02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੈਂਟਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ, ਇੱਕ ਗੰਭੀਰ ਜ਼ਖਮੀ

ਮਜਾਰੀ/ਸਾਹਿਬਾ, 2 ਅਗਸਤ (ਨਿਰਮਲਜੀਤ ਸਿੰਘ ਚਾਹਲ)- ਸ਼ਾਮ ਵੇਲੇ ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਧਾਰਮਿਕ ਸਥਾਨ ਚਸ਼ਮਾ ਨੇੜੇ ਅਤੇ ਬੰਦ ਹੋਏ ਟੋਲ ਪਲਾਜ਼ਾ ਦੇ ਵਿਚਕਾਰ ਇੱਕ ਕੈਂਟਰ ਅਤੇ ਘੋੜਾ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕੈਂਟਰ ਚਾਲਕ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਵਹਾਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ।

Ad Position 21
No active advertisement
ਰਾਜ ਮਾਰਗ ‘ਤੇ ਐਕਸੀਡੈਂਟ ਦੌਰਾਨ ਕੈਂਟਰ ਵਿੱਚ ਫਸੇ ਹੋਏ ਚਾਲਕ ਨੂੰ ਬਾਹਰ ਕੱਢਦੇ ਹੋਏ ਲੋਕ। ਤਸਵੀਰ : ਨਿਰਮਲਜੀਤ ਸਿੰਘ ਚਾਹਲ 03-08-2026
ਮਜਾਰੀ/ਸਾਹਿਬਾ, 2 ਅਗਸਤ (ਨਿਰਮਲਜੀਤ ਸਿੰਘ ਚਾਹਲ)- ਸ਼ਾਮ ਵੇਲੇ ਚੰਡੀਗੜ੍ਹ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਧਾਰਮਿਕ ਸਥਾਨ ਚਸ਼ਮਾ ਨੇੜੇ ਅਤੇ ਬੰਦ ਹੋਏ ਟੋਲ ਪਲਾਜ਼ਾ ਦੇ ਵਿਚਕਾਰ ਇੱਕ ਕੈਂਟਰ ਅਤੇ ਘੋੜਾ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕੈਂਟਰ ਚਾਲਕ ਬੁਰੀ ਤਰ੍ਹਾਂ ਗੰਭੀਰ ਜ਼ਖਮੀ ਹੋ ਗਿਆ। ਦੋਵਾਂ ਵਹਾਨਾਂ ਦੇ ਅਗਲੇ ਹਿੱਸੇ ਪੂਰੀ ਤਰ੍ਹਾਂ ਨਾਲ ਨੁਕਸਾਨੇ ਗਏ। ਮੌਕੇ ‘ਤੇ ਪ੍ਰਾਪਤ ਜਾਣਕਾਰੀਂ ਅਨੁਸਾਰ ਲੋਕਾਂ ਨੇ ਦੱਸਿਆ ਕਿ ਕੈਂਟਰ ਨੰਬਰ ਪੀ.ਬੀ 07 ਸੀ.ਜੇ. 9861 ਜਿਸ ਨੂੰ ਅਸ਼ਵਨੀ ਕੁਮਾਰ ਪੁੱਤਰ ਸੋਖੀ ਰਾਮ ਪਿੰਡ ਇਬਰਾਹੀਮਪੁਰ ਗੜਸ਼ੰਕਰ ਚਲਾ ਰਿਹਾ ਸੀ, ਜੋ ਸਾਮਾਨ ਲੱਦ ਕੇ ਬਲਾਚੌਰ ਵੱਲ ਜਾ ਰਿਹਾ ਸੀ। ਦੂਸਰੇ ਪਾਸੇ ਤੋਂ ਇੱਕ ਘੋੜਾ ਟਰੱਕ ਨੰਬਰ ਪੀ.ਬੀ 02 ਈ.