20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਲਾਲਪੁਰ ਵਿਖੇ ਵਿਧਵਾ ਔਰਤ ਦੇ ਘਰ ਹੋਈ ਚੋਰੀ

Ad Position 21
No active advertisement
ਅਜੀਤ ਡੈਸਕ 07-06-2026

ਬੰਗਾ, 6 ਜੂਨ (ਧਰਮਵੀਰ ਪਾਲ)-ਬੰਗਾ ਦੇ ਨਜ਼ਦੀਕ ਪਿੰਡ ਲਾਲਪੁਰ ਵਿਖੇ ਇਕ ਵਿਧਵਾ ਔਰਤ ਦੇ ਘਰੋਂ 50 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਬਿੰਦਰ ਕੌਰ ਪਤਨੀ ਸਵ. ਸ਼ਿੰਦਰਪਾਲ ਨੇ ਦੱਸਿਆ ਕਿ ਉਹ ਰਾਤ 8 ਵਜੇ ਘਰੋਂ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸਨ | ਸਵੇਰੇ ਉਨ੍ਹਾਂ ਨੂੰ ਇਕ ਫ਼ੋਨ ਆਇਆ ਕਿ ਉਨ੍ਹਾਂ ਦੇ ਘਰ ਚੋਰੀ ਹੋ ਗਈ ਹੈ | ਜਦੋਂ ਉਹ ਆਪਣੇ ਲੜਕੇ ਜਗਦੀਸ਼ ਕੁਮਾਰ ਨਾਲ ਘਰ ਪਹੁੰਚੀ ਤਾਂ ਉਨ੍ਹਾਂ ਦੇਖਿਆ ਕਿ ਸਾਮਾਨ ਖਿੱਲਰਿਆਂ ਹੋਇਆ ਸੀ ਤੇ ਉਨ੍ਹਾਂ ਦੇ ਬਾਕਸਬੈਡ ਵਿਚ ਰੱਖੀ 50 ਹਜ਼ਾਰ ਦੀ ਰਕਮ, ਸਿਲੰਡਰ ਤੇ ਕੁਝ ਰਕਮ ਜੋ ਰਾਸ਼ਨ ਲਿਆਉਣ ਲਈ ਰੱਖੀ ਸੀ ਕਰੀਬ 3500 ਦੇ ਉਹ ਵੀ ਗ਼ਾਇਬ ਸੀ | ਉਨ੍ਹਾਂ ਦੱਸਿਆ ਕਿ ਇਹ 50 ਹਜ਼ਾਰ ਦੀ ਰਕਮ ਉਨ੍ਹਾਂ ਕਰਜ਼ਾ ਮੋੜਨ ਲਈ ਕਿਸੇ ਕੋਲ ਉਧਾਰ ਲਿਆਂਦੀ ਸੀ, ਜੋ ਕਿ ਚੋਰ ਲੈ ਕੇ ਫ਼ਰਾਰ ਹੋ ਗਏ | ਇਸ ਮੌਕੇ ਕੁਲਦੀਪ ਕੁਮਾਰ ਪੰਚ ਨੇ ਦੱਸਿਆ ਕਿ ਚੋਰਾਂ ਵਲੋਂ ਘਰ ਅੰਦਰ ਦਾਖਲ ਹੋ ਕੇ ਨਕਦੀ ਚੋਰੀ ਕੀਤੀ ਅਤੇ ਰਸੋਈ ਵਿਚ ਖਾਣਾ ਖਾਦਾਂ ਅਤੇ ਰਫ਼ੂ ਚੱਕਰ ਹੋ ਗਏ | ਇਸ ਸੰਬੰਧੀ ਉਨ੍ਹਾਂ ਵਲੋਂ ਥਾਣਾ ਬਹਿਰਾਮ ਨੂੰ ਜਾਣਕਾਰੀ ਦਿੱਤੀ ਗਈ | ਥਾਣਾ ਬਹਿਰਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਫ਼ਤੀਸ਼ ਚੱਲ ਰਹੀ ਹੈ | ਇਸ ਮੌਕੇ ਸੰਤੋਖ ਰਾਮ ਸਰਪੰਚ, ਬਿੰਦਰ ਕੌਰ, ਕੁਲਦੀਪ ਕੁਮਾਰ ਪੰਚ, ਹਰਪ੍ਰੀਤ ਕੌਰ, ਅਮਨਦੀਪ ਕੌਰ, ਜਗਦੀਪ ਕੁਮਾਰ ਦੀਪਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਪਣੇ ਹੱਕ ਮੰਗ ਰਹੇ ਨੌਜਵਾਨਾਂ 'ਤੇ ਕਰਵਾਇਆ ਤਸ਼ੱਦਦ ਸਰਕਾਰ ਲਈ ਸ਼ਰਮਨਾਕ-ਕਿਸਾਨ ਆਗੂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਰਾਏਕੋਟ ਦਾ ਇਜਲਾਸ
Ad Position 24