ਬਹਿਰਾਮ, 22 ਜੂਨ (ਸਰਬਜੀਤ ਸਿੰਘ ਰਾਣਾ)-ਧਾਰਮਿਕ ਅਸਥਾਨ ਦਰਬਾਰ ਲੱਖ ਦਾਤਾ ਪੰਜ ਪੀਰ ਚੱਕ ਰਾਮੂੰ ਵਿਖੇ ਪ੍ਰਬੰਧਕ ਕਮੇਟੀ ਵਲੋਂ ਐਨ. ਆਰ. ਆਈ. ਵੀਰਾਂ ਤੇ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾ ਸਾਲਾਨਾ ਮੇਲਾ ਸ਼ਰਧਾ ਨਾਲ ਕਰਵਾਇਆ। ਚਿਰਾਗਾਂ ਦੀ ਰਸਮ ਅਦਾ ਕੀਤੀ ਗਈ ਉਪਰੰਤ ਲਵਲੀ ਨਕਾਲ ਪਾਰਟੀ ਨਵਾਂਸ਼ਹਿਰ ਵਲੋਂ ਨਕਲਾਂ ਦਾ ਪ੍ਰੋਗਰਾਮ ਕੀਤਾ। ਕੁਲਦੀਪ ਗੁਲਾਮ ਕਵਾਲ ਐਂਡ ਪਾਰਟੀ ਵਲੋਂ 11 ਵਜੇ ਕਵਾਲੀਆਂ ਦਾ ਪ੍ਰੋਗਰਾਮ ਕੀਤਾ। ਉਪਰੰਤ ਝੰਡੇ ਤੇ ਚਾਦਰ ਦੀ ਰਸਮ ਤੋਂ ਬਾਅਦ ਧਾਰਮਿਕ ਤੇ ਸੱਭਿਆਚਾਰਕ ਸਟੇਜ ਲਗਾਈ ਗਈ ਜਿਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰਾਂ ਕੌਰ ਸਿਸਟਰ, ਰਣਜੀਤ ਕੌਰ, ਚਰਨਜੀਤ ਚੰਨੀ ਤੇ ਬੀਬਾ ਮੈਗਾ ਰਾਣੀ, ਅਮਰਜੀਤ ਚਮਕੀਲਾ, ਓਂਕਾਰ ਐਂਡ ਪਾਰਟੀ ਗੋਬਿੰਦਪੁਰ ਵਾਲੇ ਆਦਿ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਮੇਲੇ ’ਚ ਬੀਬੀ ਤਾਰੋ ਜੀ ਨੇ ਪਹੁੰਚ ਕੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਮਹਿੰਦਰ ਪਾਲ ਬਹਿਰਾਮ ਮੈਂਬਰ ਬਲਾਕ ਸੰਮਤੀ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਮੇਲੇ ਦੀ ਵਧਾਈ ਦਿੱਤੀ। ਰਣਜੀਤ ਸਿੰਘ ਰਾਣਾ ਤੇ ਮੀਕਾ ਸਿੰਘ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਵਰਤਾਈ ਗਈ। ਸਟੇਜ ਸਕੱਤਰ ਦੀ ਸੇਵਾ ਡਾ. ਚੂਹੜ ਸਿੰਘ ਮੁੰਨਾ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਦੋਨੋਂ ਦਿਨ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ। ਇਸ ਮੌਕੇ ਰਣਜੀਤ ਸਿੰਘ ਰਾਣਾ, ਸੰਤੋਖ ਲਾਲ ਗੋਗੀ, ਹਰਬੰਸ ਲਾਲ ਪੰਚ, ਡਾ. ਚੂਹੜ ਸਿੰਘ ਮੁੰਨਾ, ਮੀਕਾ ਸਿੰਘ ਮੰਡੇਰ, ਜਗਤਾਰ ਸਿੰਘ ਐਸ. ਆਈ, ਸਰਬਜੀਤ ਰਾਮ ਸਾਬੀ, ਚਰਨਜੀਤ ਚੰਨੀ, ਕਸ਼ਮੀਰ ਲਾਲ, ਮੱਖਣ ਰਾਮ, ਪੱਪੂ ਠੇਕੇਦਾਰ, ਗੁਰਦਿਆਲ ਰਾਮ ਆਦਿ ਹਾਜ਼ਰ ਸਨ।
ਲੱਖ ਦਾਤਾ ਪੰਜ ਪੀਰ ਚੱਕ ਰਾਮੂੰ ਵਿਖੇ ਮੇਲਾ ਸਮਾਪਤ
ਅਜੀਤ ਡੈਸਕ
23-06-2026