06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸੰਤੁਲਣ ਵਿਗੜਨ ਨਾਲ ਟਰੈਕਟਰ ਰੇਲਿੰਗ ਨਾਲ ਜਾ ਟਕਰਾਇਆ, ਵਿਚਕਾਰੋਂ ਹੋਏ ਦੋ ਟੋਟੇ

Ad Position 21
No active advertisement
ਅਜੀਤ ਡੈਸਕ 10-07-2026

ਕਾਠਗੜ੍ਹ/ਰੱਤੇਵਾਲ, 9 ਜੁਲਾਈ (ਹਰਸਿਮਰਨ ਸਿੰਘ ਕਲੇਰ, ਅਸ਼ੋਕ ਕੁਮਾਰ ਲੀਲ)- ਰੋਪੜ ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਕਾਠਗੜ੍ਹ ਮੋੜ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ.ਐਸ.ਐਫ ਟੀਮ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਰਾਹਗੀਰਾਂ ਤੋਂ ਪਤਾ ਚੱਲਿਆ ਕੇ ਨਿਆਰਾ ਪੈਟਰੋਲ ਪੰਪ ਕਾਠਗੜ੍ਹ ਮੋੜ ਕੋਲ ਇੱਕ ਐਕਸੀਡੈਂਟ ਹੋ ਗਿਆ ਹੈ ਤਾਂ ਉਹਨਾਂ ਨੇ ਤਰੁੰਤ ਮੌਕੇ ‘ਤੇ ਜਾ ਕੇ ਦੇਖਿਆ ਕਿ ਇੱਕ ਟਰੈਕਟਰ ਜੋ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਜਿਸ ਨੂੰ ਅਸ਼ੋਕ ਕੁਮਾਰ ਪੁੱਤਰ ਮਲੂਕ ਚੰਦ ਪਿੰਡ ਭੇਡੀਆਂ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਜਿਸ ਵਿੱਚ ਸਟਰਿੰਗ ਲੋਡ ਸੀ, ਜਦੋਂ ਇਹ ਟਰੈਕਟਰ-ਟਰਾਲੀ ਪੈਟਰੋਲ ਪੰਪ ਨਿਆਰਾ ਪੈਟਰੋਲ ਪੰਪ ਦੇ ਸਾਹਮਣੇ ਪਹੁੰਚੀਆਂ ਤਾਂ ਅਚਾਨਕ ਟਰੈਕਟਰ ਦਾ ਸਤੁੰਨਲ ਵਿਗੜ ਗਿਆ ਨਾਲ ਟਰੈਕਟਰ ਬੈਕਾਬੂ ਹੋ ਕੇ ਰੇਲਿੰਗ ਨਾਲ ਜਾ ਟਕਰਾਇਆ ਅਤੇ ਟਰੈਕਟਰ ਰੈਲਿੰਗ ਦੇ ਵੱਜਣ ਕਾਰਨ ਟਰੈਕਟਰ ਦੇ ਵਿੱਚਕਾਰੋਂ ਦੋ ਟੋਟੇ ਹੋ ਗਏ ਤੇ ਟਰੈਕਟਰ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਐਸ.ਐਸ.ਐਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਟਰੈਕਟਰ ਨੂੰ ਸਾਇਡ ‘ਤੇ ਕਰਵਾਇਆ। ਹਾਦਸੇ ਵਿੱਚ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਬਲਾਕ ਡੇਹਲੋਂ ਦੇ ਪਿੰਡਾਂ ਅੰਦਰ ਪ੍ਰਭਾਵੀ ਲੋਕ ਮਿਲਣੀ ਪ੍ਰੋਗਰਾਮ ਅਗਲੀ ਖ਼ਬਰ ਕਿਸ਼ਨਪੁਰ ਦੇ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ ਨੇ ਉੱਤਰਾਖੰਡ ਪੀ.ਸੀ.ਐਸ. ਪ੍ਰੀਖਿਆ ’ਚ ਗੱਡੇ ਝੰਡੇ
Ad Position 24
No active advertisement