ਐਚ 5800 ਜਿਸ ਨੂੰ ਜੋਰਾਵਰ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਅੱਲੋਵਾਲ ਖਡੂਰ ਸਾਹਿਬ ਚਲਾ ਰਿਹਾ ਸੀ, ਜੋ ਰੋਪੜ ਤੋਂ ਸੀਮੈਂਟ ਭਰ ਕੇ ਹੁਸ਼ਿਆਰਪੁਰ ਜਾ ਰਿਹਾ ਸੀ। ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਟਰੱਕ ਚਾਲਕ ਆਪਣੀ ਸਹੀ ਸਾਈਡ ‘ਤੇ ਆ ਰਿਹਾ ਸੀ। ਬਲਾਚੌਰ ਵੱਲ ਜਾ ਰਿਹਾ ਕੈਂਟਰ ਕਿਸੇ ਕਾਰਨ ਕਰਕੇ ਦੂਸਰੀ ਸਾਈਡ ਚਲਾ ਗਿਆ। ਟਰੱਕ ਚਾਲਕ ਨੇ ਸਾਹਮਣੇ ਤੋਂ ਕੈਂਟਰ ਆਉਂਦਾ ਵੇਖ ਕੇ ਬਚਾਅ ਕਰਦਿਆਂ ਟਰੱਕ ਦੂਸਰੇ ਪਾਸੇ ਘੁਮਾ ਦਿੱਤਾ। ਤੇਜ ਕੈਂਟਰ ਦਾ ਮੋਹਰਲਾ ਹਿੱਸਾ ਟਰੱਕ ਵਿੱਚ ਵੱਜ ਗਿਆ ਤੇ ਟਰੱਕ ਵੀ ਅੱਗੇ ਦਰਖਤਾਂ ਨਾਲ ਜਾ ਟਕਰਾਇਆ ਜਿਸ ਕਾਰਨ ਦੋਵੇਂ ਵਹਾਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਕੈਂਟਰ ਚਾਲਕ ਕੈਂਟਰ ਦੇ ਵਿੱਚ ਹੀ ਫਸ ਗਿਆ। ਸੜਕ ਬੰਦ ਹੋਣ ਕਾਰਨ ਦੋਵੇਂ ਪਾਸੇ ਲੰਮੇ ਜਾਮ ਲੱਗ ਗਏ। ਮੌਕੇ ‘ਤੇ ਪਹੁੰਚੇ ਰਜਿੰਦਰ ਪਾਲ ਏ.ਐਸ.ਆਈ. ਦੀ ਅਗਵਾਈ ਵਿੱਚ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਇਕੱਠੇ ਹੋਏ ਲੋਕਾਂ ਦੀ ਮਦਦ ਦੇ ਨਾਲ ਬੜੀ ਜਦੋ-ਜਹਿਦ ਕਰਕੇ ਕੈਂਟਰ ਚਾਲਕ ਨੂੰ ਬਾਹਰ ਕੱਢਿਆ ਤੇ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਬਲਾਚੌਰ ਭੇਜਿਆ। ਉਪਰੰਤ ਦੋ ਜੇ.ਸੀ.ਬੀ. ਮਸ਼ੀਨਾਂ ਮੰਗਾ ਕੇ ਹਾਦਸਾ ਗ੍ਰਸਤ ਹੋਏ ਵਹਾਨਾਂ ਨੂੰ ਸੜਕ ਤੋਂ ਪਾਸੇ ਕਰਕੇ ਟਰੈਫਿਕ ਨੂੰ ਚਾਲੂ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਬੱਸਾਂ ਦੇ ਬੇੜੇ ’ਚ ਵੱਡਾ ਵਾਧਾ, 696 ਨਵੀਆਂ ਬੱਸਾਂ ਨਾਲ ਬਦਲੇਗੀ ਟਰਾਂਸਪੋਰਟ ਦੀ ਨੁਹਾਰ - ਸਤਨਾਮ ਜਲਾਲਪੁਰ ਅਗਲੀ ਖ਼ਬਰ ਮੁਢਲੀਆਂ ਸਹੂਲਤਾਂ ਨੂੰ ਵੀ ਤਰਸ ਰਹੇ ਵਾਰਡ ਨੰਬਰ-14 ਬਲਾਚੌਰ ਦੇ ਨਿਵਾਸੀ
Ad Position 24
No active advertisement