ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਲਾਲਪੁਰ ’ਚ ਤਿੰਨ ਰੋਜ਼ਾ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਸਮਾਪਤ, ਕਲੇਰਾਂ ਦੀ ਟੀਮ ਰਹੀ ਜੇਤੂ

Ad Position 21
No active advertisement
ਅਜੀਤ ਡੈਸਕ 23-06-2026

ਬਹਿਰਾਮ, 21 ਜੂਨ (ਨਛੱਤਰ ਸਿੰਘ ਬਹਿਰਾਮ)-ਪਿੰਡ ਲਾਲਪੁਰ ਵਿਖੇ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ। ਟੂਰਨਾਮੈਂਟ ਦਾ ਫਾਈਨਲ ਮੈਚ ਲਾਲਪੁਰ ਤੇ ਕਲੇਰਾਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਕਲੇਰਾਂ ਦੀ ਟੀਮ ਜੇਤੂ ਰਹੀ ਤੇ ਪਹਿਲਾ ਇਨਾਮ ਟਰਾਫੀ ਤੇ ਨਕਦ ਰਾਸ਼ੀ ਪ੍ਰਾਪਤ ਕੀਤੀ। ਉਪਰੰਤ ਸਰਪੰਚ ਬੀਬੀ ਸਰਬਜੀਤ ਕੌਰ ਨੇ ਖਿਡਾਰੀਆ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅਜੋਕੇ ਸਮੇਂ ’ਚ ਤੰਦਰੁਸਤ ਰਹਿਣ ਲਈ ਖੇਡਾਂ ਜ਼ਰੂਰੀ ਹਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਹਰ ਪਿੰਡ ਵਿਚ ਖੇਡਾਂ ਕਰਵਾਈਆਂ ਜਾਣ। ਇਸ ਮੌਕੇ ਬੀਬੀ ਸਰਬਜੀਤ ਕੌਰ ਸਰਪੰਚ ਲਾਲਪੁਰ, ਸੰਤੋਖ ਚੰਦ, ਬਲਦੇਵ ਸਿੰਘ ਪੰਚ, ਕੁਲਦੀਪ ਰਾਮ ਪੰਚ, ਵਰੁਣ ਮਹੇ, ਅਮਨਦੀਪ ਪੰਚ, ਨੰਬਰਦਾਰ ਜਸਵੰਤ ਸਿੰਘ, ਜਸਪਾਲ ਰਾਮ, ਬਲਵਿੰਦਰ ਰਾਮ ਸਾਬਕਾ ਸਰਪੰਚ, ਬਿੱਟੂ ਬਾਬਾ, ਤੀਰਥ ਰਾਮ ਪੰਚ, ਨਿੰਦਰ ਪੰਚ, ਮਨਪ੍ਰੀਤ, ਹਰਭਿੰਦਰ ਸਿੰਘ ਆਦਿ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਤਪ ਅਸਥਾਨ ਬਾਬਾ ਬਰੂੜੀ ਜੀ ਦੇ ਧਾਰਮਿਕ ਅਸਥਾਨ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ Akali Councillor Arrested Amidst Chaos- ਸਮਰਾਲਾ ਨਗਰ ਕੌਂਸਲ ਚੋਣ- ਹੰਗਾਮੇ ਦੌਰਾਨ ਅਕਾਲੀ ਕੌਂਸਲਰ ਗ੍ਰਿਫ਼ਤਾਰ
Ad Position 24
No active advertisement