ਬੱਸ ਤੇ ਸਕੂਟਰੀ ਦੀ ਹੋਈ ਟੱਕਰ ’ਚ ਦੋ ਲੜਕੀਆਂ ਜ਼ਖਮੀ
ਸਮੁੰਦੜਾ, 2 ਅਗਸਤ (ਤੀਰਥ ਸਿੰਘ ਰੱਕੜ)- ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ ‘ਤੇ ਸਕੂਟਰੀ ਦੀ ਬੱਸ ਨਾਲ ਟੱਕਰ ਹੋ ਜਾਣ ‘ਤੇ ਨੇੜਲੇ ਪਿੰਡ ਦੀਆਂ ਦੋ ਲੜਕੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਰਵਨੀਤ ਕੌਰ ਪੁੱਤਰੀ ਅਮਰਜੀਤ ਸਿੰਘ ਅਤੇ ਸੁਖਮਨੀ ਕੌਰ ਪੁੱਤਰੀ ਜਸਵਿੰਦਰ ਸਿੰਘ ਦੋਵੇਂ ਵਾਸੀ ਚੱਕ ਗੁਜਰਾਂ ਆਪਣੀ ਸਕੂਟਰੀ ਪੀ.
ਸਮੁੰਦੜਾ, 2 ਅਗਸਤ (ਤੀਰਥ ਸਿੰਘ ਰੱਕੜ)- ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ ‘ਤੇ ਸਕੂਟਰੀ ਦੀ ਬੱਸ ਨਾਲ ਟੱਕਰ ਹੋ ਜਾਣ ‘ਤੇ ਨੇੜਲੇ ਪਿੰਡ ਦੀਆਂ ਦੋ ਲੜਕੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਰਵਨੀਤ ਕੌਰ ਪੁੱਤਰੀ ਅਮਰਜੀਤ ਸਿੰਘ ਅਤੇ ਸੁਖਮਨੀ ਕੌਰ ਪੁੱਤਰੀ ਜਸਵਿੰਦਰ ਸਿੰਘ ਦੋਵੇਂ ਵਾਸੀ ਚੱਕ ਗੁਜਰਾਂ ਆਪਣੀ ਸਕੂਟਰੀ ਪੀ.ਬੀ 07 ਬੀ.ਐਚ ‘ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਸਮੁੰਦੜਾ ਵੱਲ ਨੂੰ ਆ ਰਹੀਆਂ ਸਨ ਅਤੇ ਮੁੱਖ ਸੜਕ ‘ਤੇ ਚੜ੍ਹਨ ਲੱਗਿਆਂ ਸਾਹਮਣੇ ਤੋਂ ਆ ਰਹੀ ਜੰਮੂ-ਚੰਡੀਗੜ੍ਹ ਰੋਡਵੇਜ਼ ਦੀ ਬੱਸ ਵਿਚ ਜਾ ਵੱਜੀਆਂ, ਜਿਸ ‘ਤੇ ਦੋਵੇਂ ਲੜਕੀਆਂ ਦੇ ਗੰਭੀਰ ਸੱਟਾਂ ਲੱਗ ਗਈਆਂ। ਬੱਸ ਦੇ ਡਰਾਈਵਰ ਵੱਲੋਂ ਦੁਕਾਨਦਾਰਾਂ ਦੀ ਮਦਦ ਨਾਲ ਦੋਹਾਂ ਲੜਕੀਆਂ ਨੂੰ ਗੜਸ਼ੰਕਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਬਾਅਦ ਵਿੱਚ ਉਹਨਾਂ ਨੂੰ ਬਲਾਚੌਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ।