ਬਹਿਰਾਮ, 4 ਜੁਲਾਈ (ਨਛੱਤਰ ਸਿੰਘ ਬਹਿਰਾਮ, ਸਰਬਜੀਤ ਸਿੰਘ ਰਾਣਾ) - ਦਾਤਾ ਅਬਦੁੱਲਾ ਸ਼ਾਹ ਕਾਦਰੀ ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਵਿਖੇ ਸਲਾਨਾ ਪੰਜ ਰੋਜ਼ਾ ਜੋੜ ਮੇਲਾ ਮੌਜੂਦਾ ਗੱਦੀਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਦੀ ਰਹਿਨੁਮਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਦਿਨ ਰਾਤ ਲਗਾਤਾਰ ਚੱਲੇ ਮੇਲੇ ਵਿੱਚ ਵੱਖ-ਵੱਖ ਦਰਬਾਰਾਂ ਤੋਂ ਫ਼ਕੀਰਾਂ ਦੀ ਦੁਨੀਆ ਵਿੱਚ ਬਾਬਾ ਸੋਢੀ ਸ਼ਾਹ ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ, ਸਾਈਂ ਜੀਤ ਸ਼ਾਹ ਰੁੜਕਾ ਕਲਾਂ, ਸਾਈਂ ਫੱਕਰ ਸ਼ਾਹ ਦਾਦੂਵਾਲ, ਸਾਈਂ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ, ਸਾਈਂ ਸਾਧੂ ਸ਼ਾਹ ਚਿਸ਼ਤੀ ਦਰਬਾਰ ਬਾਬਾ ਬੂੜ ਸ਼ਾਹ ਚਿਸ਼ਤੀ ਕਟਾਰੀਆ, ਸਾਈਂ ਜਸਵੀਰ ਦਾਸ ਸਾਬਰੀ ਖ਼ਾਨਖਾਨਾ, ਸਾਈਂ ਲਖਵੀਰ ਸ਼ਾਹ ਕਟਾਰੀਆਂ, ਬੀਬੀ ਤਾਰੋ ਜੀ ਸਾਬਰ, ਸਾਈਂ ਕੁਲਰਾਜ ਮੁਹੰਮਦ, ਸਾਈਂ ਜਗਮਲ ਸ਼ਾਹ ਭਗਨਾ ਕਲਾਂ ਅੰਮ੍ਰਿਤਸਰ, ਮਨੀ ਸਾਈਂ ਤਾਰਾਗੜ੍ਹ ਤੋਂ ਇਲਾਵਾ ਵਿਧਾਇਕ ਬੰਗਾ ਡਾ. ਸੁਖਵਿੰਦਰ ਸੁੱਖੀ, ਵਿਧਾਇਕ ਨਵਾਂਸ਼ਹਿਰ ਡਾ.ਨਛੱਤਰ ਪਾਲ, ਵਿਧਾਇਕ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ, ਰੌਬੀ ਕੰਗ ਹਲਕਾ ਇੰਚਾਰਜ ਨਵਾਂਸ਼ਹਿਰ, ਸੀਨੀਅਰ ਆਪ ਆਗੂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਫਿਲੌਰ, ਚੌਧਰੀ ਮੋਹਣ ਲਾਲ ਸਾਬਕਾ ਵਿਧਾਇਕ ਬੰਗਾ, ਡਾ. ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ, ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਕਮਲਜੀਤ ਬੰਗਾ ਪ੍ਰਧਾਨ ਜ਼ਿਲ੍ਹਾ ਕਿਸਾਨ ਕਾਂਗਰਸ ਪੰਜਾਬ, ਨਾਮਵਰ ਕਲਾਕਾਰ ਲਖਵਿੰਦਰ ਵਡਾਲੀ, ਅਮਰਿੰਦਰ ਬੌਬੀ, ਬੂਟਾ ਮੁਹੰਮਦ, ਸਰਦਾਰ ਅਲੀ, ਕਾਂਸੀ ਨਾਥ, ਕਮਲ ਖਾਨ, ਕੰਠ ਕਲੇਰ, ਗੁਰਲੇਜ ਅਖ਼ਤਰ, ਗਿੱਲ ਸਿਸਟਰ, ਰਾਣੀ ਅਰਮਾਨ, ਨਗਮਾ ਖਾਨ, ਰਣਜੀਤ ਰਾਣਾ, ਗੁਰਮੇਜ ਮੇਹਲੀ, ਕਮਲ ਕਟਾਣੀਆ ਅਤੇ ਕਵਾਲ ਪਾਰਟੀਆਂ ’ਚ ਬੰਟੀ ਕਵਾਲ, ਮੁਨੱਬਰ ਅਲੀ ਖਾਨ, ਕਰਾਮਤ ਫਕੀਰ, ਰਾਂਝਣ ਅਲੀ ਆਦਿ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਭਰੀਆਂ। ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਕਾਦਰੀ ਵਲੋਂ ਫ਼ਕੀਰਾਂ, ਰਾਜਨੀਤਿਕ ਸ਼ਖਸ਼ੀਅਤਾਂ, ਕਲਾਕਾਰਾਂ, ਕਵਾਲ ਪਾਰਟੀਆਂ, ਪ੍ਰਸ਼ਾਸ਼ਨ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਾਰਿਆਂ ਦੀ ਤੰਦਰੁਸਤੀ ਲਈ ਦਾਤਾ ਜੀ ਅੱਗੇ ਦੁਆ ਕੀਤੀ। ਸਟੇਜ ਸੈਕਟਰੀ ਦੀ ਭੂਮਿਕਾ ਆਸ਼ੂ ਚੋਪੜਾ ਤੇ ਨੂਰ ਮੁਹੰਮਦ ਨੇ ਬਾਖੂਬੀ ਨਿਭਾਈ। ਇਸ ਮੌਕੇ ਮੁਹੰਮਦ ਆਸ਼ਕ ਨੀਲਾ, ਮੀਰਾਂ ਸ਼ਰਮਾ ਸਰਪੰਚ ਮੰਢਾਲੀ, ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਬਲਜੀਤ ਸਿੰਘ ਸਾਬਕਾ ਸਰਪੰਚ ਕੁਲਥਮ, ਤੀਰਥ ਸਿੰਘ ਨੰਬਰਦਾਰ, ਰਜਿੰਦਰ ਸ਼ਰਮਾ, ਡਾਕਟਰ ਸਤਨਾਮ ਸਿੰਘ ਪਰਸੋਵਾਲ, ਨੰਬਰਦਾਰ ਹੁਸਨ ਲਾਲ ਜੱਬੋਵਾਲ, ਚੈਨ ਸਿੰਘ ਪਰਸੋਵਾਲ, ਸੋਨੀ ਮੰਢਾਲੀ, ਧਰਮਿੰਦਰ ਸਿੰਘ ਨੰਬਰਦਾਰ ਮੰਢਾਲੀ, ਸੋਨੂੰ ਜੱਸੋਮਜਾਰਾ, ਡਾ. ਜਗਦੀਸ਼ ਮੁਹੰਮਦ ਜੰਡਿਆਲੀ, ਪੱਪੀ ਅਨੀਹਰ, ਬਿੱਟਾ ਸੰਧੂ, ਸੋਨੀ ਬਹੂਆ, ਹਨੀ, ਮਨੀ, ਗੋਰਾ ਮੋਹਣ ਬੱਧਣ।