03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕੰਢੀ ਨਹਿਰ ਦੇ ਕਿਨਾਰੇ ਤੋਂ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 12-07-2026
ਪੋਜੇਵਾਲ ਸਰਾਂ, 11 ਜੁਲਾਈ (ਨਵਾਂਗਰਾਈਂ) - ਪਿੰਡ ਕਰੀਮਪੁਰ ਚਾਹਵਾਲਾ ਵਿਖੇ ਕੰਢੀ ਨਹਿਰ ਦੇ ਕਿਨਾਰੇ ’ਤੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਨਹਿਰੀ ਵਿਭਾਗ ਦਾ ਕਰਮਚਾਰੀ ਨਹਿਰ ਦੀ ਸਫਾਈ ਲਈ ਕਰੀਮਪੁਰ ਚਾਹਵਾਲਾ ਵਿਖੇ ਜਿੱਥੋਂ ਨਹਿਰ ਪਾਈਪਾਂ ’ਚ ਪਾਈ ਗਈ ਹੈ ਉਸ ਸਥਾਨ ’ਤੇ ਗਿਆ ਤਾਂ ਉਸ ਨੇ ਦੇਖਿਆ ਉੱਥੇ ਵਿਅਕਤੀ ਦੀ ਲਾਸ਼ ਪਈ ਹੈ। ਉਸ ਨੇ ਤੁਰੰਤ ਪਿੰਡ ਦੇ ਨੌਜਵਾਨਾਂ ਨੂੰ ਦੱਸਿਆ। ਉਹਨਾਂ ਤੁਰੰਤ ਪੋਜੇਵਾਲ ਪੁਲਿਸ ਨੂੰ ਸੂਚਿਤ ਕੀਤਾ ਤੇ ਪੋਜੇਵਾਲ ਪੁਲਿਸ ਐਸ.ਐਚ.ਓ. ਪੋਜੇਵਾਲ ਕਮਲ ਤਨੇਜਾ ਦੀ ਅਗਵਾਈ ਵਿੱਚ ਮੌਕੇ ’ਤੇ ਪਹੁੰਚ ਗਈ। ਵਿਅਕਤੀ ਦੀ ਪਹਿਚਾਣ ਹਰੀ ਰਾਮ ਪੁੱਤਰ ਸਵ:ਦਰਸ਼ਨ ਲਾਲ ਨੰਬਰਦਾਰ ਉਮਰ ਤਕਰੀਬਨ 55 ਸਾਲ ਪਿੰਡ ਕਰੀਮਪੁਰ ਚਾਹਵਾਲਾ ਵਜੋਂ ਹੋਈ। ਪਰਿਵਾਰਕ ਮੈਂਬਰਾਂ ਅਨੁਸਾਰ ਹਰੀ ਰਾਮ ਬੀਤੇ ਕੱਲ੍ਹ ਸਵੇਰ ਤੋਂ ਆਪਣੇ ਕੰਮ ਲਈ ਬਾਹਰ ਗਿਆ ਹੋਇਆ ਸੀ। ਪੁਲਿਸ ਵਲੋਂ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ ਵਲੋਂ ਐਸ. ਆਈ. ਆਰ. ਅਧੀਨ ਚੱਲ ਰਹੇ ਕੰਮਕਾਜ ਦਾ ਨਿਰੀਖਣ ਅਗਲੀ ਖ਼ਬਰ ਕਾਠਗੜ੍ਹ ਪੁਲਿਸ ਵਲੋਂ ਵੱਖ-ਵੱਖ ਪਿੰਡਾਂ ’ਚ ਤੜਕਸਾਰ ਛਾਪੇਮਾਰੀ, 12 ਸ਼ੱਕੀਆਂ ਨੂੰ ਹਿਰਾਸਤ ’ਚ ਲਿਆ
Ad Position 24
No active advertisement