਪਤੀ ਅਗਲੀ ਖ਼ਬਰ 'ਆਪ' ਆਗੂ ਅਸ਼ੋਕ ਕਟਾਰੀਆ ਨੇ ਰੈਲ ਮਾਜਰਾ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
Ad Position 24