07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਮਾਤਾ ਵਿੱਦਿਆ ਦੇਵੀ ਆਦੋਆਣਾ ਨੂੰ ਦਿੱਤੀ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 30-05-2026
ਬਲਾਚੌਰ, 29 ਮਈ (ਨਰੇਸ਼ ਧੌਲ)-ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੀ ਵੱਡੀ ਭਰਜਾਈ ਤੇ ਚੌਧਰੀ ਰਵੀਇੰਦਰ ਭਾਟੀਆ (ਡੈਵੀ) ਦੀ ਮਾਤਾ ਵਿੱਦਿਆ ਦੇਵੀ, ਜੋ ਬੀਤੇ ਦਿਨ ਅਚਾਨਕ ਹੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਮਸ਼ਾਨਘਾਟ ਵਿਖੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਤੇ ਇਲਾਕਾ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ | ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਰਵੀਇੰਦਰ ਭਾਟੀਆ, ਭਤੀਜੇ ਜਿੰਮੀ ਭਾਟੀਆ, ਦੀਪਕ ਭਾਟੀਆ, ਬਿੰਦਾ ਭਾਟੀਆ, ਗੁਰਦੀਪ ਭਾਟੀਆ ਕਾਲਾ, ਰੋਮੀ ਭਾਟੀਆ, ਅਮਨਦੀਪ ਭਾਟੀਆ ਤੇ ਪਰਿਵਾਰਕ ਮੈਂਬਰਾਂ ਵਲੋਂ ਵਿਖਾਈ ਗਈ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਫ਼ਸੋਸ ਪ੍ਰਗਟਾਉਣ ਲਈ 31 ਮਈ, 1 ਜੂਨ ਤੇ 2 ਜੂਨ ਵਾਲੇ ਦਿਨ ਰੱਖੇ ਗਏ ਹਨ | ਇਸ ਮੌਕੇ ਭਾਈ ਸੁਰਿੰਦਰ ਪਾਲ ਸਿੰਘ ਰੋੜੂਆਣਾ, ਅਸ਼ੋਕ ਕਟਾਰੀਆ, ਰਾਧੇ ਸ਼ਾਮ ਐਮ. ਸੀ., ਹਰਬੰਸ ਲਾਲ ਸਿਆਣਾ, ਹੈਰੀ ਗੁਲਾਟੀ, ਹੀਰਾ ਜੈਨ, ਸਤਿੰਦਰ ਭੂੰਬਲਾ, ਪਰਮਿੰਦਰ ਬਾਗੜੀ, ਸੰਨੀ ਭਾਟੀਆ, ਜੋਗਰਾਜ ਈ. ਟੀ. ਓ., ਚੰਦਰ ਭਾਟੀਆ ਗੋਲੂਮਾਜਰਾ, ਹਰਕੰਵਲ ਕੌਲਗੜ੍ਹ, ਕੇਵਲ ਜੋਗੇਵਾਲ, ਕਾਕੂ ਨੀਲੇਵਾੜਾ, ਰਵਿੰਦਰ ਸਰਪੰਚ ਮਾਲੇਵਾਲ, ਮਦਨ ਲਾਲ ਖਟਾਣਾ, ਸ਼ਿੰਦੀ ਸਰਪੰਚ ਬੱਗੂਵਾਲ, ਸੋਹਣ ਲਾਲ ਚੇਚੀ, ਮੋਹਣ ਲਾਲ ਬਿੱਲੂ, ਹੁਸਨ ਲਾਲ ਟਕਾਰਲਾ, ਨਰਿੰਦਰ ਮੀਲੂ ਰੁੜਕੀ, ਗੁਰਮੇਲ ਸਿੰਘ ਰੁੜਕੀ, ਰਾਕੇਸ਼ ਖਟਾਣਾ ਜਲੰਧਰ, ਬਲਦੇਵ ਰਾਜ ਖੇਪੜ, ਪਰਮਾ ਨੰਦ ਐਸ. ਡੀ. ਓ. ਮਝੋਟ, ਭਜਨ ਲਾਲ ਖੇਪੜ, ਯਸ਼ਪਾਲ ਚੇਚੀ ਨਿੱਘੀ, ਸੁਭਾਸ਼ ਨੰਬਰਦਾਰ ਭਾਣੇਵਾਲ, ਸੋਮ ਨਾਥ ਭਾਣੇਵਾਲ, ਸੋਨੂੰ ਭਾਣੇਵਾਲ, ਪਵਨ ਬਾਂਠ ਸਤਿਆਣਾ, ਕੇਵਲ ਬਾਂਠ, ਚਰਨਜੀਤ ਬਾਂਠ ਜੰਡੀ, ਬਲਵੀਰ ਬਾਂਠ ਜੰਡੀ, ਕਮਲਜੀਤ ਬਾਂਠ, ਡਾ. ਸੁਭਾਸ਼ ਚੰਦਰ ਕਰੀਮਪੁਰ, ਸੱਤਪਾਲ ਕਟਾਰੀਆ ਪੋਜੇਵਾਲ, ਕਮਲ ਕਟਾਰੀਆ, ਚਾਨਣ ਰਾਮ ਸਿੰਘਪੁਰ, ਨੰਦ ਲਾਲ ਸਿੰਘਪੁਰ, ਦੇਸ਼ਰਾਜ ਕਟਾਰੀਆ ਡੱਲੇਵਾਲ, ਓਮ ਪ੍ਰਕਾਸ਼ ਕੁਲਾਰ, ਮਨੋਹਰ ਲਾਲ ਕੁਲਾਰ, ਮਨੋਹਰ ਸਰਪੰਚ ਨੰਨੂਵਾਲ, ਭਜਨ ਲਾਲ ਠੇਕੇਦਾਰ, ਰਾਧੇ ਸ਼ਾਮ ਠੇਕੇਦਾਰ ਕਾਲਾ, ਰਾਮਪਾਲ ਭੂੰਬਲਾ ਐਸ. ਐਚ. ਓ. ਬਹਿਰਾਮ, ਇੰਦਰਪਾਲ ਸਰਪੰਚ, ਹੇਮ ਰਾਜ ਭਾਟੀਆ, ਗੁਰਮੇਲ ਭਾਟੀਆ, ਸੁਰਿੰਦਰ ਭਾਟੀਆ ਸ਼ਿੰਦਾ, ਸੁਰਜੀਤ ਭਾਟੀਆ, ਸੋਨੂੰ ਭਾਟੀਆ, ਹੁਸਨ ਲਾਲ ਭਾਟੀਆ, ਸ਼ਾਮ ਲਾਲ ਮਹੈਸ਼ੀ, ਮਨੋਹਰ ਲਾਲ ਭਾਟੀਆ, ਰੋਸ਼ਨ ਲਾਲ ਭਾਟੀਆ, ਚਰਨ ਦਾਸ ਭਾਟੀਆ, ਮਥੁਰਾ ਰਾਮ ਭਾਟੀਆ, ਮਹਿੰਦਰ ਭਾਟੀਆ, ਧਰਮ ਚੰਦ ਭਾਟੀਆ, ਦਵਿੰਦਰ ਭਾਟੀਆ, ਨਵੀਨ ਚੌਧਰੀ, ਰਾਹੁਲ ਚੌਧਰੀ, ਵਿਜੇ ਕੁਮਾਰ ਘੁੱਦਾ, ਬਿੱਟੂ ਭਾਟੀਆ, ਸ਼ਾਮ ਲਾਲ, ਸਮੂਹ ਰਿਸ਼ਤੇਦਾਰ, ਪਿੰਡ ਵਾਸੀ ਤੇ ਇਲਾਕਾ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਸ਼ੋਕ ਕੁਮਾਰ ਕਟਾਰੀਆ ਨੇ ਪਿੰਡ ਪੋਜੇਵਾਲ ਵਿਖੇ ਪੰਜਾਬ ਸਰਕਾਰ ਵਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਕਿੱਟਾਂ ਵੰਡੀਆ... ਅਗਲੀ ਖ਼ਬਰ ਖ਼ਾਲਸਾ ਪਰਿਵਾਰ ਨੂੰ ਅਕਾਲੀ ਆਗੂਆਂ ਵਲੋਂ ਵਧਾਈਆਂ
Ad Position 24
No active advertisement