ਪੋਜੇਵਾਲ ਸਰਾਂ, 10 ਜੁਲਾਈ (ਨਵਾਂਗਰਾਈਂ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਸੜਕ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਦੋ ਸਾਲ 5 ਮਹੀਨੇ ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ। ਇਸ ਸੇਵਾ ਦੌਰਾਨ ਪੰਜਾਬ ਫਾਰੇਸਟ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕਿਲਾ ਅਨੰਦਗੜ੍ਹ ਸਾਹਿਬ ਦੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਬੂਟੇ ਲਗਾਉਣ ਦੀ ਸ਼ੁਰੂਆਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਬਾਬਾ ਭਾਗ ਸਿੰਘ ਕਜਲਾ ਬੰਗਾ ਵਾਲੇ ਤੇ ਬਾਬਾ ਸਤਨਾਮ ਸਿੰਘ ਮੁੱਖ ਪ੍ਰਬੰਧਕ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਕੀਤੀ ਗਈ। ਉਹਨਾਂ ਸੰਗਤ ਨੂੰ ਅਪੀਲ ਕੀਤੀ ਉਹ ਇਸ ਵਿਰਾਸਤੀ ਬੂਟਿਆ ਦੀ ਸੇਵਾ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ। ਇਸ ਮੌਕੇ ਉਹਨਾਂ ਪੰਜਾਬ ਫਾਰੇਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵੱਖ-ਵੱਖ ਜ਼ਿਲ੍ਹਿਆ ਤੋਂ ਆਏ ਆਗੂਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਪੰਜਾਬ ਫਾਰੇਸਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਜਗਦੀਪ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਮਹਿੰਦਰ ਸਿੰਘ ਧਾਲੀਵਾਲ ਨੇ ਬਾਬਾ ਸਤਨਾਮ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਹਾਂਪੁਰਸ਼ਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਜੋ ਕੰਮ ਕੀਤੇ ਜਾ ਰਹੇ ਹਨ ਉਹ ਆਪਣੇ ਆਪ ਵਿੱਚ ਮਿਸ਼ਾਲ ਹਨ। ਇਸ ਮੌਕੇ ਬਾਬਾ ਸਾਹਿਬ ਸਿੰਘ ਸਾਹਬਾ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਸਤਨਾਮ ਸਿੰਘ ਮੁਣਸ਼ੀ, ਸਿਮਰਨਜੀਤ ਸਿੰਘ ਸੇਮਾ, ਮਨਪ੍ਰੀਤ ਸਿੰਘ ਜੱਗਾ, ਜਗਦੀਪ ਸਿੰਘ ਢਿੱਲੋਂ ਸਰਪਰਸਤ, ਮਹਿੰਦਰ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਮੋਗਾ, ਹਰਚੰਦ ਸਿੰਘ ਰਿਟਾ. ਆਰ.ਓ. ਰੋਪੜ, ਜਸਵੰਤ ਸਿੰਘ ਭੱਟੀ ਨਵਾਂਸ਼ਹਿਰ, ਕਰਮਜੀਤ ਸਿੰਘ ਰਿਟਾ. ਆਰ.ਓ ਸਿੱਧਵਾ ਬੇਟ, ਸੁਰਜੀਤ ਸਿੰਘ ਸੈਣੀ ਹੁਸ਼ਿਆਰਪੁਰ, ਸੁਰਜੀਤ ਸਿੰਘ ਹੁਸ਼ਿਆਰਪੁਰ, ਜਗਜੀਵਨ ਜਸਵਾਲ, ਮਨਜੀਤ ਸਿੰਘ, ਬਲਵੀਰ ਸਿੰਘ ਸ੍ਰੀ ਆਨੰਦਪੁਰ ਸਾਹਿਬ, ਬਲਵੀਰ ਸਿੰਘ ਸੁਪਰਡੈਂਟ, ਬਲਵਿੰਦਰ ਕੁਮਾਰ ਸੈਣੀ ਹੁਸ਼ਿਆਰਪੁਰ, ਮਨੋਹਰ ਲਾਲ ਨਵਾਂਸ਼ਹਿਰ, ਗੁਰਮੀਤ ਲਾਲ ਨਾਨੋਵਾਲ, ਹੁਸਨ ਚੰਦ ਰੋਪੜ, ਭੁਪਿੰਦਰ ਸਿੰਘ ਰੋਪੜ, ਰਣਧੀਰ ਸਿੰਘ ਚੱਕਾਲ ਚੇਅਰਮੈਨ, ਸਿਰੀ ਰਾਮ, ਸੁਰਿੰਦਰ ਪਾਲ ਸਿੰਘ ਕਾਹਲੋਂ, ਕਰਮਜੀਤ ਸਿੰਘ ਜਗਰਾਓਂ, ਗੁਰਸੇਵਕ ਸਿੰਘ ਮੋਗਾ, ਹੁਸਨ ਚੰਦ, ਸ੍ਰੀ ਰਾਮ, ਰਵਿੰਦਰ ਸਿੰਘ, ਸੁਰਜੀਤ ਸਿੰਘ, ਹਰਚੰਦ ਸਿੰਘ ਆਦਿ ਸਮੇਤ ਸਮੂਹ ਸੇਵਾਦਾਰ ਹਾਜ਼ਰ ਸਨ।