ਰਾਹੋਂ, 12 ਜੁਲਾਈ (ਉਂਕਾਰ ਸਿੰਘ ਰਾਠੋਰ) - ਰਾਹੋਂ ਵਿਖੇ ਜਾਡਲਾ ਰੋਡ ’ਤੇ ਸਥਿਤ ਪਾਸਟਰ ਬਖਸ਼ੀਸ਼ ਦੇ ਚਰਚ ਵਿੱਚ ਕਾਂਗਰਸ ਪਾਰਟੀ ਦੇ ਘੱਟ ਗਿਣਤੀ ਵਿਭਾਗ ਦੇ ਪੰਜਾਬ ਚੇਅਰਮੈਨ ਪ੍ਰੋਫੈਸਰ ਇਮੈਨੁਅਲ ਨਾਹਰ ਅਤੇ ਸੀਨੀਅਰ ਕਾਂਗਰਸੀ ਆਗੂ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਪੰਜਾਬ ਮਸੀਹ ਏਕਤਾ ਫਰੰਟ ਅਤੇ ਮਸੀਹ ਭਾਈਚਾਰੇ ਵਲੋ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਮਸੀਹ ਏਕਤਾ ਫਰੰਟ ਦੇ ਸੂਬਾ ਪ੍ਰਧਾਨ ਜਸਵਿੰਦਰ ਜੱਸੀ, ਪਾਸਟਰ ਮੋਹਨ ਲਾਲ, ਪਾਸਟਰ ਬਖਸ਼ੀਸ਼, ਪਾਸਟਰ ਨਿਰਮਲ ਦਾਸ ਅਤੇ ਪਾਸਟਰ ਲਖਵੀਰ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਪੰਜਾਬ ਮਸੀਹ ਏਕਤਾ ਫਰੰਟ ਦੇ ਸੂਬਾ ਪ੍ਰਧਾਨ ਜਸਵਿੰਦਰ ਜੱਸੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਸੀਹ ਭਾਈਚਾਰੇ ਦੀ ਸ਼ੁੱਭ ਚਿੰਤਕ ਰਹੀ ਅਤੇ ਕਾਂਗਰਸ ਸਰਕਾਰ ਵਿੱਚ ਮਸੀਹ ਭਾਈਚਾਰਾ ਸੁਰੱਖਿਅਤ ਰਿਹਾ ਅਤੇ ਇਸ ਮੌਕੇ ’ਤੇ ਕਾਂਗਰਸ ਪਾਰਟੀ ਘੱਟ ਗਿਣਤੀ ਵਿਭਾਗ ਦੇ ਪੰਜਾਬ ਚੇਅਰਮੈਨ ਮੁੱਖ ਮਹਿਮਾਨ ਪ੍ਰੋਫੈਸਰ ਇਮੈਨੁਅਲ ਨਾਹਰ ਅਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਸੀਹ ਭਾਈਚਾਰੇ ਦੇ ਲੋਕਾਂ ਨਾਲ ਅਤੇ ਘੱਟ ਗਿਣਤੀ ਵਰਗ ਦੇ ਲੋਕਾਂ ਨਾਲ ਖੜ੍ਹੀ ਹੈ। 2027 ਵਿੱਚ ਸੂਬੇ ਅੰਦਰ ਕਾਂਗਰਸ ਸਰਕਾਰ ਬਣੇਗੀ। ਇਸ ਮੌਕੇ ਜਸਵਿਰ ਸੰਧੂ, ਹਰਮੇਸ਼ ਮਸੀਹ, ਦਰਸ਼ਨ ਮਾਹਲ, ਇਸਾ ਦਾਸ, ਆਸ਼ੀਸ਼ ਸਹੋਤਾ, ਦਾਨੀਆਲ ਮਸੀਹ ਆਦਿ ਹਾਜ਼ਰ ਸਨ।
ਰਾਹੋਂ ਪਹੁੰਚਣ ’ਤੇ ਕਾਂਗਰਸ ਪਾਰਟੀ ਦੇ ਘੱਟ ਗਿਣਤੀ ਵਿਭਾਗ ਦੇ ਸੂਬਾ ਚੇਅਰਮੈਨ ਦਾ ਕੀਤਾ ਸਵਾਗਤ
ਅਜੀਤ ਡੈਸਕ
13-07-2026