02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਝਿੰਗੜਾਂ ਵਿਖੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਇਕਾਈ ਮੁਕੰਦਪੁਰ ਦੀ ਹੋਈ ਮਹੀਨਾਵਾਰ ਮੀਟਿੰਗ

ਔੜ/ਝਿੰਗੜਾਂ, 2 ਅਗਸਤ (ਕੁਲਦੀਪ ਸਿੰਘ ਝਿੰਗੜ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਦੀ ਪ੍ਰਧਾਨਗੀ ਹੇਠ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਹੋਈ ਜਿਸ ਵਿੱਚ ਬਲਾਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸਮੂਹ ਜਥੇਬੰਦੀ ਵਲੋਂ ਜ਼ਿਲ੍ਹਾ ਕਮੇਟੀ ਮੈਂਬਰ ਜਗਦੀਸ਼ ਕਾਹਮਾ ਦੇ ਪੂਜਨੀਕ ਚਾਚੀ ਦੀ ਹੋਈ ਅਚਾਨਕ ਮੌਤ ’ਤੇ ਸਮੂਹ ਜਥੇਬੰਦੀ ਸਾਥੀਆਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।

Ad Position 21
No active advertisement
ਅਜੀਤ ਡੈਸਕ 03-08-2026
ਔੜ/ਝਿੰਗੜਾਂ, 2 ਅਗਸਤ (ਕੁਲਦੀਪ ਸਿੰਘ ਝਿੰਗੜ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਦੀ ਪ੍ਰਧਾਨਗੀ ਹੇਠ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਹੋਈ ਜਿਸ ਵਿੱਚ ਬਲਾਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਸਮੂਹ ਜਥੇਬੰਦੀ ਵਲੋਂ ਜ਼ਿਲ੍ਹਾ ਕਮੇਟੀ ਮੈਂਬਰ ਜਗਦੀਸ਼ ਕਾਹਮਾ ਦੇ ਪੂਜਨੀਕ ਚਾਚੀ ਦੀ ਹੋਈ ਅਚਾਨਕ ਮੌਤ ’ਤੇ ਸਮੂਹ ਜਥੇਬੰਦੀ ਸਾਥੀਆਂ ਵਲੋਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਪ੍ਰਧਾਨ ਪ੍ਰਸ਼ੋਤਮ ਲਾਲ ਗੁਣਾਚੌਰ ਨੇ ਆਪਣੇ ਕਿੱਤੇ ਨਾਲ ਸਬੰਧਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਉਨ੍ਹਾਂ ਸਾਥੀਆਂ ਨੂੰ ਸਟੇਟ ਜਥੇਬੰਦੀ ਵਲੋਂ ਜਾਰੀ ਕੀਤੀਆਂ ਹਿਦਾਇਤਾਂ ਬਾਰੇ ਜਾਣੂੰ ਕਰਵਾਇਆ। ਜ਼ਿਲ੍ਹਾ ਕਮੇਟੀ ਮੈਂਬਰ ਰਾਮ ਜੀ ਦਾਸ ਗੁਣਾਚੌਰ, ਸੀਨੀਅਰ ਕਮੇਟੀ ਮੈਂਬਰ ਅੰਮ੍ਰਿਤ ਲਾਲ ਗੁਣਾਚੌਰ, ਗੁਰਪ੍ਰੀਤ ਸਾਧਪੁਰ ਵਾਈਸ ਪ੍ਰਧਾਨ ਰਾਜਿੰਦਰ ਪਾਂਡੇ ਚਾਹਲ ਖੁਰਦ, ਪਰਮਜੀਤ ਪੰਮੀ ਲਾਲੋ ਮਜਾਰਾ ਆਦਿ ਸਾਥੀ ਅਹੁਦੇਦਾਰਾਂ ਨੇ ਵੀ ਆਪਣੇ ਕੰਮਾਂਕਾਰਾਂ ਪ੍ਰਤੀ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਜਥੇਬੰਦੀ ਨਾਲ ਨਵੇਂ ਜੁੜੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਉਨ੍ਹਾਂ ਮੀਟਿੰਗ ਵਿੱਚ ਪੁੱਜੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਮਹੀਨਾਵਾਰ ਮੀਟਿੰਗ ਵਿੱਚ ਸਮੂਹ ਸਾਥੀਆਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ। ਇਸ ਮੌਕੇ ਪ੍ਰਧਾਨ ਪ੍ਰਸ਼ੋਤਮ ਲਾਲ, ਦੇਸ ਰਾਜ, ਰਾਜਿੰਦਰ ਪਾਂਡੇ, ਅਮ੍ਰਿਤ ਲਾਲ ਗੁਣਾਚੌਰ, ਰਾਮ ਜੀ ਦਾਸ ਗੁਣਾਚੌਰ, ਸੰਤੋਖ ਸਿੰਘ ਝਿੰਗੜ, ਦਵਿੰਦਰ ਪਾਲ, ਹਰਬਿਲਾਸ ਖਮਾਚੋਂ, ਭੁਪਿੰਦਰ ਸਿੰਘ, ਵਿਜੈ ਕੁਮਾਰ, ਜੀਵਨ ਕੁਮਾਰ, ਪਰਮਜੀਤ ਪੰਮੀ, ਅਮਰੀਕ ਸਿੰਘ ਢੰਡਾ, ਗੁਦਾਵਰ ਰਾਮ, ਬਲਵੀਰ ਰਾਮ ਭਰੋ ਮਜਾਰਾ, ਪੰਡਿਤ ਵੀ. ਕੇ ਜੌਹਲ, ਬਲਵੀਰ ਰਾਮ, ਜਸਪ੍ਰੀਤ ਕੌਰ, ਅਮਨਦੀਪ ਕਪਿਲ, ਹਰਜਿੰਦਰ ਕੁਮਾਰ, ਸੁਰਿੰਦਰਪਾਲ ਸਿੰਘ, ਪਰਮਿੰਦਰ ਸਿੰਘ ਰਾਏ, ਅਮ੍ਰਿਤ ਸਿੰਘ, ਪੰਡਿਤ ਛੱਜੂ ਰਾਮ, ਸਾਹਿਲ, ਕ੍ਰਿਸ਼ਨ ਕੁਮਾਰ, ਅਵਤਾਰ ਚੰਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਸਦਰ ਥਾਣੇ ਦੀ ਪੁਲਿਸ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤੇ ਵਿਅਕਤੀ ਨਾਲ। ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬ... ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਵਿਖੇ ਨਵੇਂ ਸੈਸ਼ਨ ਦੀ ਅਰੰਭਤਾ
Ad Position 24
No active advertisement