06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੋਬਿੰਦਪੁਰ ਵਿਖੇ ਸੰਤ ਬਾਬਾ ਭਗਵਾਨ ਦਾਸ ਦੀ ਬਰਸੀ ਮੌਕੇ ਸੰਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-07-2026
ਬੰਗਾ, 4 ਜੁਲਾਈ (ਕਰਮ ਲਧਾਣਾ) - ਸੰਤ ਬਾਬਾ ਹਰਸੂ ਦਾਸ ਵੱਲੋਂ ਵਰੋਸਾਏ ਸੰਤ ਬਾਬਾ ਭਗਵਾਨ ਦਾਸ ਦੀ ਬਰਸੀ ਪਿੰਡ ਗੋਬਿੰਦਪੁਰ ਵਿਖੇ ਸ਼ਰਧਾਪੂਰਵਕ ਮਨਾਈ ਗਈ। ਇਸ ਮੌਕੇ ਮਹਾਨ ਸੰਤ ਸਮਾਗਮ ਗੱਦੀ ਨਸ਼ੀਨ ਅਮਰਜੀਤ ਸਿੰਘ ਕਲੇਰ ਸਾਬਕਾ ਸਰਪੰਚ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ’ਤੇ ਚਿਰਾਗ ਰੌਸ਼ਨ ਕਰਨ ਉਪਰੰਤ ਕਵਾਲੀਆਂ ਦੀ ਮਹਿਫ਼ਲ ਸਜਾਈ ਗਈ। ਆਖਰੀ ਦਿਨ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਉੱਘੇ ਰਾਗੀ ਭਾਈ ਅਮਰਜੀਤ ਸਿੰਘ ਸਹੋਤਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਵੱਖ-ਵੱਖ ਡੇਰਿਆਂ ਦੇ ਸੰਤ ਮਹਾਂਪੁਰਸ਼ ਵੀ ਹਾਜ਼ਰ ਸਨ। ਗੱਦੀਨਸ਼ੀਨ ਅਮਰਜੀਤ ਸਿੰਘ ਕਲੇਰ ਵਲੋਂ ਆਏ ਹੋਏ ਮਹਾਂਪੁਰਖਾਂ ਅਤੇ ਅਹਿਮ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਹਰਬੰਸ ਲਾਲ ਵਿਰਦੀ ਪੱਦੀ ਮੱਟ ਵਾਲੀ ਤੇ ਪ੍ਰਮਿੰਦਰ ਸਿੰਘ ਸੋਢੀ ਕਲੇਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਤੇ ਚਾਹ ਪਕੌੜਿਆਂ ਦਾ ਲੰਗਰ ਵਿਸ਼ੇਸ਼ ਤੌਰ ’ਤੇ ਲਗਾਇਆ ਗਿਆ। ਆਖਰ ਵਿੱਚ ਗੱਦੀਨਸ਼ੀਨ ਅਮਰਜੀਤ ਸਿੰਘ ਕਲੇਰ ਵਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਿਧਾਨ ਸਭਾ ਬੰਗਾ ਦੀ ਚੋਣ ਮਜ਼ਬੂਤੀ ਨਾਲ ਲੜੇਗੀ : ਚੌਧਰੀ ਮੀਨਾ ਸੂੰਢ ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਕੁਰਸੀ ਯੁੱਧ ਨੇ ਲੋਕਾਂ ਸਾਹਮਣੇ ਪਾਰਟੀ ਦਾ ਅਸਲੀ ਚਿਹਰਾ ਬੇਨਕਾਬ ਕੀਤਾ: ਰਾਜਵਿੰਦਰ ਸਿੰਘ ਲੱਕੀ
Ad Position 24
No active advertisement