09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕਸ਼ਯਪ ਮਹਿਰਾ ਵੈਲਫੇਅਰ ਬੋਰਡ ਦਾ ਵੀ ਜਲਦੀ ਗਠਨ ਕੀਤਾ ਜਾਵੇ- ਕੈਪਟਨ ਹਰਜੀਤ ਸਿੰਘ ਮਜਾਰੀ

Ad Position 21
No active advertisement
ਅਜੀਤ ਡੈਸਕ 24-07-2026
ਮਜਾਰੀ/ਸਾਹਿਬਾ, 23 ਜੁਲਾਈ (ਨਿਰਮਲਜੀਤ ਸਿੰਘ ਚਾਹਲ) - ਪੰਜਾਬ ਵਿਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਖੁਸ਼ਹਾਲ ਅਤੇ ਵੱਡਮੁੱਲਾ ਮਹਿਸੂਸ ਕਰ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚਲੇ ਸਾਰੇ ਹੀ ਭਾਈਚਾਰਿਆਂ ਨੂੰ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਵੈਲਫੇਅਰ ਬੋਰਡ ਬਣਾਏ ਜਾ ਰਹੇ ਹਨ ਜਿਸ ਨਾਲ ਪੰਜਾਬ ਦਾ ਹਰ ਇੱਕ ਵਰਗ ਤਰੱਕੀ ਕਰੇਗਾ ਅਤੇ ਪੰਜਾਬ ਆਪਣੇ ਆਪ ਵਿੱਚ ਇੱਕ ਖੁਸ਼ਹਾਲ ਸੂਬਾ ਬਣ ਕੇ ਉਭਰ ਰਿਹਾ ਹੈ। ਇਸ ਲੜੀ ਨੂੰ ਅੱਗੇ ਤੋਰਦੇ ਹੋਏ ਕਸ਼ਅਪ ਮਹਿਰਾ ਸਮਾਜ ਦਾ ਇੱਕ ਵਫਦ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਗਰਮ ਮੈਂਬਰ ਕੈਪਟਨ ਹਰਜੀਤ ਸਿੰਘ ਅਤੇ ਹਰਜੀਤ ਸਿੰਘ ਦਬਲੈੜ ਮਜਾਰੀ ਅਤੇ ਕੁਲਦੀਪ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਮਿਲਿਆ ਤੇ ਆਪਣੇ ਸਮਾਜ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਕੈਪਟਨ ਹਰਜੀਤ ਸਿੰਘ ਅਤੇ ਹਰਜੀਤ ਸਿੰਘ ਦਬਲੈੜ ਮਜਾਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਾਡੇ ਕਸ਼ਯਪ ਮਹਿਰਾ ਸਮਾਜ ਦੀ ਤਕਰੀਬਨ 40 ਲੱਖ ਦੇ ਕਰੀਬ ਆਬਾਦੀ ਹੈ ਉਸ ਹਿਸਾਬ ਦੇ ਨਾਲ ਸਾਨੂੰ ਰਾਜਨੀਤਿਕ ਤੌਰ ’ਤੇ ਕਿਸੇ ਵੀ ਪਾਰਟੀ ਵੱਲੋਂ ਕੋਈ ਵੀ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ ਪਰ ਜਿਸ ਤਰ੍ਹਾਂ ਹੁਣ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੇਕ ਨੀਤੀ ਅਤੇ ਚੰਗੀ ਸੋਚ ਨੂੰ ਦੇਖਦੇ ਹੋਏ ਅਸੀਂ ਆਸ ਕਰਦੇ ਹਾਂ ਕਿ ਮੌਜੂਦਾ ਸਰਕਾਰ ਪੰਜਾਬ ਵਿਚਲੇ ਬਾਕੀ ਭਾਈਚਾਰਿਆਂ ਵਾਂਗ ਸਾਡੇ ਕਸ਼ਯਪ ਮਹਿਰਾ ਸਮਾਜ ਨੂੰ ਮਾਣ ਸਤਿਕਾਰ ਦਿੰਦੇ ਹੋਏ ਸਾਡਾ ਵੀ ਵੈਲਫੇਅਰ ਬੋਰਡ ਬਣਾਏਗੀ। ਇਸ ਮੌਕੇ ਡਿਪਟੀ ਸਪੀਕਰ ਨੇ ਵਫਦ ਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਤੁਹਾਡੀਆਂ ਇਹ ਮੰਗਾਂ ਪ੍ਰਤੀ ਆਵਾਜ਼ ਚੁੱਕਾਂਗਾ ਤੇ ਕੋਸ਼ਿਸ਼ ਕਰਾਂਗਾ ਵੀ ਜਲਦੀ ਤੋਂ ਜਲਦੀ ਬਾਕੀ ਭਾਈਚਾਰਿਆਂ ਵਾਂਗ ਕਸ਼ਯਪ ਮਹਿਰਾ ਵੈਲਫੇਅਰ ਬੋਰਡ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਪ੍ਰਧਾਨਗੀ ਸੇਵਾਵਾਂ ਲਈ ਲਾਇਨ ਰਾਜੀਵ ਸ਼ਰਮਾ ਦਾ ਕਲੱਬ ਮੁਕੰਦਪੁਰ ਵੱਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਵਿਦਿਆਰਥੀਆਂ ’ਤੇ ਦਿੱਲੀ ਪੁਲਿਸ ਵਲੋਂ ਲਾਠੀਚਾਰਜ ਲੋਕਤੰਤਰ ’ਤੇ ਹਮਲਾ -ਕਮਲਜੀਤ ਬੰਗਾ
Ad Position 24