07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਬੇਕਾਬੂ ਓਵਰਲੋਡ ਟਿੱਪਰ ਨੇ ਬਜ਼ੁਰਗ ਜੋੜੇ ਨੂੰ ਮਾਰੀ ਫ਼ੇਟ

Ad Position 21
No active advertisement
ਅਜੀਤ ਡੈਸਕ 10-07-2026

ਰਾਹੋਂ/ਉਸਮਾਨਪੁਰ, 9 ਜੁਲਾਈ (ਉਂਕਾਰ ਸਿੰਘ ਰਾਠੌਰ, ਸੰਦੀਪ ਮਝੂਰ)-ਰਾਹੋਂ-ਜਾਡਲਾ ਰੋਡ ‘ਤੇ ਉਸ ਵੇਲੇ ਹੜਕੰਪ ਦਾ ਮਾਹੌਲ ਬਣ ਗਿਆ ਜਦੋਂ ਬਜ਼ਰੀ ਨਾਲ ਲੱਦਿਆ ਇੱਕ ਓਵਰਲੋਡ ਟਿੱਪਰ ਬੇਕਾਬੂ ਹੋ ਕੇ ਬਜ਼ੁਰਗ ਜੋੜੇ ਦੇ ਮੋਟਰਸਾਈਕਲ ਨਾਲ ਜਾ ਟਕਰਾਇਆ। ਜ਼ੋਰਦਾਰ ਟੱਕਰ ਕਾਰਨ ਦੋਵੇਂ ਸੜਕ ‘ਤੇ ਡਿੱਗ ਪਏ ਅਤੇ ਸੱਟਾਂ ਲੱਗੀਆਂ। ਟਿੱਪਰ ਚਾਲਕ ਨੂੰ ਪਿੱਛਾ ਕਰਕੇ ਉਸਮਾਨਪੁਰ ਦੇ ਨੌਜਵਾਨਾਂ ਵਲੋਂ ਜਾਡਲਾ ਟੀ-ਪੁਆਇੰਟ ‘ਤੇ ਰੋਕਿਆ ਗਿਆ। ਨੌਜਵਾਨਾਂ ਨੇ ਦਸਿਆ ਕੇ ਹਾਦਸਾ ਦੇਖ ਕੇ ਰਾਹਗੀਰ ਤੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸੰਭਾਲਿਆ। ਜ਼ਖ਼ਮੀ ਅਮਰਜੀਤ ਰਾਮ ਨੇ ਦੱਸਿਆ ਕਿ ਉਹ ਆਪਣੀ ਪਤਨੀ ਸੀਤਾ ਰਾਣੀ ਨਾਲ ਰਾਹੋਂ ਤੋਂ ਆਪਣੇ ਪਿੰਡ ਮਜਾਰਾ ਖ਼ੁਰਦ ਵਾਪਸ ਜਾ ਰਹੇ ਸਨ। ਜਿਵੇਂ ਹੀ ਉਹ ਜਾਡਲਾ ਰੋਡ ‘ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਬਜ਼ਰੀ ਨਾਲ ਭਰੇ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਕਿਸਮਤ ਸਾਥ ਨਾ ਦਿੰਦੀ ਤਾਂ ਇਹ ਹਾਦਸਾ ਜਾਨਲੇਵਾ ਵੀ ਹੋ ਸਕਦਾ ਸੀ। ਟਿੱਪਰ ਚਾਲਕ ਨੇ ਦਸਿਆ ਕੇ ਟਿੱਪਰ ਓਵਰਲੋਡ ਹੋਣ ਕਾਰਨ ਸਮੇਂ ਸਿਰ ਬ੍ਰੇਕ ਨਹੀਂ ਲੱਗੀ ਤੇ ਉਨੀਂਦਰਾ ਹੋਣ ਕਾਰਨ ਵਾਹਨ ‘ਤੇ ਕਾਬੂ ਨਹੀਂ ਰਹਿ ਸਕਿਆ ਅਤੇ ਹਾਦਸਾ ਵਾਪਰ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਲੋਕਾਂ ਨੇ ਕਿਹਾ ਕਿ ਰਾਹੋਂ-ਜਾਡਲਾ ਰੋਡ ‘ਤੇ ਰੋਜ਼ਾਨਾ ਓਵਰਲੋਡ ਟਿੱਪਰ ਬੇਰੋਕ-ਟੋਕ ਦੌੜਦੇ ਹਨ ਤੇ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਓਵਰਲੋਡ ਤੇ ਤੇਜ਼ ਰਫ਼ਤਾਰ ਵਾਹਨਾਂ ‘ਤੇ ਤੁਰੰਤ ਸਖ਼ਤੀ ਨਾ ਕੀਤੀ ਗਈ ਤਾਂ ਕਿਸੇ ਦਿਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੇਤ ਤੇ ਬਜ਼ਰੀ ਨਾਲ ਭਰੇ ਓਵਰਲੋਡ ਟਿੱਪਰਾਂ ਦੀ ਨਿਯਮਿਤ ਜਾਂਚ ਕੀਤੀ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ’ਚ ‘ਆਪ’ ਦੀ ਇਕਤਰਫ਼ਾ ਜਿੱਤ- ਰੌਬੀ ਕੰਗ ਅਗਲੀ ਖ਼ਬਰ ਕਾਰ ਅਤੇ ਬੇਸਹਾਰਾ ਪਸ਼ੂ ਵਿਚਾਲੇ ਟੱਕਰ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ
Ad Position 24
No active advertisement